#Coronavirus: ਬੰਦੇ ਘਰਾਂ 'ਚ ਤੜੇ ਤਾਂ ਜੰਗਲ ਦੇ ਰਾਜੇ ਨੇ ਮੱਲੀਆਂ ਸੜਕਾਂ
ਦੁਨੀਆ ਭਰ ਵਿੱਚ ਕੋਵਿਡ-19 ਮਹਾਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ 23 ਲੱਖ ਤੋਂ ਵੀ ਵੱਧ ਹੈ ਅਤੇ ਤਕਰੀਬਨ 1 ਲੱਖ 60 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ। ਦੱਖਣੀ ਅਫਰੀਕਾ ਵਿੱਚ ਵਾਇਰਸ ਦੀ ਲਾਗ ਤੋਂ ਬਚਾਅ ਲਈ ਲੌਕਡਾਊਨ ਇਸ ਮਹੀਨੇ ਦੇ ਅੰਤ ਤਕ ਜਾਰੀ ਰੱਖਿਆ ਜਾਵੇਗਾ।
Download ABP Live App and Watch All Latest Videos
View In Appਜੀ ਹਾਂ, ਇਹ ਤਸਵੀਰਾਂ ਹਨ ਦੱਖਣੀ ਅਫਰੀਕਾ ਦੇ ਕਰੂਗਰ ਨੈਸ਼ਨਲ ਪਾਰਕ ਦੀਆਂ, ਜਿੱਥੇ ਸ਼ੇਰਾਂ ਦਾ ਝੁੰਡ ਸੜਕਾਂ 'ਤੇ ਨਿੱਕਲ ਆਇਆ ਹੈ। ਆਮ ਦਿਨਾਂ ਵਿੱਚ ਇਹ ਸੜਕਾਂ ਸੈਲਾਨੀਆਂ ਨਾਲ ਭਰੀਆਂ ਰਹਿੰਦੀਆਂ ਹਨ ਤੇ ਸ਼ੇਰਾਂ ਤੇ ਜੰਗਲੀ ਜੀਵਾਂ ਨੂੰ ਦੇਖਣ ਲਈ ਅੰਦਰ ਤਕ ਜਾਣਾ ਪੈਂਦਾ ਹੈ। ਪਰ ਹੁਣ ਮਾਮਲਾ ਕੁਝ ਉਲਟ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਦੇ 3034 ਮਾਮਲੇ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 52 ਹੈ।
ਪਾਰਕ ਦੇ ਰੇਂਜਰਜ਼ ਸਵੇਰੇ ਮੁਆਇਨੇ ਲਈ ਨਿੱਕਲੇ ਸਨ ਤਾਂ ਉਨ੍ਹਾਂ ਇਹ ਨਜ਼ਾਰਾ ਦੇਖਿਆ ਅਤੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।
ਕਰੂਗਰ ਨੈਸ਼ਨਲ ਪਾਰਕ ਨੇ ਸੋਸ਼ਲ ਮੀਡੀਆ ਰਾਹੀਂ ਤਸਵੀਰਾਂ ਜਾਰੀ ਕਰ ਲਿਖਿਆ ਹੈ ਕਿ ਇਹ ਸ਼ੇਰ ਆਮ ਤੌਰ 'ਤੇ ਕੇਂਪਿਆਨਾ ਕੌਂਟ੍ਰੈਕਚੂਅਲ ਪਾਰਕ ਦੇ ਵਾਸੀ ਹਨ। ਇਹ ਅਜਿਹੀ ਥਾਂ ਹੈ, ਜਿਸ ਨੂੰ ਸੈਲਾਨੀ ਨਹੀਂ ਦੇਖ ਸਕਦੇ।
ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਕਾਰਨ ਜਨਜੀਵਨ ਠੱਪ ਪਿਆ ਹੈ। ਇਸ ਨਾਲ ਜੰਗਲੀ ਜਾਨਵਰਾਂ ਨੂੰ ਵੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਦਿਨ-ਬ-ਦਿਨ ਵੱਧਦੀ ਦਖ਼ਲਅੰਦਾਜ਼ੀ ਤੋਂ ਵੀ ਰਾਹਤ ਮਿਲੀ ਹੈ। ਇਸੇ ਦੌਰਾਨ ਜੰਗਲੀ ਜਾਨਵਰਾਂ ਨੂੰ ਇਨਸਾਨੀ ਬਸਤੀਆਂ ਦੇ ਗੇੜੇ ਲਾਉਂਦਿਆਂ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਪਰ ਹੁਣ ਤੁਹਾਨੂੰ ਅਜਿਹੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਨ੍ਹਾਂ ਵਿੱਚ ਤੁਸੀਂ ਜੰਗਲ ਦੇ ਰਾਜੇ ਨੂੰ ਸੜਕਾਂ 'ਤੇ ਆਰਾਮ ਫਰਮਾਉਂਦੇ ਦੇਖੋਂਗੇ।
- - - - - - - - - Advertisement - - - - - - - - -