ਪੇਂਟਿੰਗ ਬਣਾ ਇਹ ਸੂਰ ਕਰ ਰਿਹਾ ਲੱਖਾਂ ਦੀ ਕਮਾਈ, ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਰਾਣੀ ਐਲਿਜ਼ਾਬੈਥ ਦਾ ਵੀ ਬਣਾ ਚੁੱਕਾ ਚਿੱਤਰ
ਜੇ ਤੁਹਾਨੂੰ ਕਿਹਾ ਜਾਵੇ ਕਿ ਇੱਕ ਸੂਰ ਬਹੁਤ ਚੰਗੀ ਚਿੱਤਰਕਾਰੀ ਕਰਦਾ ਹੈ, ਤਾਂ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ ਹੋਵੇਗਾ ਪਰ ਪਿਗਕਾਸੋ ਨਾਮ ਦਾ ਸੂਰ ਕਈ ਸਾਲਾਂ ਤੋਂ ਪੇਂਟਿੰਗ ਦਾ ਕੰਮ ਕਰ ਰਿਹਾ ਹੈ। ਇਸ ਦੇ ਜ਼ਰੀਏ ਉਹ ਚੰਗੀ ਕਮਾਈ ਵੀ ਕਰ ਰਿਹਾ ਹੈ। ਦੱਸ ਦਈਏ ਕਿ ਇਸ ਸੂਰ ਨੇ ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪੇਂਟਿੰਗ ਬਣਾਈ ਸੀ। ਪ੍ਰਿੰਸ ਹੈਰੀ ਦੀ ਪੇਂਟਿੰਗ ਨੂੰ ਹਾਲ ਹੀ ਵਿੱਚ ਸਪੇਨ ਦੇ ਇੱਕ ਵਿਅਕਤੀ ਨੇ 2.36 ਲੱਖ ਵਿੱਚ ਖਰੀਦਿਆ ਹੈ।
Download ABP Live App and Watch All Latest Videos
View In Appਪਿਗਕਾਸੋ ਚਾਰ ਸਾਲਾਂ ਦਾ ਹੈ ਤੇ ਹੁਣ ਤੱਕ ਆਪਣੀਆਂ ਪੇਂਟਿੰਗਾਂ ਵਿੱਚੋਂ ਕੁੱਲ 50 ਲੱਖ 23 ਹਜ਼ਾਰ ਰੁਪਏ ਕਮਾ ਚੁੱਕਾ ਹੈ। ਇਸ ਸੂਰ ਦੀ ਮਾਲਕਣ ਦਾ ਨਾਂ ਜੋਨੇ ਲੈਫਸਨ ਹੈ। ਪਿਗਕਾਸੋ ਤੇ ਲੈਫਸਨ ਦੱਖਣੀ ਅਫਰੀਕਾ ਵਿੱਚ ਰਹਿੰਦੇ ਹਨ। 'ਦ ਸਨ' ਅਨੁਸਾਰ, ਪਿਗਕਾਸੋ ਆਪਣੀ ਪੇਂਟਿੰਗਾਂ ਤੋਂ ਉਹ ਸਾਰਾ ਪੈਸਾ ਲੈਫਸਨ ਜਾਨਵਰਾਂ ਦੀ ਦੇਖਭਾਲ ਲਈ ਦੇ ਦਿੰਦੀ ਹੈ।
ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪੇਂਟਿੰਗ ਨੂੰ ਪਿਗਕਾਸੋ ਨੇ ਕੁਝ ਹੀ ਮਿੰਟਾਂ ਵਿੱਚ ਤਿਆਰ ਕੀਤਾ ਸੀ। ਪਿਗਕਾਸੋ ਦੇ ਇੱਕ ਪ੍ਰਸ਼ੰਸਕ, ਜੋ ਸਪੇਨ ਦੇ ਰਹਿਣ ਵਾਲੇ ਹਨ, ਨੇ ਪੇਂਟਿੰਗ ਨੂੰ 2.36 ਲੱਖ ਰੁਪਏ ਵਿੱਚ ਖਰੀਦਿਆ ਹੈ। ਪਿਗਕਾਸੋ ਮੂੰਹ ਵਿੱਚ ਬੁਰਸ਼ ਫੜ ਕੇ ਤਜ਼ਰਬੇਕਾਰ ਕਲਾਕਾਰ ਦੀ ਤਰ੍ਹਾਂ ਪੇਂਟਿੰਗ ਬਣਾਉਂਦਾ ਹੈ। ਇਨ੍ਹੀਂ ਦਿਨੀਂ ਪਿਗਕਾਸੋ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਪਿਗਕਾਸੋ ਨੇ ਇਸ ਤੋਂ ਪਹਿਲਾਂ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਪੇਂਟਿੰਗ ਵੀ ਬਣਾਈ ਸੀ, ਜਿਸ ਨੂੰ 2 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ। ਜੋਨੇ ਲੇਫਸਨ ਪਿਗਕਾਸੋ ਨੂੰ ਇੱਕ ਬੁਚੜਖਾਨੇ ਤੋਂ ਘਰ ਲੈ ਆਈ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਸੂਰ ਇੱਕ ਹੁਸ਼ਿਆਰ ਤੇ ਸੂਝਵਾਨ ਪਾਲਤੂ ਜਾਨਵਰਾਂ ਵਿੱਚੋਂ ਇੱਕ ਹੈ। ਇਹ ਇੱਕ ਪਾਲਤੂ ਜਾਨਵਰ ਹੈ ਜਿਸ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਤੇ ਵਿਲੱਖਣ ਹੁਨਰ ਦੀ ਸਿਖਲਾਈ ਦਿੱਤੀ ਜਾ ਸਕਦੀ ਹੈ।
ਸੂਰ ਦੇ ਇਸ ਗੁਣ ਤੇ ਮਹੱਤਵ ਨੂੰ ਲੋਕਾਂ ਦੇ ਵਿੱਚ ਯਾਦਗਾਰ ਬਣਾਉਣ ਲਈ ਸੰਯੁਕਤ ਰਾਜ ਅਮਰੀਕਾ ਵਿੱਚ ਹਰ ਸਾਲ 1 ਮਾਰਚ ਨੂੰ ਕੌਮੀ ਸੂਰ ਦਿਵਸ ਮਨਾਇਆ ਜਾਂਦਾ ਹੈ।