Secret Of Train Horns: ਇਹ ਹੈ ਟ੍ਰੇਨ ਦੇ ਹੌਰਨਾਂ ਦਾ ਰਾਜ਼, ਜਾਣੋ ਰੇਲ ਵੱਖ-ਵੱਖ ਹੌਰਨ ਕਿਉਂ ਵਜਾਉਂਦੀ?
ਜੇਕਰ ਤੁਸੀਂ ਕਦੇ ਗੌਰ ਕੀਤਾ ਹੋਵੇ ਤਾਂ ਯਾਦ ਹੋਵੇਗਾ ਕਿ ਹੌਰਨ ਵਜਾਉਣ ਦੇ ਅਲੱਗ-ਅਲੱਗ ਸਟਾਇਲ ਹੁੰਦੇ ਹਨ। ਕਦੇ ਟ੍ਰੇਨ ਲੰਬਾ ਹੌਰਨ ਵਜਾਉਂਦੀ ਹੈ ਤੇ ਕਦੇ ਰੁਕ-ਰੁਕ ਕੇ। ਤੁਸੀਂ ਜਾਣਦੇ ਹੋ ਟ੍ਰੇਨ ਇਸ ਤਰ੍ਹਾਂ ਹੌਰਨ ਕਿਉਂ ਵਜਾਉਂਦੀ ਹੈ ਤੇ ਇਸ ਦਾ ਕੀ ਮਤਲਬ ਹੁੰਦਾ ਹੈ। ਪੜ੍ਹੋ ਖਾਸ ਕਾਰਨ-
Download ABP Live App and Watch All Latest Videos
View In Appਵਨ ਸ਼ੌਰਟ ਹੌਰਨ: ਇਹ ਤੁਸੀਂ ਮੁਸ਼ਕਲ ਨਾਲ ਹੀ ਸੁਣਿਆ ਹੋਵੇਗਾ ਕਿਉਂਕਿ ਟ੍ਰੇਨ ਜਦ ਇਹ ਹੌਰਨ ਵਜਾਉਂਦੀ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਟ੍ਰੇਨ ਦਾ ਯਾਰਡ 'ਚ ਜਾਣ ਦਾ ਸਮਾਂ ਹੋ ਗਿਆ ਹੈ। ਅਗਲੇ ਸਫਰ ਤੋਂ ਪਹਿਲਾਂ ਟ੍ਰੇਨ ਦੀ ਸਫਾਈ ਕੀਤੀ ਜਾਣੀ ਹੈ।
ਟੂ ਸ਼ੌਰਟ ਹੌਰਨ: ਤੁਸੀਂ ਜਦੋਂ ਟ੍ਰੇਨ 'ਚ ਸਫਰ ਸ਼ੁਰੂ ਕਰਦੇ ਹੋ ਤਾਂ ਸੁਣਿਆ ਹੋਵੇਗਾ ਕਿ ਟ੍ਰੇਨ ਚੱਲਣ ਤੋਂ ਪਹਿਲਾਂ ਦੋ ਛੋਟੀਆਂ ਸੀਟੀਆਂ ਵਜਾਉਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਟ੍ਰੇਨ ਸਫਰ ਲਈ ਤਿਆਰ ਹੈ।
ਥ੍ਰੀ ਸਮੌਲ ਹੌਰਨ: ਇਹ ਸੀਟੀ ਬਹੁਤ ਘੱਟ ਵਜਾਈ ਜਾਂਦੀ ਹੈ। ਇਸ ਨੂੰ ਮੋਟਰਮੈਨ ਦਬਾਉਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਮੋਟਰ ਤੋਂ ਕੰਟਰੋਲ ਖਤਮ ਹੋ ਗਿਆ ਹੈ। ਇਸ ਹੌਰਨ ਨਾਲ ਪਿੱਛੇ ਬੈਠੇ ਗਾਰਡ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਵੈਕਿਊਮ ਬ੍ਰੇਕ ਲਾਵੇ। ਇਹ ਐਮਰਜੈਂਸੀ ਵੇਲੇ ਹੀ ਇਸਤੇਮਾਲ ਕੀਤਾ ਜਾਂਦਾ ਹੈ।
ਚਾਰ ਹੌਰਨ: ਟ੍ਰੇਨ ਜੇਕਰ ਚਾਰ ਵਾਰ ਸੀਟੀਆਂ ਮਾਰੇ ਤਾਂ ਸਮਝਣਾ ਚਾਹੀਦਾ ਹੈ ਕਿ ਇਸ 'ਚ ਟੈਕਨੀਕਲ ਖਰਾਬੀ ਆ ਗਈ ਹੈ ਤੇ ਟ੍ਰੇਨ ਅੱਗੇ ਨਹੀਂ ਜਾਵੇਗੀ।
ਤਿੰਨ ਵੱਡੇ ਤੇ ਦੋ ਛੋਟੇ ਹੌਰਨ: ਇਸ ਹੌਰਨ ਦਾ ਮਤਲਬ ਹੈ ਕਿ ਗਾਰਡ ਐਕਟਿਵ ਹੋ ਜਾਵੇ, ਉਸ ਦੀ ਮਦਦ ਦੀ ਲੋੜ ਹੈ।
ਲਗਾਤਾਰ ਹੌਰਨ: ਜਦ ਵੀ ਕੋਈ ਇੰਜਨ ਲਗਾਤਾਰ ਹੌਰਨ ਵਜਾਵੇ ਤਾਂ ਸਮਝਣਾ ਚਾਹੀਦਾ ਹੈ ਕਿ ਇਹ ਟ੍ਰੇਨ ਸਟੇਸ਼ਨ 'ਤੇ ਨਹੀਂ ਰੁਕੇਗੀ।
ਦੋ ਵਾਰ ਰੁਕ-ਰੁਕ ਕੇ ਹੌਰਨ: ਇਹ ਹੌਰਨ ਰੇਲਵੇ ਕ੍ਰਾਸਿੰਗ ਕੋਲ ਵਜਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਟ੍ਰੇਨ ਆ ਰਹੀ ਹੈ ਤੇ ਰਸਤੇ ਤੋਂ ਦੂਰ ਹੋ ਜਾਣ।
ਦੋ ਲੰਬੇ ਤੇ ਇੱਕ ਛੋਟਾ ਹੌਰਨ: ਇਸ ਹੌਰਨ ਦਾ ਇਸਤੇਮਾਲ ਉਸ ਵੇਲੇ ਹੁੰਦਾ ਹੈ ਜਦ ਟ੍ਰੇਨ ਟ੍ਰੈਕ ਚੇਂਜ ਕਰਦੀ ਹੈ।
ਛੇ ਵਾਰ ਛੋਟੇ ਹੌਰਨ: ਇਹ ਹੌਰਨ ਉਸ ਵੇਲੇ ਵਜਾਇਆ ਜਾਂਦਾ ਹੈ ਜਦ ਟ੍ਰੇਨ ਕਿਸੇ ਮੁਸੀਬਤ 'ਚ ਹੁੰਦੀ ਹੈ।