Two-Wheeler Sales Report : ਅਪ੍ਰੈਲ 2022 'ਚ ਇਨ੍ਹਾਂ ਕੰਪਨੀਆਂ ਨੇ ਵੇਚੇ ਸਭ ਤੋਂ ਵੱਧ ਦੋਪਹੀਆ ਵਾਹਨ , ਦੇਖੋ ਤਸਵੀਰਾਂ
ਪਿਛਲੇ ਮਹੀਨੇ ਸਭ ਤੋਂ ਵੱਧ ਦੋ-ਪਹੀਆ ਵਾਹਨ ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਹੀਰੋ ਮੋਟਰਕਾਰਪ, ਹੌਂਡਾ, ਟੀਵੀਐਸ, ਬਜਾਜ, ਰਾਇਲ ਐਨਫੀਲਡ ਅਤੇ ਸੁਜ਼ੂਕੀ ਵਰਗੀਆਂ ਕੰਪਨੀਆਂ ਸ਼ਾਮਿਲ ਹਨ।
Download ABP Live App and Watch All Latest Videos
View In Appਹੀਰੋ ਮੋਟਰਕਾਰਪ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਸੀ। ਕੰਪਨੀ ਨੇ ਅਪ੍ਰੈਲ 2023 'ਚ 3,86,184 ਯੂਨਿਟਸ ਵੇਚੇ ਹਨ। ਹਾਲਾਂਕਿ ਇਹ ਅਪ੍ਰੈਲ 2022 ਦੇ ਮੁਕਾਬਲੇ 3.09% ਘੱਟ ਅਤੇ ਮਾਰਚ 2023 ਦੇ ਮੁਕਾਬਲੇ 23.18% ਘੱਟ ਸੀ। ਇਸ ਤੋਂ ਬਾਅਦ ਵੀ ਹੀਰੋ ਸਭ ਤੋਂ ਵੱਧ ਦੋਪਹੀਆ ਵਾਹਨ ਵੇਚਣ ਵਿੱਚ ਕਾਮਯਾਬ ਰਹੀ ਹੈ।
ਹੋਂਡਾ ਦੂਜੇ ਨੰਬਰ 'ਤੇ ਸਭ ਤੋਂ ਵੱਧ ਦੋ ਪਹੀਆ ਵਾਹਨ ਵੇਚਣ 'ਚ ਸਫਲ ਰਹੀ। ਕੰਪਨੀ ਨੇ 3,38,289 ਯੂਨਿਟ ਵੇਚੇ, ਜੋ ਪਿਛਲੇ ਸਾਲ ਦੇ ਮੁਕਾਬਲੇ 6.14% ਅਤੇ ਪਿਛਲੇ ਮਹੀਨੇ ਦੇ ਮੁਕਾਬਲੇ 71.28% ਵੱਧ ਹਨ।
ਟੀਵੀਐਸ ਤੀਜੇ ਨੰਬਰ 'ਤੇ ਰਹੀ ਹੈ। ਕੰਪਨੀ ਨੇ ਅਪ੍ਰੈਲ 2023 'ਚ 2,32,956 ਯੂਨਿਟਸ ਵੇਚੇ , ਜੋ ਕਿ ਪਿਛਲੇ ਸਾਲ ਨਾਲੋਂ 29.02% ਵੱਧ ਸੀ। ਹਾਲਾਂਕਿ ਇਹ ਪਿਛਲੇ ਮਹੀਨੇ ਦੇ ਮੁਕਾਬਲੇ 3.25% ਘੱਟ ਸੀ।
ਚੌਥੇ ਨੰਬਰ 'ਤੇ ਬਜਾਜ ਦੇ ਦੋਪਹੀਆ ਵਾਹਨ ਸਭ ਤੋਂ ਵੱਧ ਵਿਕ ਰਹੇ ਹਨ। ਕੰਪਨੀ ਨੇ ਅਪ੍ਰੈਲ 2023 'ਚ 1,81,828 ਯੂਨਿਟਸ ਵੇਚੇ, ਜੋ ਕਿ ਪਿਛਲੇ ਸਾਲ ਨਾਲੋਂ 95.02% ਵੱਧ ਸੀ।
ਇਸ ਤੋਂ ਬਾਅਦ ਰਾਇਲ ਐਨਫੀਲਡ ਹੈ। ਜਿਸ ਦੀਆਂ 68,881 ਯੂਨਿਟਾਂ ਅਪ੍ਰੈਲ 2023 ਵਿੱਚ ਵਿਕੀਆਂ, ਜੋ ਕਿ ਪਿਛਲੇ ਸਾਲ ਨਾਲੋਂ 27.91% ਵੱਧ ਸੀ।