Audi New SUV Launch: ਔਡੀ ਨੇ ਭਾਰਤ 'ਚ ਨਵੀਂ ਇਲੈਕਟ੍ਰਿਕ ਐਸਯੂਵੀ ਈ-ਟ੍ਰੋਨ ਤੇ ਈ-ਟ੍ਰੋਨ ਸਪੋਰਟਬੈਕ ਕੀਤੀ ਲਾਂਚ, ਕੀਮਤ ਜਾਣ ਹੋ ਜਾਓਗੇ ਹੈਰਾਨ
ਜਰਮਨ ਦੀ ਲਗਜ਼ਰੀ ਕਾਰ ਕੰਪਨੀ ਔਡੀ ਨੇ ਆਪਣੀ ਇਲੈਕਟ੍ਰਿਕ ਐਸਯੂਵੀ e-tron ਤੇ e-tron Sportback ਨੂੰ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤਾ ਹੈ। ਇਨ੍ਹਾਂ ਦੀ ਕੀਮਤ (ਐਕਸ-ਸ਼ੋਅਰੂਮ) 99.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Download ABP Live App and Watch All Latest Videos
View In Appਇਸ ਵਿੱਚ e-tron 55 ਲਈ ਤੁਹਾਨੂੰ 1.16 ਕਰੋੜ ਰੁਪਏ, ਜਦੋਂਕਿ e-tron Sportback 55 ਲਈ 1.17 ਕਰੋੜ ਰੁਪਏ (ਐਕਸ-ਸ਼ੋਅਰੂਮ) ਦੇਣੇ ਪੈਣਗੇ। ਇਨ੍ਹਾਂ ਦੋਵਾਂ ਇਲੈਕਟ੍ਰਿਕ ਐਸਯੂਵੀ ਦੀ ਬੁਕਿੰਗ ਪਿਛਲੇ ਮਹੀਨੇ ਹੀ ਸ਼ੁਰੂ ਕੀਤੀ ਗਈ ਹੈ। ਜੇ ਤੁਸੀਂ ਇਨ੍ਹਾਂ ਕਾਰਾਂ ਨੂੰ ਘਰ ਲਿਆਉਣਾ ਚਾਹੁੰਦੇ ਹੋ, ਤਾਂ ਤੁਸੀਂ ਔਡੀ ਡੀਲਰਸ਼ਿਪ ਤੇ ਕੰਪਨੀ ਵੈਬਸਾਈਟ ਤੋਂ 5 ਲੱਖ ਰੁਪਏ ਦੀ ਰਕਮ ਨਾਲ ਇਨ੍ਹਾਂ ਕਾਰਾਂ ਨੂੰ ਬੁੱਕ ਕਰ ਸਕਦੇ ਹੋ।
ਇਹ ਹੈ ਰੇਂਜ: Audi e-tron ਵਿਚ ਦੋ ਇਲੈਕਟ੍ਰਿਕ ਮੋਟਰਾਂ ਦੀ ਵਰਤੋਂ ਕੀਤੀ ਗਈ ਹੈ। ਪਹਿਲੀ ਮੋਟਰ ਫ੍ਰੰਟ ਐਕਸਲ 'ਚ ਫਿੱਟ ਹੈ ਜੋ 309 Nm ਟਾਰਕ ਪੈਦਾ ਕਰਦੀ ਹੈ। ਇਹ ਲਗਜ਼ਰੀ ਕਾਰ 408 ਬੀਐਚਪੀ ਦੀ ਵੱਧ ਤੋਂ ਵੱਧ ਪਾਵਰ ਪੈਦਾ ਕਰਦੀ ਹੈ।
ਇਹ 95 kWh ਦੀ ਲੀਥੀਅਮ-ਆਇਨ ਬੈਟਰੀ ਦੀ ਵਰਤੋਂ ਕਰਦੀ ਹੈ ਜੋ 400 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਕਾਰ ਨੂੰ ਸਿਰਫ 30 ਮਿੰਟਾਂ ਵਿੱਚ 80 ਪ੍ਰਤੀਸ਼ਤ ਤੱਕ ਚਾਰਜ ਕੀਤਾ ਜਾ ਸਕਦਾ ਹੈ। ਇਸ ਦੀ ਟਾਪ ਸਪੀਡ 200 KMPH ਹੈ।
ਔਡੀ ਇਨ੍ਹਾਂ ਲਗਜ਼ਰੀ ਕਾਰਾਂ 'ਤੇ ਕਈ ਤਰ੍ਹਾਂ ਦੇ ਕਿਊਰੇਟਿਡ ਮਾਲਕੀਅਤ ਪ੍ਰੋਗਰਾਮ ਆਫ਼ਰ ਕਰ ਰਹੀ ਹੈ। ਇਸ ਵਿੱਚ ਦੋ ਤੋਂ ਪੰਜ ਸਾਲਾਂ ਦੀ ਇੱਕ ਵਿਸ਼ੇਸ਼ ਸੇਵਾ ਯੋਜਨਾ, ਐਕਸਟੈਂਡਡ ਵਾਰੰਟੀ ਤੇ ਬਾਇਬੈਕ ਯੋਜਨਾ ਸ਼ਾਮਲ ਹੈ।
ਔਡੀ ਇਨ੍ਹਾਂ ਲਗਜ਼ਰੀ ਕਾਰਾਂ 'ਤੇ ਕਈ ਤਰ੍ਹਾਂ ਦੇ ਕਿਊਰੇਟਿਡ ਮਾਲਕੀਅਤ ਪ੍ਰੋਗਰਾਮ ਆਫ਼ਰ ਕਰ ਰਹੀ ਹੈ। ਇਸ ਵਿੱਚ ਦੋ ਤੋਂ ਪੰਜ ਸਾਲਾਂ ਦੀ ਇੱਕ ਵਿਸ਼ੇਸ਼ ਸੇਵਾ ਯੋਜਨਾ, ਐਕਸਟੈਂਡਡ ਵਾਰੰਟੀ ਤੇ ਬਾਇਬੈਕ ਯੋਜਨਾ ਸ਼ਾਮਲ ਹੈ।
ਮਿਲੇਗਾ ਪੰਜ ਸਾਲਾਂ ਦਾ ਰੋਡ ਅਸਿਸਟੇਂਸ: ਕੰਪਨੀ ਮੁਤਾਬਕ, ਇਹ ਸਰਵਿਸ ਪਲਾਨ ਚਾਰ ਤੋਂ ਪੰਜ ਸਾਲਾਂ ਲਈ ਉਪਲਬਧ ਹੋਣਗੇ ਜੋ ਕਿ ਉਸ ਸਕੀਮਸ ਤਹਿਤ ਹੋਣਗੇ ਕਿ ਜਿਨ੍ਹਾਂ ਨੂੰ ਗਾਹਕ ਚੁਣਨਗੇ। ਇਨ੍ਹਾਂ ਵਿੱਚ ਸਰਵਿਸ ਕੋਸਟ, ਬ੍ਰੇਕ, ਸਸਪੈਂਸ਼ਨ ਦਾ ਮੈਂਟੇਨਸ ਅਤੇ ਐਕਸਟੈਂਡੇਡ ਵਾਰੰਟੀ ਸ਼ਾਮਲ ਹਨ।
ਨਾਲ ਹੀ ਐਕਸਟੈਂਡਡ ਵਾਰੰਟੀ 2 + 2 ਸਾਲ ਜਾਂ 2 + 3 ਸਾਲਾਂ ਦੀ ਅਵਧੀ ਲਈ ਉਪਲਬਧ ਹੋਵੇਗੀ। ਸਿਰਫ ਇਹ ਹੀ ਨਹੀਂ, ਸੜਕ ਦੇ ਵਿਚਕਾਰ ਖ਼ਰਾਬ ਹੋਣ ਦੀ ਸਥਿਤੀ ਵਿਚ ਕੰਪਨੀ ਪੰਜ ਸਾਲਾਂ ਦਾ ਰੋਡ ਅਸਿਸਟੇਂਸ ਆਫਰ ਵੀ ਦੇ ਰਹੀ ਹੈ।
ਇਨ੍ਹਾਂ ਕਾਰਾਂ ਨਾਲ ਮੁਕਾਬਲਾ: ਔਡੀ ਈ-ਟ੍ਰੋਨ ਅਤੇ ਈ-ਟ੍ਰੋਨ ਸਪੋਰਟਬੈਕ ਐਸਯੂਵੀ ਭਾਰਤ ਵਿਚ ਮਰਸਡੀਜ਼-ਬੈਂਜ਼ ਈਕਿਊਸੀ ਤੋਂ ਇਲਾਵਾ ਜੈਗੁਆਰ ਆਈ-ਪੇਸ ਨਾਲ ਮੁਕਾਬਲਾ ਕਰੇਗੀ। ਓਡੀ ਦੀਆਂ ਇਹ ਕਾਰਾਂ ਭਾਰਤ ਵਿਚ ਇਲੈਕਟ੍ਰਿਕ ਹਿੱਸੇ ਦੇ ਵਾਹਨਾਂ ਨੂੰ ਵਧੇਰੇ ਗਤੀ ਦੇਣ ਦੀ ਸੰਭਾਵਨਾ ਹੈ।