Mileage Cars: ਇਹ ਕਾਰਾਂ ਦਿੰਦੀਆਂ 31 ਕਿਲੋਮੀਟਰ ਤੱਕ ਦੀ ਮਾਈਲੇਜ, ਕੀਮਤ ਸਿਰਫ਼ 3.15 ਲੱਖ ਰੁਪਏ ਤੋਂ ਸ਼ੁਰੂ
Tata Tiago- Tata Motors ਦੀ ਟਾਟਾ ਟਿਆਗੋ ਸਭ ਤੋਂ ਸਸਤੀ ਹੈਚਬੈਕ ਕਾਰ ਹੈ। ਇਸ ਦੀ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਕਾਰ ਦੀ ਮਾਈਲੇਜ 23.84 kmpl ਤੱਕ ਹੈ।
Download ABP Live App and Watch All Latest Videos
View In AppHyundai Santro- Hyundai Santro ਦੀ ਕੀਮਤ 4.86,690 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ। Hyundai Motors ਦੀ Hyundai Santro ਚੰਗੀ ਮਾਈਲੇਜ ਦਿੰਦੀ ਹੈ। ਇਹ ਕਾਰ 20.3 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।
Renault Kwid - Renault Kwid ਦੀ ਕੀਮਤ 4,24,500 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 20.71 kmpl ਤੱਕ ਦੀ ਮਾਈਲੇਜ ਦਿੰਦੀ ਹੈ।
Datsun redi GO ਵੀ ਚੰਗੀ ਮਾਈਲੇਜ ਦਿੰਦੀ ਹੈ। Datsun redi GO ਦੀ ਕੀਮਤ 3.83 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 20.71 kmpl ਤੱਕ ਦੀ ਮਾਈਲੇਜ ਦਿੰਦੀ ਹੈ।
ਮਾਰੂਤੀ ਸੁਜ਼ੂਕੀ ਸੇਲੇਰੀਓ- New Maruti Celerio 2021 ਦੀ ਮਾਈਲੇਜ 26.68 kmpl ਹੈ। ਇਸ ਦੀ ਕੀਮਤ 4.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ।
ਮਾਰੂਤੀ ਸੁਜ਼ੂਕੀ ਆਲਟੋ- ਮਾਰੂਤੀ ਸੁਜ਼ੂਕੀ ਆਲਟੋ ਪੈਟਰੋਲ 'ਤੇ 22km ਦੀ ਮਾਈਲੇਜ ਦਿੰਦੀ ਹੈ ਜਦਕਿ ਕਾਰ CNG 'ਤੇ 31km ਦੀ ਮਾਈਲੇਜ ਦਿੰਦੀ ਹੈ। ਇਸ ਦੀ ਸ਼ੁਰੂਆਤੀ ਕੀਮਤ 3,15,000 ਰੁਪਏ ਹੈ, ਜੋ ਕਿ 4,82,500 ਰੁਪਏ ਤੱਕ ਜਾਂਦੀ ਹੈ।