Suzuki Alto 2022 Photos: ਸੁਜ਼ੂਕੀ ਵੱਲੋਂ ਆਲਟੋ 2022 ਦੀਆਂ ਤਸਵੀਰਾਂ ਜਾਰੀ, ਵੇਖੋ ਇੰਟੀਰੀਅਰ ਤੇ ਐਕਸਟੀਰੀਅਰ
2022 Suzuki Alto Images: ਸੁਜ਼ੂਕੀ ਨੇ ਲਾਂਚ ਤੋਂ ਪਹਿਲਾਂ ਆਲਟੋ 2022 ਦੀਆਂ ਪਹਿਲੀਆਂ ਅਧਿਕਾਰਤ ਫੋਟੋਆਂ ਜਾਰੀ ਕੀਤੀਆਂ ਹਨ। ਇਸ ਕਾਰ ਦੇ ਜਲਦੀ ਹੀ ਲਾਂਚ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਸੁਜ਼ੂਕੀ ਤੇ ਮਾਰੂਤੀ ਭਾਰਤ ਵਿੱਚ ਸਾਂਝੇਦਾਰ ਹਨ ਤੇ ਆਲਟੋ ਭਾਰਤ ਵਿੱਚ ਮਾਰੂਤੀ ਸੁਜ਼ੂਕੀ ਦਾ ਸਭ ਤੋਂ ਪੁਰਾਣਾ ਫਲੈਗਸ਼ਿਪ ਮਾਡਲ ਹੈ। ਇਹ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਛੋਟੀਆਂ ਕਾਰਾਂ ਵਿੱਚੋਂ ਇੱਕ ਹੈ। ਇਸ ਕਾਰ ਨੂੰ ਪਹਿਲੀ ਵਾਰ 1979 ਵਿੱਚ ਜਾਪਾਨ ਵਿੱਚ ਲਾਂਚ ਕੀਤਾ ਗਿਆ ਸੀ।
Download ABP Live App and Watch All Latest Videos
View In Appਸੁਜ਼ੂਕੀ ਦੀ ਇਹ ਕਾਰ ਨੌਵੀਂ ਪੀੜ੍ਹੀ ਦੀ ਆਲਟੋ ਹੈ। ਨਵੀਂ ਪੀੜ੍ਹੀ ਦੀ ਆਲਟੋ ਦਾ ਡਿਜ਼ਾਈਨ ਮਾਰੂਤੀ ਐੱਸ-ਪ੍ਰੈਸੋ ਤੋਂ ਪ੍ਰੇਰਿਤ ਬੌਕਸੀ ਦਿਖਦਾ ਹੈ। ਫਿਲਹਾਲ ਨਵੀਂ ਆਲਟੋ ਦੇ ਇੰਜਣ ਜਾਂ ਪਰਫਾਰਮੈਂਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ।
ਹਾਲਾਂਕਿ, ਨਵੀਂ ਪੀੜ੍ਹੀ ਦੀ ਆਲਟੋ ਦੇ ਹਲਕੇ ਹਾਈਬ੍ਰਿਡ ਇੰਜਣ ਨਾਲ ਆਉਣ ਦੀ ਉਮੀਦ ਹੈ। ਇਸ ਦਾ ਬਾਹਰੀ ਹਿੱਸਾ ਪਹਿਲਾਂ ਨਾਲੋਂ ਜ਼ਿਆਦਾ ਗੋਲਾਕਾਰ ਹੋ ਗਿਆ ਹੈ।
ਇਹ ਪੁਰਾਣੀ ਆਲਟੋ ਤੋਂ ਕਾਫੀ ਵੱਖਰੀ ਦਿਖ ਰਹੀ ਹੈ। ਨਵੀਂ ਆਲਟੋ ਦੀ ਉਚਾਈ 50 ਮਿਲੀਮੀਟਰ ਵਧਾਈ ਗਈ ਹੈ, ਜੋ ਹੁਣ 1525 ਮਿਲੀਮੀਟਰ ਹੈ। ਕਾਰ ਦੀ ਲੰਬਾਈ 3395 mm ਤੇ ਚੌੜਾਈ 1475 mm ਹੈ।
ਕਾਰ ਦੀ ਗਰਾਊਂਡ ਕਲੀਅਰੈਂਸ ਘੱਟ ਹੈ। ਇਸੇ ਲਈ ਇਸ ਨੂੰ ਉਭੜ-ਖਾਬੜ ਰਸਤਿਆਂ ਨਾਲੋਂ ਸ਼ਹਿਰਾਂ ਲਈ ਬਿਹਤਰ ਮੰਨਿਆ ਜਾਂਦਾ ਹੈ। ਬਾਜ਼ਾਰ 'ਚ ਇਸ ਦਾ ਮੁਕਾਬਲਾ Renault ਦੀ Kwid ਤੇ Duston redi-GO ਨਾਲ ਹੈ।