ਸ਼ਿਲਾਜੀਤ ਖਾਣ ਦੇ ਬੇਹੱਦ ਫਾਇਦੇ, ਮਰਦਾਨਾ ਸ਼ਕਤੀ ਵਧਾਉਣ ਤੋਂ ਇਲਾਵਾ ਹੋਰ ਵੀ ਕਈ ਗੁਣ
ਸ਼ਿਲਾਜੀਤ ਦਾ ਨਾਂ ਤਾਂ ਲਗਪਗ ਸਭ ਨੇ ਸੁਣਿਆ ਹੀ ਹੋਵੇਗਾ। ਇਹ ਹਿਮਾਲਿਆ ਪਰਬਤਾਂ ਦੇ ਖੇਤਰ ਵਿੱਚ ਪਾਇਆ ਜਾਣ ਵਾਲਾ ਇੱਕ ਕਾਲਾ ਪਦਾਰਥ ਹੁੰਦਾ ਹੈ। ਇਸ ਵਿੱਚ ਦਵਾ ਦੇ ਗੁਣ ਹੁੰਦੇ ਹਨ ਤੇ ਇਹ ਆਮ ਰੁੱਖਾਂ ਤੇ ਪੌਦਿਆਂ ਦੇ ਸੜਨ ਤੋਂ ਬਾਅਦ ਤਿਆਰ ਹੁੰਦਾ ਹੈ। ਭਾਰਤੀ ਬਾਜ਼ਾਰ ਵਿੱਚ ਇਸ ਦੀ ਬਹੁਤ ਜ਼ਿਆਦਾ ਕੀਮਤ ਹੁੰਦੀ ਹੈ।
Download ABP Live App and Watch All Latest Videos
View In Appਸ਼ਿਲਾਜੀਤ ਦੀ ਵਰਤੋਂ ਆਮ ਤੌਰ ’ਤੇ ਮਰਦਾਨਾ ਸ਼ਕਤੀ ਤੇ ਸੰਭੋਗ ਦੀ ਸਮਰੱਥਾ ਬਣਾਉਣ ਲਈ ਕੀਤੀ ਜਾਂਦੀ ਹੈ। ਉਂਝ ਵੀ ਇਸ ਨੂੰ ਖਾਣ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਦਰਅਸਲ, ਸ਼ਿਲਾਜੀਤ ਵਿੱਚ ਟੈਸਟੋਸਟੀਰੋਨ ਹਾਰਮੋਨ ਵਧਾਉਣ ਦੀ ਸਮਰੱਥਾ ਹੈ, ਜਿਸ ਨਾਲ ਤੁਹਾਡੀ ਪਰਫ਼ਾਰਮੈਂਸ-ਟਾਈਮਿੰਗ ਵਧ ਜਾਂਦੀ ਹੈ।
ਸ਼ਿਲਾਜੀਤ ਪਾਊਡਰ ਨੂੰ ਜੇ ਤੁਸੀਂ ਦੁੱਧ ਵਿੱਚ ਮਿਲਾ ਕੇ ਪੀਂਦੇ ਹੋ, ਤਾਂ ਇਸ ਨਾਲ ਤੁਹਾਡੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਸ ਤੱਥ ਦੀ ਵਿਗਿਆਨਕ ਪੁਸ਼ਟੀ ਕੀਤੀ ਜਾ ਚੁੱਕੀ ਹੈ।
ਜੇ ਨੀਂਦਰ ਘੱਟ ਆਉਂਦੀ ਹੋਵੇ, ਤਾਂ ਅਜਿਹਾ ਟੇਸਟੋਸਟੀਰੋਨਜ਼ ਹਾਰਮੋਨ ਦੀ ਘਾਟ ਕਾਰਣ ਹੁੰਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਸ਼ਿਲਾਜੀਤ ਖਾਓ। ਖ਼ੂਨ ਦੀ ਕਮੀ ਕਾਰਣ ਮਨੁੱਖ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦ ਕਿ ਸ਼ਿਲਾਜੀਤ ਵਿੱਚ ਲੋਹੇ ਦੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਇਹ ਤੁਹਾਡੇ ਸਰੀਰ ਵਿੱਚ ਖ਼ੂਨ ਦੀ ਘਾਟ ਪੈਦਾ ਨਹੀਂ ਹੋਣ ਦਿੰਦਾ, ਸਦਾ ਜੁਆਨ ਰੱਖਦਾ ਹੈ।
ਸ਼ਿਲਾਜੀਤ ਦੀ ਵਰਤੋਂ ਯਾਦਦਾਸ਼ਤ ਸ਼ਕਤੀ ਵਿੱਚ ਵੀ ਵਾਧਾ ਕਰਦੀ ਹੈ। ਇਸ ਵਿੱਚ ਫ਼ੌਲਿਕ ਐਸਿਡ ਪਾਇਆ ਜਾਂਦਾ। ਇਹ ਐਸਿਡ ਦਿਮਾਗ਼ ਦੀ ਸਮਰੱਥਾ ਵਿੱਚ ਵਾਧਾ ਕਰਦਾ ਹੈ। ਇਸ ਤੋਂ ਇਲਾਵਾ ਇਹ ਮਨੁੱਖ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਿੱਚ ਵਾਧਾ ਕਰਦਾ ਹੈ। ਇਸ ਲਈ ਰੋਜ਼ਾਨਾ ਥੋੜ੍ਹੀ-ਥੋੜ੍ਹੀ ਮਾਤਰਾ ਲੈਣੀ ਹੁੰਦੀ ਹੈ।