ਫਲਾਂ ਨਾਲੋਂ ਸਬਜ਼ੀਆਂ ਦੇ ਜੂਸ ਬੇਹੱਦ ਫਾਇਦੇਮੰਦ, ਫਲਾਂ ਦੇ ਜੂਸ ਨਾਲੋਂ ਪੈਂਦਾ ਸਸਤਾ
ਸਬਜ਼ੀਆਂ ਤੇ ਫਲਾਂ ਦੇ ਜੂਸ ਮਨੁੱਖੀ ਸਰੀਰ ਲਈ ਬਹੁਤ ਲਾਹੇਵੰਦ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਹਰੀਆਂ ਸਬਜ਼ੀਆਂ ਖਾਣ ਵਿੱਚ ਵਧੀਆ ਨਹੀਂ ਲੱਗਦੀਆਂ, ਉਹ ਇਨ੍ਹਾਂ ਦਾ ਜੂਸ ਵੀ ਪੀ ਸਕਦੇ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਫਤੇ ਵਿੱਚ ਤਿੰਨ ਦਿਨ ਸਬਜ਼ੀਆਂ ਦਾ ਜੂਸ ਜ਼ਰੂਰ ਪੀਓ। ਖਾਸ ਗੱਲ ਹੈ ਕਿ ਇਹ ਫਲਾਂ ਦੇ ਜੂਸ ਨਾਲੋਂ ਕਾਫੀ ਸਸਤਾ ਪੈਂਦਾ ਹੈ। ਜਾਣਦੇ ਹਾਂ ਕਿਹੜੀਆਂ ਸਬਜ਼ੀਆਂ ਦਾ ਜੂਸ ਪੀਣ ਦੇ ਕੀ ਲਾਭ ਹਨ।
Download ABP Live App and Watch All Latest Videos
View In Appਕਰੇਲੇ ਦਾ ਜੂਸ - ਇਹ ਸ਼ੂਗਰ ਨੂੰ ਠੀਕ ਕਰਦਾ ਹੈ ਤੇ ਨਾਲ ਹੀ ਸਰੀਰ ਵਿੱਚ ਜੰਮੀ ਚਰਬੀ ਨੂੰ ਬਾਹਰ ਕੱਢਦਾ ਹੈ। ਜੇਕਰ ਇਹ ਪੀਣ ਵਿੱਚ ਕੌੜਾ ਲੱਗਦਾ ਹੈ ਤਾਂ ਤੁਸੀਂ ਇਸ ਵਿੱਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ।
ਪਾਲਕ ਜੂਸ - ਜਿਹੜੇ ਲੋਕ ਡਾਈਟਿੰਗ ਕਰਦੇ ਹਨ, ਉਨ੍ਹਾਂ ਦੇ ਲਈ ਇਹ ਬਹੁਤ ਲਾਭਦਾਇਕ ਹੋ ਸਕਦਾ ਹੈ। ਇਹ ਵਿਟਾਮਿਨ ਤੇ ਪ੍ਰੋਟੀਨ ਨਾਲ ਭਰਿਆ ਰਹਿੰਦਾ ਹੈ। ਇਸ ਲਈ ਇਸ ਨੂੰ ਪੀਣ ਨਾਲ ਤੰਦਰੁਸਤ ਵਾਲ, ਚਮੜੀ ਅਤੇ ਅੱਖਾਂ ਪ੍ਰਾਪਤ ਹੁੰਦੀਆਂ ਹਨ।
ਕੀਵੀ ਜੂਸ - ਇਸ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਵਿਟਮਿਨ ਸੀ ਦੇ ਸੇਵਨ ਨਾਲ ਸਰੀਰ ਦੀ ਬੀਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਬ੍ਰੋਕਲੀ ਜੂਸ - ਇਸ ਵਿੱਚ ਲੋਹਾ, ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ ਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਨੂੰ ਪੀਣ ਨਾਲ ਚਮਕਦਾਰ ਚਮੜੀ ਮਿਲਦੀ ਹੈ। ਇਸ ਨਾਲ ਕੈਂਸਰ ਨਾਲ ਲੜਨ ਵਿਚ ਵੀ ਮਦਦ ਮਿਲਦੀ ਹੈ।
ਘੀਏ ਦਾ ਜੂਸ - ਇਸ ਜੂਸ ਨਾਲ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਪਿੱਤ ਦੇ ਰੋਗ, ਦਿਲ ਦੇ ਰੋਗ ਤੇ ਕੈਲੇਸਟਰੋਲ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਹਰੇ ਧਨੀਏ ਦਾ ਜੂਸ - ਇਸ ਨਾਲ ਸਰੀਰ ਦਾ ਮੇਟਾਬਾਲਿਜ਼ਮ ਵਧਦਾ ਹੈ ਤੇ ਗੰਦਗੀ ਸਰੀਰ ਤੋਂ ਬਾਹਰ ਨਿਕਲਦੀ ਹੈ। ਇਸ ਨਾਲ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ।
ਅੰਬਾਂ ਦਾ ਰਸ - ਗਰਮੀਆਂ ਦੇ ਦਿਨਾਂ ਵਿਚ ਅੰਬਾਂ ਦਾ ਰਸ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਤਰ ਕਰ ਦਿੰਦਾ ਹੈ ਤੇ ਸਰੀਰ ਨੂੰ ਧੁੱਪ ਦੇ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ।
ਖੀਰੇ ਦਾ ਜੂਸ - ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਖੀਰੇ ਦਾ ਜੂਸ ਪੀਓ। ਇਹ ਆਸਾਨੀ ਨਾਲ ਪਚ ਜਾਂਦਾ ਹੈ ਤੇ ਸਰੀਰ ਨੂੰ ਅੰਦਰੋਂ ਸਾਫ ਵੀ ਕਰਦਾ ਹੈ।