ਪੜਚੋਲ ਕਰੋ
ਕਾਰਾਂ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ ! ਲਾਂਚ ਹੋਣ ਜਾ ਰਹੀਆਂ ਨੇ ਇਹ ਸ਼ਾਨਦਾਰ ਕਾਰਾਂ
Upcoming Cars Launch in 2024: ਲੋਕ ਅਕਸਰ ਮਾਰਕੀਟ ਵਿੱਚ ਲਾਂਚ ਹੋਣ ਵਾਲੀਆਂ ਨਵੀਆਂ ਕਾਰਾਂ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਅਗਲੇ ਕੁਝ ਮਹੀਨਿਆਂ 'ਚ ਕਈ ਨਵੀਆਂ ਕਾਰਾਂ ਭਾਰਤੀ ਬਾਜ਼ਾਰ 'ਚ ਦਾਖਲ ਹੋਣ ਜਾ ਰਹੀਆਂ ਹਨ।
Upcoming Cars
1/4

ਮਾਰੂਤੀ ਸੁਜ਼ੂਕੀ ਸਵਿਫਟ ਦਾ ਨਵਾਂ ਜਨਰੇਸ਼ਨ ਮਾਡਲ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਲਈ ਤਿਆਰ ਹੈ। 2024 ਸਵਿਫਟ ਦੀ ਲਾਂਚਿੰਗ 9 ਮਈ ਨੂੰ ਹੋਣ ਜਾ ਰਹੀ ਹੈ। ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਇਸ ਕਾਰ ਨੂੰ ਸਿਰਫ 11,000 ਰੁਪਏ ਦੀ ਟੋਕਨ ਰਕਮ ਦੇ ਕੇ ਬੁੱਕ ਕਰ ਸਕਦੇ ਹੋ। ਨਵੀਂ ਸਵਿਫਟ ਦੇ ਇੰਟੀਰੀਅਰ 'ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਕਾਰ 'ਚ 360 ਡਿਗਰੀ ਕੈਮਰੇ ਦੀ ਖਾਸੀਅਤ ਵੀ ਦੇਖਣ ਨੂੰ ਮਿਲ ਸਕਦੀ ਹੈ। ਇਹ ਕਾਰ 9-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਵੀ ਲੈਸ ਹੋ ਸਕਦੀ ਹੈ
2/4

2024 ਕੀਆ ਸਪੋਰਟੇਜ ਸ਼ਾਨਦਾਰ ਦਿੱਖ ਦਿੰਦੀ ਹੈ। ਇਹ ਕਾਰ 10 ਸਾਲ ਜਾਂ 1 ਲੱਖ ਮੀਲ ਦੀ ਸੀਮਤ ਵਾਰੰਟੀ ਦੇ ਨਾਲ ਬਾਜ਼ਾਰ 'ਚ ਆਉਣ ਵਾਲੀ ਹੈ। ਇਸ ਕਾਰ 'ਚ 12.3 ਇੰਚ ਦੀ ਡਿਊਲ ਪੈਨੋਰਾਮਿਕ ਡਿਸਪਲੇ ਹੋਵੇਗੀ। ਇਸ ਕਾਰ 'ਚ ਵਾਇਰਲੈੱਸ ਚਾਰਜਿੰਗ ਦਾ ਫੀਚਰ ਵੀ ਦਿੱਤਾ ਜਾਵੇਗਾ। ਇਸ Kia ਕਾਰ ਦੀ ਕੀਮਤ ਕਰੀਬ 25 ਲੱਖ ਰੁਪਏ ਹੋ ਸਕਦੀ ਹੈ। ਇਹ ਕਾਰ ਭਾਰਤੀ ਬਾਜ਼ਾਰ 'ਚ ਜੁਲਾਈ ਮਹੀਨੇ 'ਚ ਆ ਸਕਦੀ ਹੈ।
Published at : 07 May 2024 06:14 PM (IST)
ਹੋਰ ਵੇਖੋ





















