10 ਲੱਖ ਵਿੱਚ ਮਿਲ ਜਾਣਗੀਆਂ ਇਹ ਸ਼ਾਨਦਾਰ ਹੈਚਬੈਕ ਕਾਰਾਂ, ਦੇਖੋ ਪੂਰੀ ਸੂਚੀ
ਇਸ ਸੂਚੀ 'ਚ ਹੁੰਡਈ ਦੀਆਂ ਗੱਡੀਆਂ ਵੀ ਸ਼ਾਮਲ ਹਨ। Hyundai Grand i10 Nios ਇੱਕ ਹੈਚਬੈਕ ਕਾਰ ਹੈ। ਇਹ ਹੈਚਬੈਕ CNG ਅਤੇ AMT ਦੋਵਾਂ ਵਿਕਲਪਾਂ ਵਿੱਚ ਉਪਲਬਧ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 5.92 ਲੱਖ ਰੁਪਏ ਤੋਂ ਸ਼ੁਰੂ ਹੋ ਕੇ 8.56 ਲੱਖ ਰੁਪਏ ਤੱਕ ਜਾਂਦੀ ਹੈ।
Download ABP Live App and Watch All Latest Videos
View In AppCitroen C3 ਮੱਧ ਵਰਗ ਪਰਿਵਾਰ ਦੀ ਰੇਂਜ ਵਿੱਚ ਇੱਕ ਹੈਚਬੈਕ ਕਾਰ ਹੈ। 2024 Citroen C3 ਦੀ ਐਕਸ-ਸ਼ੋਰੂਮ ਕੀਮਤ 6.16 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 8.96 ਲੱਖ ਰੁਪਏ ਤੱਕ ਜਾਂਦੀ ਹੈ।
ਇਸ ਲਿਸਟ 'ਚ ਟਾਟਾ ਟਿਆਗੋ ਵੀ ਸ਼ਾਮਲ ਹੈ। ਇਸ ਕਾਰ ਦੇ 27 ਵੇਰੀਐਂਟ ਭਾਰਤੀ ਬਾਜ਼ਾਰ 'ਚ ਉਪਲੱਬਧ ਹਨ। ਇਸ ਕਾਰ 'ਚ R15 ਡਿਊਲ ਟੋਨ ਅਲੌਏ ਵ੍ਹੀਲ ਹਨ। Tata Tiago ਦੀ ਐਕਸ-ਸ਼ੋਰੂਮ ਕੀਮਤ 5.64 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Renault Kwid ਵੀ 2024 ਦੀਆਂ ਸ਼ਾਨਦਾਰ ਹੈਚਬੈਕ ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਕਾਰ ਵਿੱਚ 279 ਲੀਟਰ ਦੀ ਬੂਟ ਸਪੇਸ ਹੈ। Renault Kwid ਦੀ ਐਕਸ-ਸ਼ੋਰੂਮ ਕੀਮਤ 4.70 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 6.45 ਲੱਖ ਰੁਪਏ ਤੱਕ ਜਾਂਦੀ ਹੈ।
ਮਾਰੂਤੀ ਸੁਜ਼ੂਕੀ ਸਵਿਫਟ 'ਚ ਕਰੂਜ਼ ਕੰਟਰੋਲ, ਆਟੋ ਗਿਅਰ ਸ਼ਿਫਟ ਅਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਦੀ ਵਿਸ਼ੇਸ਼ਤਾ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 5.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।