ਪੜਚੋਲ ਕਰੋ
Auto Expo 2020: ਵੈਨਿਊ ਤੇ ਬ੍ਰੇਜ਼ਾ ਨੂੰ ਟੱਕਰ ਦੇਣ ਆ ਗਈ ਕੀਆ ਦੀ ਸੋਨੇਟ

1/8

ਆਟੋ ਐਕਸਪੋ 2020 ਦੇ ਪਹਿਲੇ ਦਿਨ ਕੀਆ ਮੋਟਰ ਇੰਡੀਆ ਨੇ ਨਵੀਂ ਸੋਨੇਟ ਕੰਪੈਕਟ ਪੇਸ਼ ਕੀਤੀ ਜੋ ਭਾਰਤ 'ਚ ਕੰਪਨੀ ਦੀ ਤੀਜੀ ਕਾਰ ਹੋਵੇਗੀ। ਕੀਆ ਮੋਟਰ ਇੰਡੀਆ ਇਸ ਕਾਰ ਨੂੰ ਹੁੰਡਈ ਵੈਨਿਊ, ਫੋਰਡ ਈਕੋਸਪੋਰਟ, ਮਹਿੰਦਰਾ ਐਕਸਯੂਵੀ 300 ਕਾਰਾਂ ਦੇ ਮੁਕਾਬਲਾ 'ਚ ਤਿਆਰ ਕਰ ਰਹੀ ਹੈ।
2/8

ਕੀਆ ਸੋਨੇਟ 'ਚ ਟਾਈਗਰ ਨੱਕ ਦੀ ਜਾਲੀ ਵਾਲੀ ਗਰਿੱਲ, ਹੈਡਲੈਂਪਸ 'ਚ ਡੀਆਰਐਲ ਲੱਗੇ ਹਨ ਪਰ ਇਸ ਦਾ ਡਿਜ਼ਾਇਨ ਫਰੰਟ ਤੋਂ ਇਸ ਨੂੰ ਸੈਲਟੋਸ ਤੋਂ ਵਧੇਰੇ ਖਾਸ ਬਣਾਉਂਦਾ ਹੈ।
3/8

ਵੱਡੇ ਵ੍ਹੀਲ ਆਰਚਾਂ ਦੇ ਨਾਲ ਇਹ ਸਾਈਡ ਤੋਂ ਪੂਰੀ ਐਸਯੂਵੀ ਹੈ ਜਦੋਂਕਿ ਆਫ-ਰੋਡ ਟਚ ਨਾਲ ਡਿਜ਼ਾਈਨ ਪੱਖੋਂ ਇਹ ਰੱਗਡ ਐਸਯੂਵੀ ਹੈ। ਸੋਨੇਟ ਆਪਣੇ ਵਿਰੋਧੀਆਂ ਦੀ ਤੁਲਨਾ 'ਚ ਵੱਡੇ ਟਾਈਰ ਦੇ ਰਹੀ ਹੈ।
4/8

ਕੀਆ ਮੋਟਰਜ਼ ਅਸਲ 'ਚ ਹੁੰਡਈ ਦੀ ਸਹਾਇਕ ਕੰਪਨੀ ਹੈ। ਇਸ ਐਸਯੂਵੀ 'ਚ ਕੰਪਨੀ 1.2 ਲੀਟਰ ਦੀ ਸਮਰੱਥਾ ਕੁਦਰਤੀ ਐਕਸਪਾਇਰਡ ਤੇ 1.0 ਲੀਟਰ ਸਮਰੱਥਾ ਵਾਲਾ ਟਰਬੋ ਪੈਟਰੋਲ ਇੰਜਨ ਦੀ ਵਰਤੋਂ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ 1.5 ਲੀਟਰ ਡੀਜ਼ਲ ਇੰਜਨ ਨਾਲ ਵੀ ਲਾਂਚ ਕੀਤਾ ਜਾ ਸਕਦਾ ਹੈ।
5/8

ਇਸ ਤੋਂ ਇਲਾਵਾ, ਕੰਪਨੀ ਆਪਣੇ ਉਤਪਾਦਨ ਵਰਜਨ 'ਚ ਸੈਲਟੋਸ ਦੇ ਡਿਜ਼ਾਈਨ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦੀ ਹੈ। ਕੰਪਨੀ ਇਸ ਐਸਯੂਵੀ ਵਿੱਚ ਪ੍ਰੀਮੀਅਮ ਫੀਚਰ ਸ਼ਾਮਲ ਕਰੇਗੀ, ਜਿਵੇਂ ਯੂਵੀਓ ਕਨੈਕਟੀਵਿਟੀ, ਇਨਬਿਲਟ ਸਿਮ ਕਾਰਡ, 10.25 ਇੰਚ ਟੱਚ ਸਕ੍ਰੀਨ ਤੇ ਬੋਸ ਸਾਉਂਡ ਸਿਸਟਮ ਇਸ ਐਸਯੂਵੀ 'ਚ ਦਿੱਤੇ ਜਾ ਸਕਦੇ ਹਨ। ਸਿਰਫ ਇਹ ਹੀ ਨਹੀਂ ਇਸ ਐਸਯੂਵੀ ਵਿੱਚ ਐਲਈਡੀ ਹੈੱਡਲੈਂਪਸ ਤੇ ਟੇਲ ਲੈਂਪ ਤੋਂ ਇਲਾਵਾ ਤੁਹਾਨੂੰ ਆਟੋਮੈਟਿਕ ਵੈਦਰ ਕੰਟਰੋਲ ਤੇ ਏਅਰ ਪਿਯੂਰੀਫਾਇਰ ਵਰਗੇ ਫੀਚਰਸ ਵੀ ਮਿਲਣਗੇ।
6/8

ਹਾਲਾਂਕਿ ਲਾਂਚ ਤੋਂ ਪਹਿਲਾਂ ਕਿਆ ਸੋਨੇਟ ਦੀ ਕੀਮਤ ਬਾਰੇ ਕੁਝ ਕਹਿਣਾ ਮੁਸ਼ਕਲ ਹੈ, ਮਾਹਰ ਮੰਨਦੇ ਹਨ ਕਿ ਕੰਪਨੀ ਇਸ ਐਸਯੂਵੀ ਨੂੰ 7 ਲੱਖ ਤੋਂ 11 ਲੱਖ ਰੁਪਏ ਵਿਚਾਲੇ ਲਾਂਚ ਕਰ ਸਕਦੀ ਹੈ।
7/8

ਇਸ ਨੂੰ ਕੀਆ ਸੌਲਟੋਸ ਦੇ ਬੇਹਤਰੀਨ ਪ੍ਰਦਰਸ਼ਨ ਮੁਤਾਬਕ ਤਿਆਰ ਕੀਤਾ ਜਾ ਰਿਹਾ ਹੈ। ਕੰਪਨੀ ਦਾ ਸਬ 4-ਮੀਟਰ ਕੰਪੈਕਟ ਕਾਫੀ ਆਕਰਸ਼ਤ ਹੈ ਤੇ ਇਸ ਵਿੱਚ ਵਿਸ਼ਾਲ ਟਾਈਗਰ ਨੱਕ ਗਰਿੱਲ, ਹੈਡਲੈਂਪਸ ਦੇ ਨਾਲ ਐਲਈਡੀ ਡੀਆਰਐਲ ਤੇ ਪ੍ਰੋਜੈਕਟਰ ਲੈਨਜ਼ ਤੇ ਵੱਡੇ ਆਕਾਰ ਪੈਨੀ-ਸਟਾਈਲ ਦੇ ਡਾਈਮੰਡ-ਕੱਟ ਅਲਾਏ ਸ਼ਾਮਲ ਹਨ।
8/8

ਕੀਆ ਸੋਨੇਟ ਕੰਪੈਕਟ ਐਸਯੂਵੀ ਹੈ ਤੇ ਜਿਸ ਕਰਕੇ ਇਹ 4 ਮੀਟਰ ਸ਼੍ਰੇਣੀ ਤੋਂ ਘੱਟ ਹੈ। ਇਹ ਹਾਲ ਹੀ 'ਚ ਆਈ ਟਾਟਾ ਨੈਕਸਨ, ਹੁੰਡਈ ਵੈਨਿਉ, ਮਾਰੂਤੀ ਬ੍ਰੇਜ਼ਾ, ਮਹਿੰਦਰਾ ਐਕਸਯੂਵੀ 300 ਤੇ ਫੋਰਡ ਈਕੋਸਪੋਰਟ ਨਾਲ ਮੁਕਾਬਲਾ ਕਰੇਗੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
