Mercedes Benz E class: Mercedes-Benz E-Class ਦਾ ਨਵਾਂ ਰੂਪ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਤੇ ਕੀਮਤ
ਭਾਰਤ 'ਚ ਈ-ਕਲਾਸ ਸਭ ਤੋਂ ਜ਼ਿਆਦਾ ਵਿਕਣ ਵਾਲੀ ਲਗਜ਼ਰੀ ਕਾਰਾਂ 'ਚੋਂ ਇੱਕ ਹੈ। ਇਹ ਸਭ ਤੋਂ ਮਸ਼ਹੂਰ ਮਰਸੀਡੀਜ਼ ਹੋਣ ਦੇ ਨਾਲ-ਨਾਲ ਭਾਰਤ 'ਚ ਲਾਂਚ ਹੋਣ ਵਾਲੀ ਪਹਿਲੀ ਲਗਜ਼ਰੀ ਕਾਰ ਸੀ। ਮਰਸੀਡੀਜ਼ ਲਈ ਈ-ਕਲਾਸ ਸਭ ਤੋਂ ਵੱਧ ਕਮਾਈ ਕਰਨ ਵਾਲੀ ਕਾਰ ਰਹੀ ਹੈ।
Download ABP Live App and Watch All Latest Videos
View In Appਹੁਣ, ਮਰਸਡੀਜ਼ ਨਵੀਂ ਈ-ਕਲਾਸ ਲੈ ਕੇ ਆਈ ਹੈ, ਜੋ ਬਹੁਤ ਸਾਰੇ ਅਪਡੇਟਸ ਨਾਲ ਹੈ। ਲੁੱਕ ਬਾਰੇ ਗੱਲ ਕਰੀਏ ਤਾਂ ਇਹ ਯੰਗਰ ਤੇ ਸਵੀਕਰ ਲੱਗਦੀ ਹੈ। ਭਾਰਤ 'ਚ ਸਿਰਫ਼ ਲੰਬੇ ਵ੍ਹੀਲਬੇਸ ਸੰਸਕਰਣ ਮਿਲਦੇ ਹਨ ਤੇ ਇਹ ਪਿੱਛੇ ਦੇ ਦਰਵਾਜਿਆਂ ਨਾਲ ਵੱਡੀ ਵਿਖਾਈ ਦਿੰਦੀ ਹੈ। ਇਸ ਦਾ ਡਿਜ਼ਾਈਨ ਬਹੁਤ ਹੀ ਖੂਬਸੂਰਤ ਹੈ।
ਡਿਜ਼ਾਇਨ 'ਚ ਬਦਲਾਅ ਦੀ ਗੱਲ ਕਰੀਏ ਤਾਂ ਇਸ 'ਚ ਇਕ ਨਵਾਂ ਹੈੱਡਲੈਂਪ ਤੇ ਇਕ ਫਰੰਟ ਬੰਪਰ ਸ਼ਾਮਲ ਹੈ, ਜਦਕਿ ਇਸ 'ਚ ਨਵੇਂ ਟੇਲ ਲੈਂਪ ਵੀ ਮਿਲਦੇ ਹਨ ਜੋ ਵੱਡੇ ਹਨ। ਮਰਸੀਡੀਜ਼ ਨੇ ਵੀ ਨਵੇਂ ਰੰਗ ਪੇਸ਼ ਕੀਤੇ ਹਨ।
ਈ-ਕਲਾਸ ਦੇ ਅੰਦਰ ਹਮੇਸ਼ਾ ਕਾਫ਼ੀ ਸਪੇਸ ਮਿਲਦੀ ਹੈ। ਚੌਪਰ-ਚਾਲਿਤ ਮਾਲਕਾਂ ਲਈ ਈ-ਕਲਾਸ ਲੈਗਰੂਮ ਜਾਂ ਹੈੱਡਰੂਮ ਦੇ ਨਾਲ ਸਹੀ ਆਪਸ਼ਨ ਹੈ। ਪਿੱਛ ਦੀਆਂ ਸੀਟਾਂ 37 ਡਿਗਰੀ ਮੈਮੋਰੀ ਫੰਕਸ਼ਨ ਦੇ ਨਾਲ ਆਉਂਦੀਆਂ ਹਨ ਤੇ ਪਿੱਛੇ ਵੱਲ ਬਹੁਤ ਸਾਰੀਆਂ ਤਕਨੀਕ ਅਤੇ ਲਗਜਰੀ ਹੈ, ਜਿਸ 'ਚ ਸੈਂਟਰ ਆਰਮਰੈਸਟ ਪਲੱਸ ਵਾਇਰਲੈੱਸ ਚਾਰਜਰ ਸ਼ਾਮਲ ਹੈ।
ਈ-ਕਲਾਸ 'ਚ ਨਵੀਨਤਮ ਤਕਨਾਲੋਜੀ ਦੇ ਨਾਲ MBUX ਇਨਫ਼ੋਟੇਨਮੈਂਟ ਸਿਸਟਮ ਹੈ। ਇਸ ਨੂੰ ਅਲੈਕਸਾ ਅਤੇ ਗੂਗਲ ਹੋਮ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ 'ਚ ਬਰਮਾਸਟਰ ਆਡੀਓ ਸਿਸਟਮ, ਪੈਨੋਰਾਮਿਕ ਸਨਰੂਫ, ਏਅਰ ਸਸਪੈਂਸ਼ਨ, ਸਾਫ਼ਟ ਕਲੋਜ਼ ਡੋਰ, 360 ਡਿਗਰੀ ਕੈਮਰਾ ਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਅਪ-ਫਰੰਟ 'ਚ ਨਵੀਂ ਈ-ਕਲਾਸ ਨੂੰ ਇਕ ਨਵਾਂ ਸਪੋਰਟੀਅਰ ਸਟੀਅਰਿੰਗ ਵ੍ਹੀਲ ਮਿਲਦਾ ਹੈ, ਜਦਕਿ ਇੰਸਟਰੂਮੈਂਟ ਕਲੱਸਟਰ ਲਈ ਦੋ ਵੱਡੇ 12.3 ਇੰਚ ਸਕ੍ਰੀਨ ਹਨ। ਇਨ੍ਹਾਂ 'ਚ ਨਵੇਂ ਇੰਟੀਰਿਅਰ ਕਲਰ ਹਨ ਤੇ ਡੈਸ਼ 'ਤੇ ਬੁੱਡ ਟ੍ਰਿਮ ਦੀ ਇਕ ਸ਼ਾਨਦਾਰ ਪਰਤ ਵਰਤੀ ਗਈ ਹੈ। ਇਸ 'ਚ ਨਵੀਂ ਟੱਚ ਕੈਪੇਸਿਟੀ ਦੇ ਨਾਲ ਸਟੀਅਰਿੰਗ ਕੰਟਰੋਲ ਵੀ ਹੈ।
ਇੰਜਨ ਦੀ ਗੱਲ ਕਰੀਏ ਤਾਂ ਈ200 ਪੈਟਰੋਲ, ਈ220 ਡੀ ਅਤੇ ਈ350 ਡੀ ਦੇ ਰੂਪ 'ਚ ਹੈ। ਈ350 ਡੀ 'ਚ ਸਪੋਰਟੀਅਰ ਏਐਮਜੀ ਲਾਈਨ ਹੈ ਅਤੇ ਫਲੈਗਸ਼ਿਪ ਟ੍ਰਿਮ ਹੈ। E200 ਚਾਰ ਸਿਲੰਡਰ ਵਾਲਾ ਇਕ 197hp ਪੈਟਰੋਲ ਹੈ, ਜਦਕਿ E200 ਡੀ ਚਾਰ ਸਿਲੰਡਰ ਵਾਲਾ ਇਕ 194hp ਡੀਜ਼ਲ ਹੈ।
ਸਭ ਤੋਂ ਸ਼ਕਤੀਸ਼ਾਲੀ ਈ-ਕਲਾਸ 6-ਸਿਲੰਡਰ ਡੀਜ਼ਲ ਹੈ ਅਤੇ 286hp E350d ਹੈ। ਏਅਰ ਸਸਪੈਂਸ਼ਨ ਸਟੈਂਡਰਡ ਹੋਣ ਕਾਰਨ ਇਸ ਵੱਡੀ ਕਾਰ ਨੂੰ ਆਸਾਨੀ ਨਾਲ ਖਰਾਬ ਸੜਕਾਂ 'ਤੇ ਚੱਲਣ 'ਚ ਸਹਾਇਤਾ ਕਰਦਾ ਹੈ।
ਕੀਮਤ ਦੀ ਗੱਲ ਕਰੀਏ ਤਾਂ E200 63.6 ਲੱਖ ਰੁਪਏ ਹੈ, 80.9 ਲੱਖ ਰੁਪਏ E350d ਏਐਮਜੀ ਲਾਈਨ ਲਈ ਹੈ। ਈ-ਕਲਾਸ ਹੁਣ ਤਕ ਭਾਰਤ 'ਚ 46,000 ਤੋਂ ਵੱਧ ਯੂਨਿਟਸ ਵੇਚ ਚੁੱਕਾ ਹੈ।