Skoda Kodiaq SUV: ਲਾਂਚ ਹੋਣ ਮਗਰੋਂ 24 ਘੰਟਿਆਂ 'ਚ ਹੀ ਵਿਕ ਗਈਆਂ SUV ਦੀਆਂ ਸਾਰੀਆਂ ਯੂਨਿਟਾਂ, ਜਾਣੋ ਫੀਚਰਜ਼ ਤੇ ਕੀਮਤ
Skoda Kodiaq ਨੂੰ ਲਗਪਗ ਦੋ ਸਾਲ ਪਹਿਲਾਂ ਸਖ਼ਤ ਨਿਕਾਸ ਨਿਯਮਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ ਉੱਥੇ ਹੀ ਹੁਣ ਇਸ ਐੱਸਯੂਵੀ ਨੇ ਭਾਰਤੀ ਬਾਜ਼ਾਰ ‘ਚ ਲਗਪਗ ਦੋ ਸਾਲ ਬਾਅਦ ਵਾਪਸੀ ਕੀਤੀ ਹੈ।
Download ABP Live App and Watch All Latest Videos
View In App2022 ਸਕੋਡਾ ਕੋਡੀਏਕ ਭਾਰਤੀ ਬਾਜ਼ਾਰ ‘ਚ ਫਾਕਸਵੈਗਨ ਟਿਗੁਆਨ, ਹੁੰਡਈ ਟਕਸਨ ਤੇ ਸਾਈਟ੍ਰਾਨ ਸੀ 5 ਏਅਰਕ੍ਰਾਸ ਨੂੰ ਟੱਕਰ ਦੇਵੇਗੀ।
ਇੰਜਨ 7-ਸਪੀਡ DSG ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਉਂਦਾ ਹੈ ਤੇ ਇਹ 190 PS ਦਾ ਆਊਟਪੁੱਟ ਤੇ 320 Nm ਦਾ ਵੱਧ ਤੋਂ ਵੱਧ ਟਾਰਕ ਜੈਨਟਰੇਟ ਕਰ ਸਕਦਾ ਹੈ। ਸਕੌਡਾ ਦਾ ਦਾਅਵਾ ਹੈ ਕਿ ਨਵੀਂ ਕੋਡੀਏਕ ਮਹਿਜ਼ 7.8 ਸੈਕੇਂਡ ‘ਚ 100 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ।
ਕੋਡੀਏਕ ਨੂੰ ਬੀਤੇ ਸਾਲ ਗਲੋਬਲ ਬਾਜ਼ਾਰਾਂ ‘ਚ ਪੇਸ਼ ਕੀਤਾ ਗਿਆ ਉੱਥੇ ਹੀ ਨਵਾਂ ਸਕੋਡਾ ਕੋਡੀਏਕ ਕਈ ਅਪਡੇਟ ਦੇ ਨਾਲ ਆਉਂਦਾ ਹੈ ਜਿਸ ‘ਚ ਬਾਹਰੀ, ਇੰਟੀਰੀਅਰ ਡਿਜ਼ਾਈਨਿੰਗ ਤੇ ਇੰਜਨ ਸ਼ਾਮਲ ਹੈ।
ਸਕੋਡਾ ਕੋਡੀਏਕ ਫੇਸਲਿਫਟ ਐਸਯੂਵੀ ਸਟੈਂਡਰਡ ਰੂਪ ‘ਚ ਸਾਹਮਣਿਓਂ ਇੱਕ ਗਲੋਵਬਾਕਸ ਨਾਲ ਆਉਂਦੀ ਹੈ। ਇਸ ‘ਚ ਸਾਰੀਆਂ 7 ਸੀਟਾਂ ਨਾਲ 270 ਲੀਟਰ ਦਾ Boot Space ਵੀ ਮਿਲਦਾ ਹੈ ਉੱਥੇ ਹੀ ਤੀਜੀ ਲਾਈਨ ਦੀਆਂ ਸੀਟਾਂ ਨੂੰ ਫੋਲਡ ਕਰਕੇ Boot Space ਨੂੰ 630 ਲੀਟਰ ਤੱਕ ਵਧਾਇਆ ਜਾ ਸਕਦਾ ਹੈ ਤੇ ਪਿਛਲੀਆਂ ਦੋ ਲਾਈਨਾਂ ਨੂੰ ਫੋਲਡ ਕਰਕੇ 2005 ਲੀਟਰ ਤੱਕ ਲੱਗੇਜ਼ ਸਪੇਸ ਤੱਕ ਵਧਾਇਆ ਜਾ ਸਕਦਾ ਹੈ।
ਸਕੋਡਾ ਕੋਡੀਏਕ ਪੰਜ ਡ੍ਰਾਈਵ ਮੋਡ ਈਕੋ, ਨਾਰਮਲ, ਸਪੋਰਟਸ, ਸਨੋਅ ਅਤੇ ਇੰਡੀਵਿਜ਼ੀਉਲ ਨਾਲ ਲੈਸ ਹੈ ਤੇ ਇਸ ‘ਚ ਸੁਰੱਖਿਆ ਦੇ ਲਿਹਾਜ਼ ਨਾਲ ਈਐੱਸਸੀ, ਐੱਮਸੀਬੀ, ਏਐੱਫਐੱਸ, ਏਬੀਐੱਸ ਤੇ ਏਐੱਸਆਰ ਨਾਲ ਨੋ ਏਅਰਬੈਗ ਆਦਿ ਫਰੀਚਜ਼ ਦਿੱਤੇ ਗਏ ਹਨ। ਇਸਦੇ ਇਲਾਵਾ ਕਾਰ ‘ਦੇ ਟਾਪ ਸਪੇਕ ਐੱਲਐਂਡਕੇ ਟ੍ਰਿਮ ‘ਚ ਹਿਲ ਡਿਸੈਂਟ ਕੰਟਰੋਲ ਤੇ ਮਾਨਕ ਦੇ ਰੂਪ ‘ਚ 360-ਡਿਗਰੀ ਕੈਮਰਾ ਮੌਜੂਦ ਹੈ।
ਭਾਰਤ ਕੋਡੀਏਕ ਐੱਸਯੂਵੀ ਨੂੰ 34.99 ਲੱਖ ਰੁਪਏ (ਐਕਸ ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਬੇਹੱਦ ਹੀ ਆਕਰਸ਼ਕ ਸਟਾਈਲ ਨਾਲ ਲੈਸ ਇਸ ਕਾਰ ਨੂੰ ਤਿੰਨ ਟ੍ਰਿਮਸ ਸਟਾਈਲ, ਸਪੋਰਟਸਲਾਈਨ ਅਤੇ ਲਾਰਿਨ ਤੇ ਕਲੇਮੈਂਟ ਵੇਰੀਐਂਟ ‘ਚ ਲਾਂਚ ਕੀਤਾ ਗਿਆ।ਕੇਡੀਏਕ ਫੇਸਲਿਫਟ ਐੱਸਯੂਵੀ ਦੀ ਕੀਮਤ 34.99 ਲੱਖ ਰੁਪਏ ਤੋਂ ਲੈ ਕੇ 37.49 ਲੱਖ (ਅੇਕਸ-ਸ਼ੋਅਰੂਮ) ਤੱਕ ਜਾਂਦੀ ਹੈ।
ਸਕੋਡਾ ਨੂੰ ਭਾਰਤ ‘ਚ ਨਵੀਂ 2022 ਕੋਡੀਏਕ ਫੇਸਲਿਫਟ ਐਸਯੂਵੀ ਨੂੰ ਬਚਣ ‘ਚ ਇੱਕ ਦਿਨ ਤੋਂ ਵੀ ਘੱਟ ਸਮਾਂ ਲੱਗਿਆ। ਕਾਰ ਨਿਰਮਾਤਾ ਨੇ ਭਾਰਤੀ ਗ੍ਰਾਹਕਾਂ ਲਈ ਸੋਮਵਾਰ ਨੂੰ ਸੈਕੇਂਡ ਜੈਨੇਰੇਸ਼ਨ ਦੀ ਕੋਡੀਏਕ ਐਸਯੂਵੀ ਲਾਂਚ ਕੀਤੀ। ਇਸ ਨੂੰ ਕੰਪਲੀਟਲੀ ਨਾਕਡ ਡਾਊਨ (CKD) ਯੁਨਿਟ ਦੇ ਰੂਪ ‘ਚ ਲਿਆਂਦਾ ਗਿਆ। 24 ਘੰਟਿਆਂ ‘ਚ ਹੀ ਇਹ ਸੋਲਡ ਆਊਟ ਹੋ ਗਈ।