Inter Caste ਵਿਆਹ ਕਰਨ ਵਾਲਿਆਂ ਨੂੰ ਮਿਲ ਸਕਦੇ 2.50 ਲੱਖ ਰੁਪਏ, ਇੱਕ ਸ਼ਰਤ ਕਰਨੀ ਹੋਵੇਗੀ ਪੂਰੀ
Inter Caste Marriage Financial Assistance by Government: ਭਾਵੇਂ ਅੱਜ ਅਸੀਂ 21ਵੀਂ ਸਦੀ ‘ਚ ਪਹੁੰਚ ਗਏ ਹਾਂ ਪਰ ਅੰਤਰ-ਜਾਤੀ ਵਿਆਹ ਨੂੰ ਲੈ ਲੋਕਾਂ ਦੀ ਸੋਚ ਅਜੇ ਵੀ ਤੰਗ ਹੀ ਹੈ। ਅਜੇ ਵੀ ਬਹੁਤ ਲੋਕ Inter Caste Marriage ਮੈਰਿਜ ਨੂੰ ਅਪਨਾਉਣ ਤੋਂ ਕਤਰਾਉਂਦੇ ਹਨ।
Download ABP Live App and Watch All Latest Videos
View In Appਸਰਕਾਰ ਅਜਿਹੇ ਵਿਆਹਾਂ ਨੂੰ ਉਤਸਾਹਿਤ ਕਰਨ ਲਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਭਾਰਤ ‘ਚ ਅੱਜ ਵੀ ਅੰਤਰ-ਜਾਤੀ ਵਿਆਹ ਕਰਨ ‘ਤੇ ਲੜਕੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰਕਾਰ ਨੇ ਅਜਿਹੇ ਲੋਕਾਂ ਦੀ ਮਦਦ ਲਈ ਇੱਕ ਪਹਿਲ ਕੀਤੀ ਹੈ ਜਿਸ ‘ਚ Inter Caste Marriage ਕਰਨ ਵਾਲਿਆਂ ਨੂੰ ਵਿੱਤੀ ਮਦਦ ਦੇਣ ਦੀ ਵਿਵਸਥਾ ਹੈ।
ਇਸ ਯੋਜਨਾ ਦਾ ਨਾਮ ਹੈ ਡਾ. ਅੰਬੇਦਕਰ ਫਾਊਂਡੇਸ਼ਨ (Dr Ambedkar Foundation)। ਇਸ ਯੋਜਨਾ ਦਾ ਲਾਭ ਲੈਣ ਲਈ ਲੜਕੇ ਤੇ ਲੜਕੀ ਦੋਨੋਂ ਹੀ ਬਾਲਗ ਹੋਣੇ ਚਾਹੀਦੇ ਹਨ।ਇਸ ਯੋਜਨਾ ਦੇ ਤਹਿਤ ਨਵੇਂ ਜੋੜੇ ਨੂੰ 2 ਲੱਖ 50 ਹਜ਼ਾਰ ਰੁਪਏ ਆਰਥਿਕ ਮਦਦ ਦੇ ਤੌਰ ‘ਤੇ ਦਿੱਤਾ ਜਾਂਦਾ ਹੈ ਪਰ ਇਸ ਯੋਜਨਾ ਦਾ ਲਾਭ ਲੈਣ ਲਈ ਇੱਕ ਸ਼ਰਤ ਪੂਰੀ ਕਰਨੀ ਹੋਵੇਗੀ।
ਡਾਕਟਰ ਅੰਬੇਦਕਰ ਫਾਊਂਡੇਸ਼ਨ ਦੀ ਅੰਤਰ-ਰਾਜੀ ਵਿਆਹ ਦੀ ਵਿੱਤੀ ਮਦਦ ਦਾ ਲਾਭ ਸਿਰਫ ਉਹੀ ਜੋੜਾ ਚੁੱਕ ਸਕਦਾ ਹੈ ਜਿਸ ‘ਚੋਂ ਕੋਈ ਇੱਕ ਲੜਕਾ ਜਾਂ ਲੜਕੀ ਦਲਿਤ ਸਮੁਦਾਇ ਤੋਂ ਹੋਵੇ ਤੇ ਦੂਜਾ ਦਲਿਤ ਸਮੁਦਾਇ ਤੋਂ ਬਾਹਰ ਦਾ ਹੋਵੇ।
ਇਸ ਦੇ ਨਾਲ ਹੀ ਦੋਨਾਂ ਦਾ ਵਿਆਹ ਹਿੰਦੂ ਮੈਰਿਜ ਐਕਟ 1955 ਤਹਿਤ ਰਜਿਸਟਰ (Hindu Marriage Act 1955) ਜਰੂਰ ਹੋਣੀ ਚਾਹੀਦੀ ਹੈ। ਕਪਲ ਨੂੰ ਵਿਆਹ ਦਾ ਹਲਫਨਾਮਾ Submit ਕਰਨਾ ਹੋਵੇਗਾ।
ਇਸ ਯੋਜਨਾ ਦਾ ਲਾਭ ਸਿਰਫ ਪਹਿਲੀ ਵਾਰ ਵਿਆਹ ਕਰਨ ਵਾਲੇ ਕਪਲ ਨੂੰ ਹੀ ਮਿਲੇਗਾ। ਇੱਕ ਤੋਂ ਵੱਧ ਵਾਰ ਵਿਆਹ ਕਰਵਾਉਣ ਵਾਲੇ ਲੜਕੇ ਜਾਂ ਲੜਕੀ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਵਿਆਹ ਕਰਨ ਦੇ ਬਾਅਦ ਕਪਲ ਨੂੰ ਸਭ ਤੋਂ ਪਹਿਲਾਂ ਆਪਣੇ ਵਿਆਹ ਨੂੰ ਕੋਰਟ ‘ਚ ਰਜਿਸਟਰ ਕਰਵਾਉਣਾ ਹੋਵੇਗਾ। ਇਸ ਦੇ ਬਾਅਦ ਹਲਫਨਾਮਾ ਦਾਇਰ ਕਰਕੇ Marriage Certificate ਬਣਵਾਉਣਾ ਹੋਵੇਗਾ। ਇਸ ਦੇ ਬਾਅਦ ਇਸ ਯੋਜਨਾ ਲਈ ਐਪਲੀਕੇਸ਼ਨ ਭਰੋ।
ਇਸ ਦੇ ਬਾਅਦ ਡਾ. ਅੰਬੇਦਕਰ ਫਾਊਂਡੇਸ਼ਨ ਲਈ ਅੇਪਲੀਕੇਸ਼ਨ ਭਰੋ ਪਰ ਧਿਆਨ ਰੱਖਿਆ ਜਾਵੇ ਕਿ ਇਸ ਯੋਜਨਾ ਦਾ ਲਾਭ ਵਿਆਹ ਦੇ 1 ਸਾਲ ਦੇ ਅੰਦਰ-ਅੰਦਰ ਹੀ ਲਿਆ ਜਾ ਸਕਦਾ ਹੈ।