ਪੜਚੋਲ ਕਰੋ
Most Selling Cars: ਉਹ ਪੰਜ ਕਾਰਾਂ ਜਿਨ੍ਹਾਂ ਨੇ ਜਨਵਰੀ ਵਿੱਚ ਗਾਹਕਾਂ ਦਾ ਲੁੱਟਿਆ ਦਿਲ, ਦੇਖੋ ਤਸਵੀਰਾਂ
ਜਨਵਰੀ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਪੰਜ ਕਾਰਾਂ ਵਿੱਚੋਂ ਤਿੰਨ ਮਾਰੂਤੀ ਦੀਆਂ ਅਤੇ ਦੋ ਟਾਟਾ ਦੀਆਂ ਸਨ। ਜਿਸ ਬਾਰੇ ਅਸੀਂ ਤੁਹਾਨੂੰ ਹੋਰ ਜਾਣਕਾਰੀ ਦੇਣ ਜਾ ਰਹੇ ਹਾਂ।
January Cars Sale
1/5

ਬਲੇਨੋ ਜਨਵਰੀ 'ਚ ਘਰੇਲੂ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ। ਜਿਸ ਨੇ 19,630 ਯੂਨਿਟ ਵੇਚੇ। ਜਦੋਂ ਕਿ ਪਿਛਲੇ ਸਾਲ ਇਸ ਸਮੇਂ ਇਹ ਅੰਕੜਾ 16,357 ਯੂਨਿਟ ਸੀ।
2/5

ਟਾਟਾ ਦੀ ਪੰਚ ਦੂਜੇ ਸਥਾਨ 'ਤੇ ਰਹੀ, ਜਿਸ ਨੂੰ ਪਿਛਲੇ ਮਹੀਨੇ 17,978 ਗਾਹਕਾਂ ਨੇ ਆਪਣੇ ਘਰਾਂ ਦਾ ਹਿੱਸਾ ਬਣਾਇਆ ਪਰ ਜੇਕਰ ਜਨਵਰੀ 2023 ਦੀ ਗੱਲ ਕਰੀਏ ਤਾਂ ਕੰਪਨੀ ਨੇ 12,006 ਯੂਨਿਟ ਵੇਚੇ ਸਨ।
3/5

ਤੀਸਰੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਮਾਰੂਤੀ ਸੁਜ਼ੂਕੀ ਵੈਗਨ ਆਰ ਰਹੀ, ਜਿਸ ਦੀ ਕੰਪਨੀ ਨੇ ਪਿਛਲੇ ਮਹੀਨੇ 17,756 ਕਾਰਾਂ ਵੇਚੀਆਂ। ਜਦੋਂ ਕਿ 2023 ਵਿੱਚ ਉਸੇ ਸਮੇਂ ਇਹ ਅੰਕੜਾ 20,466 ਯੂਨਿਟ ਸੀ।
4/5

ਟਾਟਾ ਦੀ ਮਸ਼ਹੂਰ SUV Nexon ਨੇ ਪਿਛਲੇ ਮਹੀਨੇ 17,182 ਯੂਨਿਟਸ ਵੇਚ ਕੇ ਚੌਥੇ ਸਥਾਨ 'ਤੇ ਆਪਣਾ ਝੰਡਾ ਲਹਿਰਾਉਣ ਵਿੱਚ ਕਾਮਯਾਬ ਰਹੀ, ਜਦੋਂ ਕਿ ਜਨਵਰੀ 2023 ਵਿੱਚ ਇਹ ਅੰਕੜਾ 15,567 ਯੂਨਿਟ ਸੀ।
5/5

ਪੰਜਵੇਂ ਸਥਾਨ 'ਤੇ ਫਿਰ ਮਾਰੂਤੀ ਸੁਜ਼ੂਕੀ ਦੀ ਕਾਰ ਨੇ ਕਬਜ਼ਾ ਕਰ ਲਿਆ, ਜੋ ਮਾਰੂਤੀ ਦੀ ਸਭ ਤੋਂ ਵੱਧ ਵਿਕਣ ਵਾਲੀ ਸੇਡਾਨ ਡੀਜ਼ਾਇਰ ਸੀ। ਜਨਵਰੀ 2024 ਵਿੱਚ, ਕੰਪਨੀ ਨੇ 16,773 ਯੂਨਿਟ ਵੇਚੇ। ਜਦੋਂ ਕਿ ਪਿਛਲੇ ਸਾਲ ਇਸ ਸਮੇਂ 11,317 ਯੂਨਿਟਸ ਵਿਕੀਆਂ ਸਨ।
Published at : 10 Feb 2024 05:55 PM (IST)
ਹੋਰ ਵੇਖੋ





















