ਪੜਚੋਲ ਕਰੋ
Mutilated Note: ਜੇਕਰ ਬੈਂਕ ਫਟੇ ਹੋਏ ਨੋਟਾਂ ਨੂੰ ਬਦਲਣ ਤੋਂ ਕਰਦਾ ਮਨ੍ਹਾ, ਤਾਂ ਤੁਰੰਤ ਕਰੋ ਇਹ ਕੰਮ; ਜਾਣੋ RBI ਦਾ ਨਿਯਮ
Mutilated Note: SBI ਦੇ ਇੱਕ ਗਾਹਕ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ਿਕਾਇਤ ਕੀਤੀ ਕਿ ਦਰਭੰਗਾ ਚ ਬੈਂਕ ਸ਼ਾਖਾ ਨੇ 500 ਦਾ ਨੋਟ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਗਾਹਕ ਨੇ SBI ਤੇ RBI ਨੂੰ ਪੁੱਛਿਆ ਕਿ ਉਹ ਹੁਣ ਕੀ ਕਰ ਸਕਦਾ ਹੈ।
RBI
1/6

ਗਾਹਕ ਦੀ ਇਸ ਸ਼ਿਕਾਇਤ 'ਤੇ ਜਵਾਬ ਦਿੰਦੇ ਹੋਏ SBI ਨੇ ਕਿਹਾ ਕਿ ਕੋਈ ਵੀ ਵਿਅਕਤੀ SBI ਪੋਰਟਲ ਜਾਂ ਸਿੱਧੇ ਲਿੰਕ https://crcf.sbi.co.in/ccf 'ਤੇ ਜਾ ਕੇ ਉਸ ਬ੍ਰਾਂਚ ਬਾਰੇ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤ ਤੋਂ ਬਾਅਦ ਬੈਂਕ ਸ਼ਾਖਾ 'ਚ ਕਾਰਵਾਈ ਕੀਤੀ ਜਾਵੇਗੀ।
2/6

ਜੇਕਰ ਤੁਹਾਡੇ ਕੋਲ ਵੀ 500 ਦੇ ਕੱਟੇ ਜਾਂ ਫਟੇ ਹੋਏ ਹੋਏ ਨੋਟ ਹਨ ਅਤੇ ਬੈਂਕ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰਦਾ ਹੈ, ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ।
3/6

ਆਰਬੀਆਈ ਵਲੋਂ 2 ਜੁਲਾਈ, 2018 ਨੂੰ ਜਾਰੀ ਕੀਤੇ ਸਰਕੂਲਰ ਦੇ ਅਨੁਸਾਰ, ਕੱਟੇ ਹੋਏ, ਗੰਦੇ ਅਤੇ ਦੋ ਟੁਕੜਿਆਂ ਵਿੱਚ ਚਿਪਕਾਏ ਗਏ ਨੋਟਾਂ ਨੂੰ ਬਦਲਣ ਦੀ ਇਜਾਜ਼ਤ ਹੈ।
4/6

ਆਰਬੀਆਈ ਨੇ ਸਰਕੂਲਰ ਵਿੱਚ ਕਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਕੱਟੇ ਹੋਏ ਨੋਟਾਂ ਨੂੰ ਬੈਂਕਾਂ ਵਿੱਚ ਸਖ਼ਤੀ ਨਾਲ ਬਦਲਿਆ ਜਾਣਾ ਚਾਹੀਦਾ ਹੈ ਅਤੇ ਉਸ ਦੀ ਥਾਂ ਨਵੇਂ ਨੋਟ ਜਾਰੀ ਕੀਤੇ ਜਾਣੇ ਚਾਹੀਦੇ ਹਨ। ਸਰਕੂਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਛੋਟੇ ਵਿੱਤ ਬੈਂਕ ਆਪਣੇ ਵਿਕਲਪ ਅਨੁਸਾਰ ਕੱਟੇ ਹੋਏ ਅਤੇ ਖਰਾਬ ਨੋਟਾਂ ਨੂੰ ਬਦਲ ਸਕਦੇ ਹਨ।
5/6

ਆਰਬੀਆਈ ਨੇ ਕਿਹਾ ਕਿ ਅਜਿਹੇ ਗੰਦੇ ਨੋਟਾਂ ਨੂੰ ਸਰਕਾਰੀ ਬਕਾਏ ਦੀ ਅਦਾਇਗੀ ਅਤੇ ਬੈਂਕਾਂ ਵਿੱਚ ਰੱਖੇ ਜਨਤਕ ਖਾਤਿਆਂ ਵਿੱਚ ਕਰੈਡਿਟ ਕਰਨ ਲਈ ਬੈਂਕ ਕਾਊਂਟਰਾਂ 'ਤੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।
6/6

ਆਰਬੀਆਈ ਦੇ ਸਰਕੂਲਰ ਦੇ ਅਨੁਸਾਰ, ਕੱਟੇ ਹੋਏ ਨੋਟ ਉਹ ਨੋਟ ਹੁੰਦੇ ਹਨ ਜਿਨ੍ਹਾਂ ਵਿੱਚ ਇੱਕ ਹਿੱਸਾ ਗਾਇਬ ਹੁੰਦਾ ਹੈ ਜਾਂ ਜੋ ਦੋ ਤੋਂ ਵੱਧ ਟੁਕੜਿਆਂ ਤੋਂ ਬਣੇ ਹੁੰਦੇ ਹਨ। ਇਹ ਨੋਟ ਕਿਸੇ ਵੀ ਬੈਂਕ ਦੀ ਸ਼ਾਖਾ ਵਿੱਚ ਜਮ੍ਹਾ ਕਰਵਾਏ ਜਾ ਸਕਦੇ ਹਨ।
Published at : 08 Sep 2023 03:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
