Royal Wedding: ਆਕਾਸ਼ ਅੰਬਾਨੀ ਦੀ ਸਾਲੀ ਦੀਆ ਦਾ ਹੋਇਆ ਸੀ ਸ਼ਾਹੀ ਵਿਆਹ, ਦੇਖੋ ਤਸਵੀਰਾਂ
ਦੇਸ਼ ਦਾ ਸਭ ਤੋਂ ਮਹਿੰਗਾ ਵਿਆਹ ਅੰਬਾਨੀ ਪਰਿਵਾਰ ਦੀ ਬੇਟੀ ਇਸ਼ਾ ਅੰਬਾਨੀ-ਆਨੰਦ ਪਿਰਾਮਿਲ ਤੇ ਆਕਾਸ਼ ਅੰਬਾਨੀ-ਸ਼ਲੋਕਾ ਮਹਿਤਾ ਦੀ ਹੋਇਆ। ਇਸ ਵਿਆਹ ਬਾਰੇ ਪੂਰਾ ਦੇਸ਼ ਕੀ ਪੂਰੀ ਦੁਨੀਆ ਜਾਣਦੀ ਹੈ। ਅੰਬਾਨੀ ਪਰਿਵਾਰ ਦੇ ਇਸ ਵਿਆਹ 'ਚ ਦੇਸ਼ ਤੇ ਦੁਨੀਆਂ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਪਰ ਅੰਬਾਨੀ ਪਰਿਵਾਰ ਦੀ ਬਹੂ ਸ਼ਲੋਕਾ ਮਹਿਤਾ ਦੀ ਵੱਡੀ ਭੈਣ ਦਾ ਵਿਆਹ ਵੀ ਕਿਸੇ ਡ੍ਰੈਸ ਵੈਡਿੰਗ ਤੋਂ ਘੱਟ ਨਹੀਂ ਸੀ। ਇੱਥੇ ਅਸੀਂ ਤਹਾਨੂੰ ਦੀਆ ਮਹਿਤਾ ਤੇ ਆਯੁਸ਼ ਜਾਤਿਆ ਦੇ ਵਿਆਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ।
Download ABP Live App and Watch All Latest Videos
View In Appਦੀਆ ਮਹਿਤਾ ਤੇ ਆਯੁਸ਼ ਜਾਤਿਆ ਦੇ ਵਿਆਹ ਜ਼ਰੀਏ ਤਹਾਨੂੰ ਮਹਿਤਾ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹਾਂ। ਬਿਜ਼ਨਸਮੈਨ ਰਲੇਸ ਅਰੁਣਾਭਾਈ ਮਹਿਤਾ ਰੋਜ਼ੀ ਬਲੂ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਹਨ। ਜਿੰਨ੍ਹਾਂ ਨੇ ਜਵੈਲਰੀ ਡਿਜ਼ਾਇਨਰ ਮੋਨਾ ਮਹਿਤਾ ਨਾਲ ਵਿਆਹ ਕੀਤਾ।
ਰਲੇਸ ਤੇ ਮੋਨਾ ਦਾ ਇਕ ਬੇਟਾ, ਵਿਰਾਜ ਮਹਿਤਾ ਤੇ ਦੋ ਬੇਟੀਆਂ, ਦੀਆ ਮਹਿਤਾ ਤੇ ਸ਼ਲੋਕਾ ਮਹਿਤਾ ਹਨ। ਵਿਰਾਜ ਦਾ ਵਿਆਹ ਗ੍ਰੇਟ ਈਸਟਰਨ ਸ਼ਿਪਿੰਗ ਸ਼ਿਪਿੰਗ ਕੰਪਨੀ ਦੇ ਮਾਲਕ ਸ਼ੇਠ ਦੀ ਬੇਟੀ ਨਿਸ਼ਾ ਸ਼ੇਠ ਨਾਲ ਹੋਈ ਹੈ। ਵਿਰਾਜ ਤੇ ਨਿਸ਼ਾ ਦੀਆਂ ਦੋ ਬੇਟੀਆਂ ਹਨ।
ਸ਼ਲੋਕਾ ਮਹਿਤਾ ਨੇ 2019 'ਚ ਆਕਾਸ਼ ਅੰਬਾਨੀ ਨਾਲ ਵਿਆਹ ਕੀਤਾ ਤੇ ਇਹ ਜੋੜਾ 2020 'ਚ ਬੇਟੇ ਪ੍ਰਿਥਵੀ ਦੇ ਮਾਪੇ ਬਣੇ। ਉੱਥੇ ਹੀ ਦੀਆ ਮਹਿਤਾ ਨੇ ਅਪ੍ਰੈਲ 2017 'ਚ ਆਯੁਸ਼ ਜਾਤਿਆ ਨਾਲ ਵਿਆਹ ਕੀਤਾ। ਆਯੁਸ਼ ਜਾਤਿਆ ਹਾਰਡਕੈਸਲ ਰੇਸਟੋਰੈਂਟ ਦੇ ਐਮਡੀ ਹਨ।
ਦਿਆ ਤੇ ਆਯੁਸ਼ ਦਾ ਵਿਆਹ 26 ਅਪ੍ਰੈਲ ਤੋਂ 28 ਅਪ੍ਰੈਲ 2017 ਤਕ ਬਿਹਤਰੀਨ ਦੇ ਮਨਾਮਾ 'ਚ ਹੋਇਆ। ਉਨ੍ਹਾਂ ਦੇ ਵਿਆਹ 'ਚ ਅਮਰੀਕਾ, ਬ੍ਰਿਟੇਨ, ਇੰਡੀਆ ਤੇ ਬੈਲਜੀਅਮ ਸਮੇਤ ਕਈ ਦੇਸ਼ਾਂ ਦੇ 750 ਮਹਿਮਾਨ ਸ਼ਾਮਲ ਹੋਏ।
ਦੀਆ ਤੇ ਆਯੁਸ਼ ਦੀ ਪ੍ਰੀ-ਵੈਡਿੰਗ ਸੈਰੇਮਨੀ ਮੁੱਡਾ ਟਿੱਕਾ ਤੋਂ ਸ਼ੁਰੂ ਹੋਈ ਤੇ ਬਾਅਦ 'ਚ ਮਹਿੰਦੀ ਤੇ ਸੰਗੀਤ ਪ੍ਰੋਗਰਾਮ ਹੋਇਆ। ਵਿਆਹ ਦੇ ਸਾਰੇ ਸਮਾਰੋਹ 'ਫੋਰ ਸੀਜਨ ਬੇ' 'ਚ ਹੋਏ ਜਦਕਿ ਸੰਗੀਤ ਸਮਾਰੋਹ ਇਕ ਪ੍ਰਾਈਵੇਟ ਆਇਲੈਂਡ ਸਥਿਤ ਰਿਟਜ ਕਾਰਲਟਨ 'ਚ ਹੋਈ।
ਕ੍ਰਿਸ਼ਮਾ ਕਪੂਰ, ਕਰੀਨਾ ਕਪੂਰ, ਰਣਬੀਰ ਕਪੂਰ ਦੇ ਕਜ਼ਨ ਅਰਮਾਨ ਜੈਨ ਤੇ ਉਸ ਸਮੇਂ ਉਨ੍ਹਾਂ ਦੀ ਗਰਲਫਰੈਂਡ ਤੇ ਹੁਣ ਪਤਨੀ ਅਨਿਸਾ ਮਲਹੋਤਰਾ ਤੇ ਆਮਿਰ ਖਾਨ ਸਮੇਤ ਕਈ ਵੱਡੀਆਂ ਹਸਤੀਆਂ ਵਿਆਹ 'ਚ ਸ਼ਾਮਲ ਹੋਈਆਂ। ਦਿਆ ਤੇ ਆਯੁਸ਼ ਦਾ ਪਹਿਲਾ ਭਾਰਤੀ ਵਿਆਹ ਸੀ ਜੋ ਬਹਿਰੀਨ 'ਚ ਹੋਇਆ।
ਦੀਆ ਮਹਿਤਾ ਨੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ, 'ਸਾਡਾ ਪਹਿਲਾਂ ਈਵੇਂਟ! ਇਹ 'ਮੁੱਡਾ ਟਿੱਕਾ' ਸੀ ਜੋ ਸਾਡੇ ਵਿਆਹ ਦਾ ਕਿਕਸਟਾਰਟ ਸੀ।' ਇਸ 'ਚ ਇਹ ਇਕ ਤਰ੍ਹਾਂ ਦੀ ਪੂਜਾ ਹੁੰਦੀ ਹੈ ਜਿਸ ਤੋਂ ਬਾਅਦ ਦੁਲਹੇ ਦੇ ਪਰਿਵਾਰ ਦੇ ਲੋਕ ਡਾਂਸ ਕਰਦੇ ਹਨ। ਬੱਸ ਇਕ ਸ਼ੁੱਭ ਕੰਮ ਦੇ ਨਾਲ ਸਭ ਕੁਝ ਕਰਨ ਲਈ।
ਸੰਗੀਤ ਸੈਰੇਮਨੀ ਲਈ ਦਿਆ ਮਹਿਤਾ ਨੇ ਯੂਨੀਵਰਸਲ ਗੋਲਡ ਲਹਿੰਗੇ ਦੇ ਨਾਲ ਇਕ ਡ੍ਰੀਮੀ ਚਿਕਨਕਾਰੀ ਲਹਿੰਗਾ ਪਹਿਨਿਆ। ਦੀਆ ਨੇ ਚਿਕਨਕਾਰੀ ਲਹਿੰਗੇ 'ਚ ਆਪਣੀ ਭੈਣ ਸ਼ਲੋਕਾ ਮਹਿਤਾ ਤੇ ਆਪਣੀ ਸਭ ਤੋਂ ਚੰਗੀ ਦੋਸਤ ਈਸ਼ਾ ਅੰਬਾਨੀ ਦੇ ਨਾਲ ਟਵਿਨਿੰਗ ਕੀਤੀ ਸੀ।
ਦੀਆ ਮਹਿਤਾ ਨੇ ਰੌਇਲ ਤੇ ਟ੍ਰਡੀਸ਼ਨਲ ਲਹਿੰਗਾ ਪਹਿਨਿਆ ਸੀ। ਇਸ ਡਰੈਸ ਨੂੰ ਅਬੂ ਜਾਨੀ ਤੇ ਸੰਦੀਪ ਖੋਸਲਾ ਨੇ ਡਿਜ਼ਾਇਨ ਕੀਤਾ ਸੀ।