ਪੜਚੋਲ ਕਰੋ
7th Pay Commission: ਕੇਂਦਰੀ ਕਰਮਚਾਰੀ ਦਾ 3 ਗੁਣਾ ਵਧ ਸਕਦੈ ਫਿਟਮੈਂਟ ਫੈਕਟਰ, ਜਾਣੋ ਕਿੰਨੀ ਹੋਵੇਗੀ ਤਨਖਾਹ
ਸਾਲ 2016 ਵਿੱਚ ਸਰਕਾਰ ਨੇ 7 ਸੀਪੀਸੀ ਲਾਗੂ ਕੀਤੀ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ ਵਿੱਚ ਵੱਡਾ ਵਾਧਾ ਹੋਇਆ। ਹੁਣ ਇੱਕ ਵਾਰ ਫਿਰ ਇਹ ਵਾਧਾ ਹੋ ਸਕਦਾ ਹੈ।
7th Pay Commission
1/5

7th Pay Commission DA Hike: ਕੇਂਦਰੀ ਕਰਮਚਾਰੀਆਂ ਨੂੰ ਜੁਲਾਈ ਤੋਂ ਬੇਸਿਕ ਤਨਖਾਹ 'ਚ ਵਾਧੇ ਦਾ ਵੱਡਾ ਤੋਹਫਾ ਦਿੱਤਾ ਜਾ ਸਕਦਾ ਹੈ। ਸਾਲ 2016 ਵਿੱਚ ਸਰਕਾਰ ਨੇ 7 ਸੀਪੀਸੀ ਲਾਗੂ ਕੀਤੀ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ ਵਿੱਚ ਵੱਡਾ ਵਾਧਾ ਹੋਇਆ। ਹੁਣ ਇੱਕ ਵਾਰ ਫਿਰ ਇਹ ਵਾਧਾ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੁਲਾਜ਼ਮਾਂ ਦੇ ਫਿਟਮੈਂਟ ਫੈਕਟਰ ਨੂੰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਟਮੈਂਟ ਫੈਕਟਰ ਨੂੰ ਵਧਾਉਣ ਦਾ ਮਤਲਬ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ ਵਿੱਚ ਵਾਧਾ ਹੋਵੇਗਾ।
2/5

ਕਿੰਨੀ ਵਧੇਗੀ ਤਨਖਾਹ : ਜਦੋਂ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਹੋਇਆ ਤਾਂ ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 6 ਹਜ਼ਾਰ ਰੁਪਏ ਸੀ ਪਰ ਉਸ ਤੋਂ ਬਾਅਦ ਘੱਟੋ-ਘੱਟ ਤਨਖਾਹ 18 ਹਜ਼ਾਰ ਰੁਪਏ ਹੋ ਗਈ। ਫਿਟਮੈਂਟ ਫੈਕਟਰ ਬੇਸਿਕ ਤਨਖ਼ਾਹ ਦਾ 2.57 ਗੁਣਾ ਤੈਅ ਕੀਤਾ ਗਿਆ ਹੈ ਪਰ ਮੁਲਾਜ਼ਮਾਂ ਵੱਲੋਂ ਇਸ ਨੂੰ 3 ਗੁਣਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਫਿਟਮੈਂਟ ਫੈਕਟਰ ਵਿੱਚ ਤਿੰਨ ਗੁਣਾ ਵਾਧੇ ਨਾਲ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ 26,000 ਰੁਪਏ ਹੋ ਜਾਵੇਗੀ।
Published at : 14 May 2023 05:19 PM (IST)
ਹੋਰ ਵੇਖੋ





















