ਪੜਚੋਲ ਕਰੋ
Rule Changing in Aug 2023: 1 ਅਗਸਤ ਤੋਂ ਬਦਲ ਜਾਣਗੇ ਇਹ ਜ਼ਰੂਰੀ ਵਿੱਤੀ ਨਿਯਮ, ਜਾਣੋ ਆਮ ਲੋਕਾਂ ਦੀ ਜੇਬ 'ਤੇ ਪਵੇਗਾ ਕਿੰਨਾ ਅਸਰ
Rule Changing in Aug 2023: ਅਗਸਤ ਮਹੀਨੇ 'ਚ ਵਿੱਤ ਨਾਲ ਜੁੜੇ ਕਈ ਨਿਯਮ ਬਦਲਣ ਜਾ ਰਹੇ ਹਨ। ਇਨ੍ਹਾਂ ਨਿਯਮਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ।
Financial Rules
1/6

Financial Rule Change From August 2023: ਜੁਲਾਈ ਦਾ ਮਹੀਨਾ ਕੁਝ ਹੀ ਦਿਨਾਂ 'ਚ ਖਤਮ ਹੋਣ ਵਾਲਾ ਹੈ। ਅਗਸਤ ਮਹੀਨਾ ਸ਼ੁਰੂ ਹੁੰਦਿਆਂ ਹੀ ਕਈ ਨਿਯਮ ਬਦਲ ਜਾਣਗੇ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਜਾਣੋ ਅਗਲੇ ਮਹੀਨੇ ਤੋਂ ਕਿਹੜੇ ਨਿਯਮ ਬਦਲਣ ਜਾ ਰਹੇ ਹਨ।
2/6

SBI ਦੀ ਅੰਮ੍ਰਿਤ ਕਲਸ਼ ਸਕੀਮ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 15 ਅਗਸਤ 2023 ਹੈ। ਇਹ 400 ਦਿਨਾਂ ਦੀ ਵਿਸ਼ੇਸ਼ FD ਸਕੀਮ ਹੈ, ਜਿਸ ਵਿੱਚ ਆਮ ਲੋਕਾਂ ਨੂੰ 7.1 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਨੂੰ ਨਿਵੇਸ਼ 'ਤੇ 7.6 ਫੀਸਦੀ ਵਿਆਜ ਮਿਲੇਗਾ।
3/6

ਜੇਕਰ ਤੁਸੀਂ 31 ਜੁਲਾਈ 2023 ਤੱਕ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰਦੇ ਹੋ, ਤਾਂ ਤੁਹਾਨੂੰ ਜ਼ੁਰਮਾਨਾ ਭਰ ਕੇ 1 ਅਗਸਤ ਤੋਂ ITR ਫਾਈਲ ਕਰਨਾ ਹੋਵੇਗਾ।
4/6

ਅਗਸਤ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ ਹੋ ਸਕਦਾ ਹੈ। ਤੇਲ ਕੰਪਨੀਆਂ ਆਮ ਤੌਰ 'ਤੇ ਪਹਿਲੀ ਅਤੇ 16 ਤਰੀਕ ਨੂੰ ਐਲਪੀਜੀ ਦੀ ਕੀਮਤ ਬਦਲ ਸਕਦੀਆਂ ਹਨ। ਇਸ ਦੇ ਨਾਲ ਹੀ ਸੀਐਨਜੀ ਅਤੇ ਪੀਐਨਜੀ ਦੀ ਕੀਮਤ ਵਿੱਚ ਵੀ ਬਦਲਾਅ ਹੋ ਸਕਦਾ ਹੈ।
5/6

ਜੇਕਰ ਅਗਸਤ ਮਹੀਨੇ 'ਚ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਧਿਆਨ ਰੱਖੋ ਕਿ ਇਸ ਮਹੀਨੇ ਕੁੱਲ 14 ਦਿਨ ਬੈਂਕ ਬੰਦ ਰਹਿਣਗੇ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
6/6

ਜੇਕਰ ਤੁਸੀਂ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੀ ਜੇਬ ‘ਤੇ ਅਸਰ ਪੈ ਸਕਦਾ ਹੈ। ਐਕਸਿਸ ਬੈਂਕ ਅਤੇ ਫਲਿੱਪਕਾਰਟ ਤੋਂ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਹੁਣ 12 ਅਗਸਤ ਤੋਂ ਕ੍ਰੈਡਿਟ ਕਾਰਡ ਦੀ ਖਰੀਦਦਾਰੀ 'ਤੇ ਘੱਟ ਕੈਸ਼ਬੈਕ ਮਿਲੇਗਾ।
Published at : 28 Jul 2023 05:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
