ਇਸ ਸਾਲ ਰਿਲੀਜ਼ ਹੋਣ ਵਾਲੀਆਂ ਪੰਜ ਧਮਾਕੇਦਾਰ ਫ਼ਿਲਮਾਂ
ਐਕਸ਼ਨ ਤੇ ਕ੍ਰਾਇਮ ਬੇਸਡ ਫ਼ਿਲਮਾਂ ਦੇ ਸ਼ੌਕੀਨ ਲੋਕਾਂ ਲਈ ਇਕ ਚੰਗੀ ਖ਼ਬਰ ਹੈ। ਇਸ ਸਾਲ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਕਈ ਕ੍ਰਾਇਮ ਬੇਸਡ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਅੱਜ ਦੇ ਇਸ ਆਰਟੀਕਲ 'ਚ ਅਸੀਂ ਤਹਾਨੂੰ ਅਜਿਹੀਆਂ ਟੌਪ 5 ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜਿੰਨ੍ਹਾਂ ਦੀ ਰਿਲੀਜ਼ ਡੇਟ ਨੂੰ ਫੈਂਸ ਦੇ ਵਿਚ ਜ਼ਬਰਦਸਤ ਕ੍ਰੇਜ਼ ਹੈ।
Download ABP Live App and Watch All Latest Videos
View In Appਗੰਗੂਬਾਈ ਕਾਠਿਆਵਾੜੀ: ਫ਼ਿਲਮ 'ਗੰਗੂਬਾਈ ਕਾਠਿਆਵਾੜੀ' 'ਚ ਆਲਿਆ ਇਕ ਮਾਫੀਆ ਡੌਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਟ੍ਰੇਲਰ ਤੇ ਡਾਇਲੌਗ ਲੋਕਾਂ ਦੇ ਵਿਚ ਹਿੱਟ ਹੋ ਚੁੱਕਾ ਹੈ। ਇਸਸ ਫ਼ਿਲਮ ਨੂੰ ਸੰਜੇ ਲੀਲਾ ਭੰਸਾਲੀ ਨੇ ਡਾਇਰੈਕਟ ਕੀਤਾ ਹੈ ਤੇ ਇਹ 30 ਜੁਲਾਈ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਸੂਰਯਾਵੰਸ਼ੀ: ਰੋਹਿਤ ਸ਼ੈਟੀ ਦੀ ਬਹੁਤ ਸ਼ਿੱਦਤ ਨਾਲ ਇੰਤਜ਼ਾਰ ਕੀਤੀ ਜਾਣ ਵਾਲੀ 'ਸੂਰਯਵੰਸ਼ੀ' 'ਚ ਅਕਸ਼ੇ ਕੁਮਾਰ ਲੀਡ ਰੋਲ 'ਚ ਨਜ਼ਰ ਆਉਣਗੇ। ਸੂਰਯਵੰਸ਼ੀ ਦਾ ਟ੍ਰੇਲਰ ਹੀ ਕਾਫੀ ਧਮਾਕੇਦਾਰ ਹੈ ਅਜਿਹੇ 'ਚ ਸਮਝਿਆ ਜਾ ਸਕਦਾ ਹੈ ਕਿ ਫਿਲਮ 'ਚ ਐਕਸ਼ਨ ਸੀਨਸ ਦੀ ਭਰਮਾਰ ਰਹੇਗੀ। ਇਹ ਫਿਲਮ 2 ਅਪ੍ਰੈਲ, 2021 ਨੂੰ ਰਿਲੀਜ਼ ਹੋਵੇਗੀ।
ਮੁੰਬਈ ਸਾਗਾ: ਜੌਨ ਅਬ੍ਰਾਹਮ ਦੀ ਫ਼ਿਲਮ ਮੁੰਬਈ ਸਾਗਾ 'ਚ ਜੌਨ ਭਾਈ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫ਼ਿਲਮ 'ਚ ਇਮਰਾਨ ਹਾਸ਼ਮੀ ਇਕ ਪੁਲਿਸ ਵਾਲੇ ਦੇ ਕਰੈਕਟਰ 'ਚ ਦਿਖਾਈ ਦੇਣਗੇ। ਇਹ ਫ਼ਿਲਮ 19 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਰਾਧੇ: ਯੁਅਰ ਮੋਸਟ ਵਾਂਟੇਡ ਭਾਈ: ਸਲਮਾਨ ਖਾਨ ਦੀ ਇਹ ਫ਼ਿਲਮ ਵੀ ਇਸ ਸਾਲ ਈਦ ਮੌਕੇ ਰਿਲੀਜ਼ ਲਈ ਤਿਆਰ ਹੈ। ਸਲਮਾਨ ਇਸ ਫ਼ਿਲਮ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕਰਨ ਦੀ ਬਜਾਇ ਥੀਏਟਰ 'ਚ ਹੀ ਰਿਲੀਜ਼ ਕਰਨ ਦਾ ਮਨ ਬਣਾ ਚੁੱਕੇ ਹਨ।
ਬੈਲਬੌਟਮ: ਅਕਸ਼ੇ ਕੁਮਾਰ ਦੀ ਹੀ ਇਕ ਹੋਰ ਫ਼ਿਲਮ ਬੈਲਬੌਟਮ ਵੀ ਸੁਰਖੀਆਂ 'ਚ ਹੈ। ਇਹ ਇਕ ਐਕਸ਼ਨ ਪੈਕਡ ਥ੍ਰਿਲਰ ਫ਼ਿਲਮ ਹੋਵੇਗੀ ਤੇ ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ 28 ਮਈ, 2021 ਨੂੰ ਰਿਲੀਜ਼ ਹੋਵੇਗੀ।