ਦੁੱਖ ਦੀ ਘੜੀ ‘ਚ ਰਣਬੀਰ ਕਪੂਰ ਦੇ ਨਾਲ ਮਜ਼ਬੂਤੀ ਨਾਲ ਖੜੀ ਰਹੀ ਆਲੀਆ ਭੱਟ
ਰਿਸ਼ੀ ਕਪੂਰ ਦੇ ਜਾਣ ਤੋਂ ਬਾਅਦ ਆਲੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਲਈ ਬਹੁਤ ਭਾਵੁਕ ਨੋਟ ਵੀ ਲਿਖਿਆ ਸੀ। ਉਸ ਨੋਟ ‘ਚ ਆਲੀਆ ਨੇ ਰਿਸ਼ੀ ਬਾਰੇ ਲਿਖਿਆ ਕਿ - ‘ਮੈਂ ਇਸ ਖ਼ੂਬਸੂਰਤ ਵਿਅਕਤੀ ਬਾਰੇ ਕੀ ਕਹਿ ਸਕਦੀ ਹਾਂ, ਉਹ ਮੇਰੀ ਜ਼ਿੰਦਗੀ ‘ਚ ਬਹੁਤ ਪਿਆਰ ਲਿਆਇਆ। ਮੈਂ ਉਸ ਨੂੰ ਪਿਛਲੇ ਦੋ ਸਾਲਾਂ ਵਿੱਚ ਆਪਣੇ ਦੋਸਤ ਦੇ ਕਮਰੇ ਵਿੱਚ ਪਾਇਆ. ਮੈਂ ਉਸਨੂੰ ਇੱਕ ਚਾਈਨੀਜ਼ ਫੂਡ ਲਵਰ, ਸਟੋਰੀ ਟੈੱਲਰ ਅਤੇ ਇੱਕ ਸੁੰਦਰ ਕਹਾਣੀਕਾਰ ਅਤੇ ਪਿਤਾ ਦੇ ਰੂਪ ਵਿੱਚ ਵੀ ਪਾਇਆ।
Download ABP Live App and Watch All Latest Videos
View In Appਇੰਨਾ ਹੀ ਨਹੀਂ ਆਲੀਆ ਰਿਸ਼ੀ ਕਪੂਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਯਾਦ ਵੀ ਕਰਦੀ ਹੈ। ਆਲੀਆ ਨੇ ਰਿਸ਼ੀ ਨਾਲ ਰਣਬੀਰ ਦੇ ਬਚਪਨ ਦੀ ਤਸਵੀਰ ਸ਼ੇਅਰ ਕਰਦਿਆਂ ਉਸ ਨੂੰ ਯਾਦ ਕੀਤਾ।
ਇਸ ਦੁੱਖ ਦੇ ਪਲ ‘ਚ ਆਲੀਆ ਰਣਬੀਰ ਅਤੇ ਉਸ ਦੇ ਪੂਰੇ ਪਰਿਵਾਰ ਲਈ ਕਿਸੇ ਤਾਕਤ ਤੋਂ ਘੱਟ ਨਹੀਂ ਸੀ, ਉਹ ਹਰ ਸਮੇਂ ਕਪੂਰ ਪਰਿਵਾਰ ਦੇ ਨਾਲ ਮੌਜੂਦ ਸੀ।
ਅਜਿਹੀ ਸਥਿਤੀ ਵਿੱਚ ਆਲੀਆ ਭੱਟ ਨੇ ਆਪਣੇ ਬੁਆਏਫ੍ਰੈਂਡ ਰਣਬੀਰ ਕਪੂਰ ਅਤੇ ਉਸਦੇ ਪਰਿਵਾਰ ਦਾ ਖੂਬ ਸਾਥ ਨਿਭਾਇਆ। ਆਲੀਆ ਹਰ ਸਮੇਂ ਰਣਬੀਰ ਦੇ ਨਾਲ ਖੜ੍ਹੀ ਰਹਿੰਦੀ ਸੀ। ਉਸ ਨੇ ਨੀਤੂ ਕਪੂਰ ਦੀ ਦੇਖਭਾਲ ਇੱਕ ਪਰਿਵਾਰਕ ਮੈਂਬਰ ਵਾਂਗ ਕੀਤੀ।
ਪਿਛਲੇ ਮਹੀਨੇ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਮੁੰਬਈ ਵਿੱਚ ਆਖਰੀ ਸਾਹ ਲਏ ਜਿਸ ਤੋਂ ਬਾਅਦ ਕਪੂਰ ਪਰਿਵਾਰ ਸਮੇਤ ਪੂਰੇ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ। ਕਪੂਰ ਪਰਿਵਾਰ ਲਈ ਉਹ ਸਮਾਂ ਬਹੁਤ ਮੁਸ਼ਕਲ ਸੀ।
- - - - - - - - - Advertisement - - - - - - - - -