ਕਈ ਵੱਡੀਆਂ ਅਭਿਨੇਤਰੀਆਂ ਕਰਾ ਚੁੱਕੀਆਂ ਪਲਾਸਟਿਕ ਸਰਜਰੀ, ਇਸ ਅਦਾਕਾਰਾ ਦਾ ਹੋ ਗਿਆ ਚਿਹਰਾ ਖਰਾਬ
ਬਾਲੀਵੁੱਡ 'ਚ ਬਣੇ ਰਹਿਣ ਲਈ ਅਦਾਕਾਰਾਂ ਨੂੰ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਕਾਫੀ ਕੰਮ ਕਰਨਾ ਪੈਂਦਾ ਹੈ। ਆਪਣੇ ਫਿਗਰ, ਲਿਪਸ, ਬ੍ਰੈਸਟ ਤੇ ਜੌਅ ਲਾਈਨ ਨੂੰ ਬਿਹਤਰ ਦਿਖਾਉਣ ਲਈ ਅਦਾਕਾਰਾਂ ਆਪਣੀ ਪਲਾਸਟਿਕ ਸਰਜਰੀ ਕਰਵਾਉਂਦੀਆਂ ਹਨ। ਸਰਜਰੀ ਤੋਂ ਬਾਅਦ ਕਈ ਅਦਾਕਾਰਾਂ ਦਾ ਚਿਹਰਾ ਖਰਾਬ ਹੋ ਗਿਆ।
Download ABP Live App and Watch All Latest Videos
View In Appਕਰੀਨਾ ਕਪੂਰ ਖਾਨ ਨੇ ਆਪਣੇ ਮਸਲਸ ਮਜਬੂਤ ਬਣਾਉਣ ਤੇ ਰਿੰਕਲਸ ਹਟਾਉਣ ਲਈ ਬੌਟਾਕਸ ਦਾ ਇੰਜੈਕਸ਼ਨ ਲਿਆ ਸੀ।
ਸਭ ਤੋਂ ਪਹਿਲਾਂ ਬਾਲੀਵੁੱਡ 'ਚ ਨੰਬਰ ਇਕ ਮੌਜੂਦ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਗੱਲ ਕਰਦੇ ਹਾਂ। ਦੀਪਿਕਾ ਪਾਦੂਕੋਨ ਜਦੋਂ ਬਾਲੀਵੁੱਡ 'ਚ ਆਈ ਸੀ ਉਦੋਂ ਉਵੇਂ ਦੀ ਨਹੀਂ ਦਿਖਦੀ ਸੀ ਜਿਵੇਂ ਅੱਜ ਦਿਖਦੀ ਹੈ। ਦੀਪਿਕਾ ਨੇ ਸਕਿਨ ਲਾਇਟਨਿੰਗ ਸਰਜਰੀ ਕਰਵਾਈ ਸੀ। ਉਨ੍ਹਾਂ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਖਰਾਬ ਸਲਾਹ ਦਿੱਤੀ ਗਈ ਸੀ ਕਿ ਪਲਾਸਟਿਕ ਸਰਜਰੀ ਕਰਵਾ ਲੈਣ।
ਅਨੁਸ਼ਕਾ ਸ਼ਰਮਾ ਖੂਬਸੂਰਤ ਦਿਖਣ ਲਈ ਹੋਠਾਂ ਦੀ ਸਰਜਰੀ ਕਰਵਾਈ ਸੀ। ਸਾਲ 2016 'ਚ ਵੋਗ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਇਸ ਨੂੰ ਸਵੀਕਾਰ ਕੀਤਾ। ਹਾਲਾਂਕਿ ਇਸ ਵਜ੍ਹਾ ਨਾਲ ਉਨ੍ਹਾਂ ਆਪਣੀ ਫ਼ਿਲਮ ਬੌਂਬੇ ਵੈਲਵੇਟ ਦੇ ਕਿਰਦਾਰ ਨੂੰ ਦੱਸਿਆ ਸੀ।
ਅਦਾਕਾਰਾ ਕੋਇਨਾ ਮਿਤਰਾ ਨੇ ਨੱਕ ਦੀ ਸਰਜਰੀ ਕਰਵਾਈ ਸੀ ਪਰ ਉਨ੍ਹਾਂ ਦਾ ਟ੍ਰੀਟਮੈਂਟ ਠੀਕ ਤਰ੍ਹਾਂ ਨਾਲ ਨਹੀਂ ਹੋਇਆ ਤੇ ਉਨ੍ਹਾਂ ਦੀਆਂ ਹੱਡੀਆਂ ਸੁੱਜਣ ਲੱਗੀਆਂ। ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸਨ।
ਅਦਾਕਾਰਾ ਆਇਸ਼ਾ ਟਕੀਆ ਦੀ ਪਲਾਸਟਿਕ ਸਰਜਰੀ ਗਲਤ ਹੋਣ ਮਗਰੋਂ ਉਨ੍ਹਾਂ ਨੂੰ ਪਛਾਣਨਾ ਵੀ ਮੁਸ਼ਕਿਲ ਹੋ ਗਿਆ ਸੀ।