ਕ੍ਰਿਕਟਰ ਹਰਭਜਨ ਸਿੰਘ ਨਾਲ ਆਪਣਾ ਰਿਸ਼ਤਾ ਕਿਉਂ ਲੁਕਾ ਰਹੀ ਸੀ ਗੀਤਾ ਬਸਰਾ, ਦੂਜੀ ਪ੍ਰੈਗਨੈਂਸੀ ਮਗਰੋਂ ਕੀਤਾ ਖੁਲਾਸਾ
ਅਦਾਕਾਰਾ ਤੇ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਗੀਤਾ ਦੇ ਫੈਨਜ਼ ਨੂੰ ਇੰਸਟਾਗ੍ਰਾਮ ਜ਼ਰੀਏ ਇਸ ਦੀ ਜਾਣਕਾਰੀ ਮਿਲੀ ਹੈ। ਗੀਤਾ ਨੇ ਦੱਸਿਆ ਕਿ ਦੂਜੀ ਵਾਰ ਮਾਂ ਬਣਨਾ ਉਸ ਲਈ ਬੇਹੱਦ ਖਾਸ ਪਲ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਰਭਜਨ ਨਾਲ ਆਪਣਾ ਰਿਸ਼ਤਾ ਪ੍ਰਾਈਵੇਟ ਕਿਉਂ ਰੱਖਿਆ ਸੀ।
Download ABP Live App and Watch All Latest Videos
View In Appਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇਕ ਇੰਟਰਵਿਊ 'ਚ ਗੀਤਾ ਨੇ ਦੱਸਿਆ, 'ਉਹ ਕਾਫੀ ਵੱਖਰਾ ਸਮਾਂ ਸੀ। ਕਿਸੇ ਦੇ ਨਾਲ ਰਿਲੇਸ਼ਨਸ਼ਿਪ 'ਚ ਹੋਣਾ ਵੱਡੀ ਗੱਲ ਹੁੰਦੀ ਸੀ। ਮੈਨੂੰ ਯਾਦ ਹੈ ਉਸ ਦੌਰਾਨ ਵੱਡੀ ਅਦਾਕਾਰਾ ਨੇ ਵਿਆਹ ਕੀਤਾ ਸੀ ਤਾਂ ਉਸ ਨੂੰ ਫ਼ਿਲਮ ਛੱਡਣੀ ਪਈ ਸੀ।'
ਉਨ੍ਹਾਂ ਦੱਸਿਆ, 'ਫ਼ਿਲਮ ਦੇ ਪ੍ਰੋਡਿਊਸਰ ਸੋਚਦੇ ਸਨ ਵਿਆਹ ਤੋਂ ਬਾਅਦ ਹੁਣ ਪ੍ਰੈਗਨੈਂਸੀ। ਇਸ ਤਰ੍ਹਾਂ ਮੈਨੂੰ ਆਪਣੀ ਡੈਬਿਊ ਮੂਵੀ 'ਦ ਟ੍ਰੇਨ' ਤੋਂ ਬਾਅਦ ਕਈ ਆਫਰਸ ਮਿਲੇ ਪਰ ਹੌਲੀ-ਹੌਲੀ ਕੋਈ ਵੀ ਮੁਕਾਮ ਤਕ ਨਹੀਂ ਪਹੁੰਚ ਸਕਿਆ। ਮੈਨੂੰ ਇਹ ਸਾਬਿਤ ਕਰਨ 'ਚ ਬਹੁਤ ਸਮਾਂ ਲੱਗਾ ਕਿ ਮੈਂ ਵਿਆਹ ਨਹੀਂ ਕਰਨ ਵਾਲਾ।'
ਗੀਤਾ ਨੇ ਕਿਹਾ, 'ਮੈਨੂੰ ਸਟਾਰਕਿਡ ਨੇ ਫ਼ਿਲਮ 'ਚ ਰੀਪਲੇਸ ਕਰ ਦਿੱਤਾ ਸੀ। ਮੈਨੂੰ ਕਈ ਹੋਰ ਲੋਕਾਂ ਨੇ ਵੀ ਰੀਪਲੇਸ ਕੀਤਾ। ਤੁਸੀਂ ਯਕੀਨ ਨਹੀਂ ਕਰੋਗੇ, ਉਨ੍ਹਾਂ ਚਾਰ ਫ਼ਿਲਮਾਂ 'ਚੋਂ ਦੋ ਫ਼ਿਲਮਾਂ ਸੁਪਰਹਿੱਟ ਹੋ ਗਈਆਂ। ਮੈਨੂੰ ਤੇ ਹਰਭਜਨ ਨੂੰ ਇਕ ਕਾਫੀ ਸ਼ੌਪ ਦੇ ਬਾਹਰ ਇਕੱਠੇ ਦੇਖਿਆ ਗਿਆ ਤਾਂ ਮੈਂ ਇਹ ਸਾਬਿਤ ਨਹੀਂ ਕਰ ਪਾਈ ਕਿ ਅਸੀਂ ਦੋਵੇਂ ਰਿਲੇਸ਼ਨਸ਼ਿਪ 'ਚ ਨਹੀਂ ਹਾਂ।'
ਗੀਤਾ ਮੁਤਾਬਕ, 'ਪਹਿਲੀ ਫ਼ਿਲਮ ਤੋਂ ਬਾਅਦ ਹਰਭਜਨ ਤੇ ਮੈਂ 10 ਮਹੀਨੇ ਤਕ ਦੋਸਤ ਬਣੇ ਤੇ ਹੌਲੀ-ਹੌਲੀ ਸਾਡੀ ਦੋਸਤੀ ਰਿਲੇਸ਼ਨਸ਼ਿਪ 'ਚ ਬਦਲਣ ਲੱਗੀ ਪਰ ਇਹ ਸਭ ਬਹੁਤ ਸਮਾਂ ਬਾਅਦ ਹੋਣ ਲੱਗਾ। ਮੈਂ ਅੱਜ ਜਿੱਥੇ ਹਾਂ ਉਸ ਨਾਲ ਖੁਸ਼ ਹਾਂ ਤੇ ਘੱਟੋ ਘੱਟ ਚੂਹਿਆਂ ਦੀ ਦੌੜ 'ਚ ਨਹੀਂ ਹਾਂ।'
ਗੀਤਾ ਨੇ ਦੱਸਿਆ ਮੈਂ ਆਪਣੀ ਬੇਟੀ ਨੂੰ ਦੂਜੀ ਪ੍ਰੈਗਨੈਂਸੀ ਬਾਰੇ ਕੁਝ ਸਪੈਸ਼ਲ ਨਹੀਂ ਦੱਸਿਆ। ਬੱਸ ਇੰਨਾ ਹੀ ਦੱਸਿਆ ਕਿ ਉਹ ਵੱਡੀ ਭੈਣ ਬਣਨ ਵਾਲੀ ਹੈ।
ਗੀਤਾ ਬਸਰਾ ਨੇ ਕਿਹਾ, 'ਮੈਂ ਆਪਣੇ ਪਰਿਵਾਰ ਨੂੰ ਮਿਸ ਕਰ ਰਹੀ ਸੀ ਤੇ ਮੈਂ ਰਿਲੇਸ਼ਨਸ਼ਿਪ 'ਚ ਆਉਣ 'ਤੇ ਧਿਆਨ ਨਹੀਂ ਦੇ ਰਹੀ ਸੀ। ਕ੍ਰਿਕਟਰ ਦੇ ਨਾਲ ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਝਿਜਕ ਵੀ ਰਹੀ ਸੀ ਕਿਉਂਕਿ ਮੈਂ ਸੁਣਿਆ ਸੀ ਇਨ੍ਹਾਂ ਨਾਲ ਬਹੁਤ ਸਾਰੀਆਂ ਕੁੜੀਆਂ ਮਿਲਦੀਆਂ ਹਨ ਤੇ ਗਰਫਰੈਂਡਸ ਵੀ ਹੁੰਦੀਆਂ ਹਨ।'