Bigg Boss 14: ਪਵਿਤਰਾ ਪੁਨੀਆ ਦੇ ਬ੍ਰੇਕਅੱਪ ਵਾਲੀ ਕਹਾਣੀ 'ਤੇ ਉਸ ਦੇ ਐਕਸ ਬੁਆਏਫ੍ਰੈਂਡ ਪ੍ਰਤੀਕ ਨੇ ਦਿੱਤਾ ਰੀਐਕਸ਼ਨ
ਪ੍ਰਤੀਕ ਨੇ ਇਹ ਮੰਨਿਆ ਕਿ ਉਹ ਗੁੱਸੇ ਵਾਲੇ ਹਨ, ਪਰ ਇਹ ਵੀ ਕਿਹਾ ਕਿ ਪਵਿਤਰਾ ਪੁਨਿਆ ਵੀ ਗੁੱਸੇ ਵਾਲੀ ਹੈ ਤੇ ਜਦੋਂ ਦੋ ਗੁੱਸੇ ਵਾਲੇ ਲੋਕ ਇਕੱਠੇ ਹੁੰਦੇ ਹਨ, ਤਾਂ ਇਕ ਧਮਾਕਾ ਹੋਣਾ ਲਾਜ਼ਮੀ ਹੈ।
Download ABP Live App and Watch All Latest Videos
View In Appਉਸ ਨੇ ਅੱਗੇ ਕਿਹਾ, 'ਪਰ ਮੇਰੇ 'ਤੇ ਭਰੋਸਾ ਕਰੋ, ਮੈਂ ਉਸ ਪ੍ਰਾਜੈਕਟ ਨੂੰ ਠੁਕਰਾ ਦਿੱਤਾ ਸੀ ਤੇ ਪਵਿਤਰਾ ਨੂੰ ਵੀ ਇਸ ਬਾਰੇ ਦੱਸਿਆ ਸੀ। ਪ੍ਰਤੀਕ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਦਾ ਵੀ ਨਜ਼ਰੀਆ ਗ਼ਲਤ ਨਹੀਂ ਸੀ। ਪਰ ਇਹ ਪੋਜੈਸਿਵ ਹੋਣ ਕਾਰਨ ਹੁੰਦਾ ਹੈ।
ਪ੍ਰਤੀਕ ਨੇ ਕਿਹਾ ਹੈ ਕਿ ਪਵਿਤਰਾ ਉਸ ਨੂੰ ਬੋਲਡ ਸੀਨ ਨਹੀਂ ਕਰਨ ਦੇਣਾ ਚਾਹੁੰਦੀ ਸੀ। ਸੂਤਰਾਂ ਅਨੁਸਾਰ ਪ੍ਰਤੀਕ ਸੇਜਪਾਲ ਨੇ ਦੱਸਿਆ ਕਿ ਉਸ ਦੇ ਇੱਕ ਵੱਡੇ ਪ੍ਰੋਜੈਕਟ ਦੇ ਆਉਣ ਤੋਂ ਬਾਅਦ ਪਵਿਤਰਾ ਤੇ ਉਸ ਦੇ ਵਿਚਕਾਰ ਇੱਕ ਵੱਡੀ ਲੜਾਈ ਹੋਈ ਸੀ ਕਿਉਂਕਿ ਪ੍ਰਤੀਕ ਨੂੰ ਉਸ ਪ੍ਰੋਜੈਕਟ ਵਿੱਚ ਬੋਲਡ ਸੀਨ ਕਰਨੇ ਸੀ।
ਇਸ ਦੇ ਨਾਲ ਹੀ ਪਵਿਤਰਾ ਨੇ ਕਿਹਾ ਕਿ ਮੈਂ ਹੁਣ ਪ੍ਰਤੀਕ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਉਹ ਬਹੁਤ ਅਗ੍ਰੈਸਿਵ ਹੈ। ਉਸ ਦੇ ਐਕਸ ਬੁਆਏਫ੍ਰੈਂਡ ਪ੍ਰਤੀਕ ਸੇਜਪਾਲ ਨੇ ਹੁਣ ਪਵਿਤਰਾ ਦੇ ਇਸ ਖੁਲਾਸੇ 'ਤੇ ਚੁੱਪੀ ਤੋੜ ਦਿੱਤੀ ਹੈ।
ਬਿੱਗ ਬੌਸ 14 ਦੇ ਘਰ ਵਿੱਚ ਪਵਿਤਰਾ ਪੁਨੀਆ ਨੇ ਆਪਣੇ ਬ੍ਰੇਕਅੱਪ ਦਾ ਵੱਡਾ ਖੁਲਾਸਾ ਕੀਤਾ। ਪਵਿਤਰਾ ਪੁਨੀਆ ਨੇ ਆਪਣੇ ਬੁਆਏਫ੍ਰੈਂਡ ਪ੍ਰਤੀਕ ਸੇਜਪਾਲ ਨਾਲ ਉਸ ਦੇ ਬ੍ਰੇਕਅਪ ਦਾ ਖੁਲਾਸਾ ਕੀਤਾ ਸੀ। ਇਸ ਵਿੱਚ ਪਵਿਤਰਾ ਪੁਨੀਆ ਜੈਸਮੀਨ ਭਸੀਨ ਨੂੰ ਉਨ੍ਹਾਂ ਦੇ ਬ੍ਰੇਕਅੱਪ ਦੀ ਕਹਾਣੀ ਸੁਣਾਉਂਦੀ ਦਿਖਾਈ ਦਿੱਤੀ। ਪਵਿਤਰਾ ਪੁਨੀਆ ਦਾ ਕਹਿਣਾ ਹੈ ਕਿ ਉਸ ਨੇ ਆਪਣਾ ਰਿਸ਼ਤਾ ਖਤਮ ਕਰ ਦਿੱਤਾ ਕਿਉਂਕਿ ਉਹ ਪ੍ਰਤੀਕ ਦੇ ਕੈਰੀਅਰ ਵਿੱਚ ਰੁਕਾਵਟ ਨਹੀਂ ਬਣਨਾ ਚਾਹੁੰਦੀ ਸੀ।
- - - - - - - - - Advertisement - - - - - - - - -