ਗੁੜਗਾਓਂ 'ਚ ਐਕਟਰਸ ਅਦਿਤੀ ਰਾਓ ਹੈਦਰੀ ਨੇ ਡਾਇਮੰਡ ਬੁਟੀਕ ਜ਼ੋਇਆ ਦੇ ਸਟੋਰ ਲਾਂਚ 'ਚ ਕੀਤੀ ਸ਼ਾਮੂਲੀਅਤ
ਟਾਟਾ ਹਾਊਸ ਨੇ ਐਂਬੀਏਂਸ ਮਾਲ, ਗੁਰੂਗ੍ਰਾਮ ਵਿੱਚ ਆਪਣੀ ਪਹਿਲੀ ਜ਼ੋਇਆ ਬੁਟੀਕ ਦਾ ਉਦਘਾਟਨ ਕੀਤਾ।
Download ABP Live App and Watch All Latest Videos
View In Appਇਸ ਲਾਂਚ ਦੀ ਮੇਜ਼ਬਾਨੀ ਜ਼ੋਇਆ ਦੇ ਬਿਜ਼ਨੈਸ ਹੈੱਡ ਅਮਨਪ੍ਰੀਤ ਆਹਲੂਵਾਲੀਆ ਨੇ ਕੀਤੀ ਤੇ ਉਨ੍ਹਾਂ ਨਾਲ ਇਸ ਦੌਰਾਨ ਐਕਟਰਸ ਅਦਿਤੀ ਰਾਓ ਹੈਦਰੀ ਨੇ ਵੀ ਸ਼ਿਰਕਤ ਕੀਤੀ।
ਅਦਿਤੀ ਰਾਓ ਹੈਦਰੀ ਨੇ ਕਿਹਾ, “ਗੁਰੂਗ੍ਰਾਮ ਵਿੱਚ ਜ਼ੋਇਆ ਦੇ ਨਵੇਂ ਸਟੋਰ ਦੀ ਸ਼ੁਰੂਆਤ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਮਿਲੀ। ਜ਼ੋਇਆ ਦੇ ਗਹਿਣੇ ਬਹਿਤਰੀਨ ਹਨ।
ਉਸ ਨੇ ਅੱਗੇ ਕਿਹਾ ਕਿ ਇੱਕ ਕਲਾਕਾਰ ਵਜੋਂ, ਮੈਨੂੰ ਇਹ ਦੇਖਣਾ ਪਸੰਦ ਹੈ ਕਿ ਕਿਵੇਂ ਬਹੁਤ ਹੀ ਵਿਸ਼ੇਸ਼ ਸਿਗਨੇਚਰ ਪੀਸ ਬਣਾਉਣ ਲਈ ਅਣਗਿਣਤ ਪ੍ਰੇਰਨਾਵਾਂ ਨੂੰ ਜੀਵਨ ਵਿੱਚ ਲਿਆਂਦਾ ਜਾਂਦਾ ਹੈ। ਸਟੋਰ ਉਸੇ ਭਾਵਨਾ ਦਾ ਇੱਕ ਪਿਆਰਾ ਵਿਸਥਾਰ ਹੈ।
ਜ਼ੋਇਆ ਦੇ ਬ੍ਰਾਂਡ ਹੈੱਡ ਅਮਨਪ੍ਰੀਤ ਆਹਲੂਵਾਲੀਆ ਨੇ ਕਿਹਾ, “ਜ਼ੋਇਆ ਦੀ ਕਹਾਣੀ ਵਿੱਚ ਦਿੱਲੀ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਹੈ ਤੇ ਸਾਡਾ ਦੂਜਾ ਸਟੋਰ ਓਪਨਿੰਗ ਗੁਰੂਗ੍ਰਾਮ ਹੈ।
ਅਮਨਪ੍ਰੀਤ ਆਹਲੂਵਾਲੀਆ ਨੇ ਅੱਗੇ ਕਿਹਾ, ਸਾਨੂੰ ਖੁਸ਼ੀ ਹੈ ਕਿ ਸਾਡੇ 4 ਸਟੋਰਾਂ ਤੇ 6 ਗੈਲਰੀਆਂ ਵਿੱਚ ਜ਼ੋਇਆ ਨੂੰ ਅਜਿਹਾ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਸਾਨੂੰ ਯਕੀਨ ਹੈ ਕਿ ਗੁਰੂਗ੍ਰਾਮ ਦੇ ਸਮਝਦਾਰ ਗਾਹਕ ਜ਼ੋਇਆ ਦੇ ਦੁਰਲੱਭ ਤੇ ਅਰਥਪੂਰਨ ਗਹਿਣਿਆਂ ਨਾਲ ਪਿਆਰ ਕਰਨਗੇ।