Bollywood Actress: ਇਸ ਅਦਾਕਾਰਾ ਨੇ ਸਹੇਲੀ ਦੀ ਵਿਆਹੁਤਾ ਜ਼ਿੰਦਗੀ ਕੀਤੀ ਤਬਾਹ! ਪਾਕਿਸਤਾਨੀ ਕ੍ਰਿਕਟਰ ਨਾਲ ਅਫੇਅਰ ਦੇ ਚੱਲਦੇ ਜੁੜਿਆ ਨਾਂਅ
ਅਜਿਹੀ ਹੀ ਇੱਕ ਅਦਾਕਾਰਾ ਹੈ ਅੰਮ੍ਰਿਤਾ ਅਰੋੜਾ। ਅੰਮ੍ਰਿਤਾ ਮਲਾਇਕਾ ਅਰੋੜਾ ਦੀ ਭੈਣ ਹੈ। ਅੰਮ੍ਰਿਤਾ ਅਰੋੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀਡੀਓ ਜੌਕੀ ਵਜੋਂ ਕੀਤੀ ਸੀ। ਉਨ੍ਹਾਂ ਨੇ 2002 'ਚ ਫਿਲਮ 'ਕਿਤਨੇ ਦੂਰ ਕਿਤਨੇ ਪਾਸ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਪਰ ਉਸ ਦੀ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਕਈ ਸਾਲ ਕੰਮ ਕਰਨ ਤੋਂ ਬਾਅਦ ਵੀ ਉਹ ਬਾਲੀਵੁੱਡ 'ਚ ਸਫਲਤਾ ਦਾ ਸਵਾਦ ਨਾ ਚਖ ਸਕੀ।
Download ABP Live App and Watch All Latest Videos
View In Appਅੰਮ੍ਰਿਤਾ ਦੀ ਪ੍ਰੋਫੈਸ਼ਨਲ ਲਾਈਫ ਭਲੇ ਹੀ ਸੁਰਖੀਆਂ 'ਚ ਨਾ ਰਹੀ ਹੋਵੇ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਾਫੀ ਚਰਚਾ 'ਚ ਰਹੀ। 2004 ਵਿੱਚ, ਅਦਾਕਾਰਾ ਪਾਕਿਸਤਾਨੀ ਕ੍ਰਿਕਟਰ ਉਸਮਾਨ ਅਫਜ਼ਲ ਨਾਲ ਜੁੜ ਗਈ। ਖਬਰਾਂ ਮੁਤਾਬਕ ਉਸਮਾਨ ਇੱਕ ਕ੍ਰਿਕਟ ਮੈਚ ਲਈ ਭਾਰਤ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਹੋਈ ਅਤੇ ਫਿਰ ਦੋਹਾਂ ਦਾ ਅਫੇਅਰ ਹੋ ਗਿਆ।
ਉਸਮਾਨ ਨਾਲ ਆਪਣੇ ਰਿਸ਼ਤੇ ਦੀਆਂ ਖਬਰਾਂ 'ਤੇ ਅੰਮ੍ਰਿਤਾ ਨੇ ਵੀ ਪ੍ਰਤੀਕਿਰਿਆ ਦਿੱਤੀ ਸੀ। ਅੰਮ੍ਰਿਤਾ ਨੇ ਉਸਮਾਨ ਨੂੰ ਆਪਣਾ ਖਾਸ ਦੋਸਤ ਕਿਹਾ ਸੀ। ਹਾਲਾਂਕਿ, ਇਹ ਖਾਸ ਦੋਸਤੀ ਜ਼ਿਆਦਾ ਦੇਰ ਨਹੀਂ ਚੱਲੀ। ਉਸ ਨੇ ਕਿਹਾ ਸੀ- 'ਉਸਮਾਨ ਨਾਲ ਮੇਰੀ ਸਗਾਈ ਨਹੀਂ ਹੋਈ ਹੈ। ਮੈਂ ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਮਿਲੀ ਸੀ ਅਤੇ ਇਹ ਚੰਗੇ ਰਿਸ਼ਤੇ ਦੀ ਸ਼ੁਰੂਆਤ ਹੈ। ਮੈਨੂੰ ਉਸਮਾਨ ਨਾਲ ਚੰਗਾ ਲੱਗਦਾ ਹੈ। ਉਹ ਮੇਰੇ ਜੀਵਨ ਵਿੱਚ ਇੱਕ ਮਜ਼ਬੂਤ ਪ੍ਰਭਾਵ ਹੈ, ਅਸੀਂ ਖਾਸ ਦੋਸਤ ਹਾਂ।
2009 ਵਿੱਚ ਅੰਮ੍ਰਿਤਾ ਨੇ ਬਿਜ਼ਨੈੱਸਮੈਨ ਸ਼ਕੀਲ ਲੱਦਾਕ ਨਾਲ ਵਿਆਹ ਕੀਤਾ ਸੀ। ਸ਼ਕੀਲ ਕਾਲਜ ਦੇ ਦਿਨਾਂ ਤੋਂ ਹੀ ਅੰਮ੍ਰਿਤਾ ਦਾ ਦੋਸਤ ਸੀ। ਪਰ ਫਿਰ ਸ਼ਕੀਲ ਨੇ ਅੰਮ੍ਰਿਤਾ ਦੀ ਦੋਸਤ ਨਿਸ਼ਾ ਨਾਲ ਵਿਆਹ ਕਰ ਲਿਆ। ਪਰ ਫਿਰ 2008 ਵਿੱਚ ਸ਼ਕੀਲ ਨੇ ਆਪਣੀ ਪਹਿਲੀ ਪਤਨੀ ਨਿਸ਼ਾ ਨੂੰ ਤਲਾਕ ਦੇ ਦਿੱਤਾ ਅਤੇ ਫਿਰ ਅੰਮ੍ਰਿਤਾ ਨਾਲ ਵਿਆਹ ਕਰ ਲਿਆ। ਉਸ ਸਮੇਂ ਅੰਮ੍ਰਿਤਾ ਉੱਪਰ ਘਰ ਤੋੜਨ ਵਾਲਾ ਟੈਗ ਵੀ ਲੱਗਿਆ। ਤਲਾਕ ਤੋਂ ਬਾਅਦ ਨਿਸ਼ਾ ਨੇ ਅੰਮ੍ਰਿਤਾ 'ਤੇ ਕਈ ਇਲਜ਼ਾਮ ਵੀ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਅੰਮ੍ਰਿਤਾ ਕਾਰਨ ਉਨ੍ਹਾਂ ਦੇ ਵਿਆਹ ਵਿੱਚ ਮੁਸ਼ਕਲਾਂ ਸ਼ੁਰੂ ਹੋ ਗਈਆਂ ਸਨ।
ਹਾਲਾਂਕਿ, ਅੰਮ੍ਰਿਤਾ ਅਤੇ ਸ਼ਕੀਲ ਦਾ ਵਿਆਹ 2009 ਵਿੱਚ ਸ਼ਾਨਦਾਰ ਤਰੀਕੇ ਨਾਲ ਹੋਇਆ ਸੀ। ਪਹਿਲਾਂ ਅੰਮ੍ਰਿਤਾ ਨੇ ਈਸਾਈ ਵਿਆਹ ਕਰਵਾਇਆ ਸੀ। ਫਿਰ ਪੰਜਾਬੀ ਪਰੰਪਰਾ ਨਾਲ ਵਿਆਹ ਕਰਵਾ ਲਿਆ।
ਅੰਮ੍ਰਿਤਾ ਨੇ ਆਵਾਰਾ ਪਾਗਲ ਦੀਵਾਨਾ, ਏਕ ਔਰ ਏਕ ਘਾਇਲ, ਰਕਤ, ਫਾਈਟ ਕਲੱਬ, ਰਾਮਾ ਰਾਮਾ ਕਯਾ ਹੈ ਡਰਾਮਾ, ਹੀਰੋਜ਼, ਹੈਲੋ, ਕੰਬਖਤ ਇਸ਼ਕ, ਏਕ ਟੂ ਚਾਂਸ ਅਤੇ ਕੁਛ ਤੋ ਹੈ ਤੇਰੇ ਮੇਰੇ ਦਰਮੀਆਂ ਵਰਗੀਆਂ ਫਿਲਮਾਂ ਕੀਤੀਆਂ ਹਨ।