ਜਦੋਂ ਹਰ ਦੂਜੇ ਸੀਨ 'ਚ ਸਲਮਾਨ ਦੀ ਅਦਾਕਾਰਾ ਨੂੰ ਬਿਕਨੀ ਪਾਉਣ ਲਈ ਕਿਹਾ- ਜਾਣੋ ਕਿਵੇਂ ਸੀ ਅਦਾਕਾਰਾ ਦੀ ਹਾਲਤ
ਫ਼ਿਲਮ ਹੇਟ ਸਟੋਰੀ ਤੇ ਅਕਸਰ ਜਿਹੀਆਂ ਫ਼ਿਲਮਾਂ 'ਚ ਕੰਮ ਕਰ ਚੁੱਕੀ ਜ਼ਰੀਨ ਖਾਨ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਕਈ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਦੀਆਂ ਹਨ। ਹਾਲ ਹੀ 'ਚ ਇਕ ਇੰਟਰਵਿਊ ਚ ਦੱਸਿਆ ਹੈ ਕਿ ਉਹ ਅਕਸਰ ਦੋ ਨੂੰ ਲੈ ਕੇ ਬਿਲਕੁਲ ਵੀ ਖੁਸ਼ ਨਹੀਂ ਸੀ।
Download ABP Live App and Watch All Latest Videos
View In Appਨਵਭਾਰਤ ਟਾਈਮਜ਼ ਨਾਲ ਗੱਲ ਕਰਦਿਆਂ ਜ਼ਰੀਨ ਖਾਨ ਨੇ ਦੱਸਿਆ ਕਿ 'ਅਕਸਰ 2' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਹਰ ਦੂਜੇ ਸੀਨ 'ਚ ਬਿਕਨੀ ਪਹਿਣਨ ਨੂੰ ਕਿਹਾ ਗਿਆ ਸੀ। ਜਦਕਿ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਜ਼ਰੀਨ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ 'ਅਕਸਰ 2' ਦਾ ਕੁਝ ਹੋਣ ਵਾਲਾ ਨਹੀਂ ਹੈ। ਕਿਉਂਕਿ ਇਸਦੀ ਸ਼ੂਟਿੰਗ ਹੀ ਇਸ ਤਰ੍ਹਾਂ ਹੋ ਰਹੀ ਸੀ। ਮੈਂ ਤਾਂ ਇਸ ਪ੍ਰੋਜੈਕਟ ਤੋਂ ਬਾਹਕ ਤਕ ਨਿੱਕਲਣ ਲਈ ਕਿਹਾ ਸੀ।
ਜ਼ਰੀਨ ਨੇ ਦੱਸਿਆ ਕਿ ਉਨ੍ਹਾਂ ਹੇਟ ਸਟੋਰੀ 'ਚ ਕੰਮ ਕੀਤਾ ਸੀ। ਪਰ ਉਹ ਕੁਝ ਵੱਖਰੀਆਂ ਫ਼ਿਲਮਾਂ 'ਚ ਕੰਮ ਕਰਨਾ ਚਾਹੁੰਦੀ ਸੀ ਇਸ ਲਈ ਉਨ੍ਹਾਂ ਅਕਸਰ ਨੂੰ ਵੀ ਸਾਇਨ ਕੀਤਾ ਸੀ। ਪਰ ਸ਼ੂਟਿੰਗ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਤਾਂ ਉਸ ਤੋਂ ਵੀ ਖਰਾਬ ਫ਼ਿਲਮ ਹੈ।
'ਅਕਸਰ 2' 'ਚ ਜ਼ਰੀਨ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਡਾਇਰੈਕਟਰ ਅਨੰਤ ਮਹਾਂਦੇਵਨ ਤੇ ਜ਼ਰੀਨ ਖਾਨ ਦੇ ਵਿਚ ਮਨ-ਮੁਟਾਵ ਦੀਆਂ ਖਬਰਾਂ ਬਾਹਰ ਆ ਗਈਆਂ ਸਨ। ਜ਼ਰੀਨ ਕਈ ਈਵੈਂਟਸ 'ਤੇ ਵੀ ਨਜ਼ਰ ਨਹੀਂ ਆਈ ਸੀ।
'ਅਕਸਰ 2' ਨੇ ਬੌਕਸ ਆਫਿਸ ਤੇ ਸਿਰਫ 7.18 ਕਰੋੜ ਦਾ ਹੀ ਬਿਜ਼ਨਸ ਕੀਤਾ ਸੀ। ਫ਼ਿਲਮ ਫਲੌਪ ਹੋ ਗਈ ਸੀ। ਜ਼ਰੀਨ ਦੇ ਨਾਲ ਫ਼ਿਲਮ 'ਚ ਅਭਿਨਵ ਸ਼ੁਕਲਾ ਤੇ ਗੌਤਮ ਨਜ਼ਰ ਆਏ ਸਨ। ਹਾਲਾਂਕਿ ਜ਼ਰੀਨ ਦੀ ਐਕਟਿੰਗ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ।
ਅਜੇ ਮੁੰਬਈ 'ਚ ਲੌਕਡਾਊਨ ਲਾਗੂ ਕੀਤਾ ਗਿਆ ਹੈ ਤਾਂ ਜ਼ਰੀਨ ਵੀ ਅਜੇ ਘਰ 'ਚ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਜ਼ਰੀਨ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।