Bollywood Actress: ਆਲੀਆ, ਦੀਪਿਕਾ ਨਹੀਂ, ਇਹ ਹੈ ਭਾਰਤ ਦੀ ਸਭ ਤੋਂ ਅਮੀਰ ਅਭਿਨੇਤਰੀ, ਜਾਇਦਾਦ ਦੇ ਮਾਮਲੇ 'ਚ ਦਿੱਗਜ ਐਕਟਰਾਂ ਨੂੰ ਦਿੰਦੀ ਟੱਕਰ

ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਹੈ।
Download ABP Live App and Watch All Latest Videos
View In App
ਜੀ ਹਾਂ, ਐਸ਼ਵਰਿਆ ਰਾਏ ਬੱਚਨ ਭਾਰਤ ਦੀ ਸਭ ਤੋਂ ਅਮੀਰ ਅਭਿਨੇਤਰੀ ਦੀ ਸੂਚੀ 'ਚ ਟਾਪ 'ਤੇ ਹੈ। ਆਓ ਜਾਣਦੇ ਹਾਂ ਅਭਿਨੇਤਰੀ ਦੀ ਕੁੱਲ ਜਾਇਦਾਦ ਕੀ ਹੈ।

ਡੀਐਨਏ ਰਿਪੋਰਟ ਮੁਤਾਬਕ ਐਸ਼ਵਰਿਆ ਦੀ ਕੁੱਲ ਜਾਇਦਾਦ 776 ਕਰੋੜ ਰੁਪਏ ਹੈ। ਅਭਿਨੇਤਰੀ ਆਪਣੇ ਕਿਰਦਾਰ ਅਤੇ ਸਕ੍ਰੀਨ ਟਾਈਮ ਦੇ ਹਿਸਾਬ ਨਾਲ ਫਿਲਮ ਲਈ 10 ਤੋਂ 12 ਕਰੋੜ ਰੁਪਏ ਚਾਰਜ ਕਰਦੀ ਹੈ।
ਐਸ਼ਵਰਿਆ ਨੇ ਆਪਣੇ ਫਿਲਮੀ ਕਰੀਅਰ 'ਚ 50 ਤੋਂ ਵੱਧ ਫਿਲਮਾਂ ਕੀਤੀਆਂ ਹਨ। ਉਨ੍ਹਾਂ ਦੀਆਂ ਕਈ ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ। ਇਹੀ ਕਾਰਨ ਹੈ ਕਿ ਐਸ਼ਵਰਿਆ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸਿਖਰ 'ਤੇ ਹੈ।
ਫਿਲਮਾਂ ਤੋਂ ਇਲਾਵਾ ਐਸ਼ਵਰਿਆ ਹੋਰ ਕੰਮਾਂ ਤੋਂ ਵੀ ਕਰੋੜਾਂ ਰੁਪਏ ਕਮਾ ਲੈਂਦੀ ਹੈ। ਟਾਈਮਜ਼ ਆਫ ਇੰਡੀਆ ਦੇ ਮੁਤਾਬਕ, ਅਭਿਨੇਤਰੀ ਬ੍ਰਾਂਡ ਐਂਡੋਰਸਮੈਂਟ ਲਈ 80-90 ਲੱਖ ਰੁਪਏ ਚਾਰਜ ਕਰਦੀ ਹੈ।
ਜਦੋਂ ਕਿ ਟਾਈਮਜ਼ ਆਫ ਇੰਡੀਆ ਮੁਤਾਬਕ ਅਭਿਨੇਤਰੀ ਇਕ ਦਿਨ ਦੀ ਸ਼ੂਟਿੰਗ ਲਈ 6 ਤੋਂ 7 ਕਰੋੜ ਰੁਪਏ ਚਾਰਜ ਕਰਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਤੋਂ ਬਾਅਦ ਆਲੀਆ ਭੱਟ ਅਤੇ ਦੀਪਿਕਾ ਪਾਦੁਕੋਣ ਦਾ ਨਾਂ ਆਉਂਦਾ ਹੈ। TV18 ਦੇ ਮੁਤਾਬਕ ਆਲੀਆ ਅਤੇ ਦੀਪਿਕਾ ਦੀ ਨੈੱਟਵਰਥ 485 ਕਰੋੜ ਰੁਪਏ ਅਤੇ ਦੀਪਿਕਾ ਦੀ ਨੈੱਟਵਰਥ 314 ਕਰੋੜ ਰੁਪਏ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਬੱਚਨ ਨੂੰ ਹਾਲ ਹੀ 'ਚ ਸਾਊਥ ਫਿਲਮ 'ਪੋਨੀਅਨ ਸੇਲਵਨ' 'ਚ ਦੇਖਿਆ ਗਿਆ ਸੀ।