ਸ਼ਨਾਇਆ ਕਪੂਰ ਤੋਂ ਪਹਿਲਾਂ ਵੀ ਕਰਨ ਜੌਹਰ ਇਨ੍ਹਾਂ ਬਾਲੀਵੁੱਡ ਸਟਾਰ ਕਿਡਜ਼ 'ਤੇ ਹੋਏ ਮਿਹਰਬਾਨ, ਦੇਖੋ ਸੂਚੀ
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਨੂੰ ਸਟਾਰ ਕਿਡਜ਼ ਦਾ ਗੌਡਫਾਦਰ ਕਿਹਾ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਇੰਡਸਟਰੀ 'ਚ ਕਈ ਨਵੇਂ ਚਿਹਰਿਆਂ ਨੂੰ ਲਾਂਚ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਸਟਾਰ ਕਿਡਸ ਹਨ, ਜਿਨ੍ਹਾਂ ਨੂੰ ਉਹ ਮੌਕਾ ਦੇ ਚੁੱਕੇ ਹਨ। ਹਾਲ ਹੀ 'ਚ ਕਰਨ ਨੇ ਆਪਣੀ ਫ਼ਿਲਮ ਬੇਧੜਕ ਨਾਲ ਅਦਾਕਾਰ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਨੂੰ ਬਾਲੀਵੁੱਡ 'ਚ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਬਾਲੀਵੁੱਡ ਦੇ ਹੋਰ ਸਟਾਰ ਕਿਡਜ਼ ਦੇ ਨਾਂ।
Download ABP Live App and Watch All Latest Videos
View In Appਆਲੀਆ ਭੱਟ (Alia Bhatt) ਅੱਜ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਸਾਲ 2012 ਵਿੱਚ ਕਰਨ ਜੌਹਰ ਨੇ ਆਪਣੀ ਫ਼ਿਲਮ ਸਟੂਡੈਂਟ ਆਫ ਦਿ ਈਅਰ ਜ਼ਰੀਏ ਲਾਂਚ ਕੀਤਾ ਸੀ।
ਕਰਨ ਜੌਹਰ ਦੀ ਬਦੌਲਤ ਹੀ ਫ਼ਿਲਮ 'ਸਟੂਡੈਂਟ ਆਫ ਦਿ ਈਅਰ' ਤੋਂ ਡੇਵਿਡ ਧਵਨ ਦੇ ਬੇਟੇ ਵਰੁਣ ਧਵਨ (Varun Dhawan) ਨੇ ਵੀ ਬਾਲੀਵੁੱਡ 'ਚ ਕਦਮ ਰੱਖਿਆ ਸੀ।
ਸਾਲ 2019 ਵਿੱਚ ਆਈ ਕਰਨ ਜੌਹਰ ਦੀ ਸਟੂਡੈਂਟ ਆਫ ਦਿ ਈਅਰ 2 ਨਾਲ ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ (Ananya Panday) ਨੇ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ।
ਜਾਹਨਵੀ ਕਪੂਰ (Janhvi Kapoor) ਨੇ ਸਾਲ 2019 'ਚ ਫ਼ਿਲਮ 'ਧੜਕ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਜਾਹਨਵੀ ਗੁੰਜਨ ਸਕਸੈਨਾ ਅਤੇ ਰੂਹੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਹੁਣ ਤੱਕ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਸਿਧਾਰਥ ਮਲਹੋਤਰਾ (Sidharth Malhotra) ਵੀ ਚੋਟੀ ਦੇ ਅਦਾਕਾਰਾਂ ਵਿੱਚੋਂ ਇੱਕ ਹਨ। ਕਰਨ ਜੌਹਰ ਨੇ ਉਨ੍ਹਾਂ ਨੂੰ ਆਲੀਆ ਅਤੇ ਵਰੁਣ ਨਾਲ ਫਿਲਮ 'ਸਟੂਡੈਂਟ ਆਫ ਦਿ ਈਅਰ' ਤੋਂ ਲਾਂਚ ਕੀਤਾ ਸੀ।