Pet Lovers: ਯੋਗੀ ਆਦਿੱਤਯਨਾਥ ਵਰਗੇ ਪੈੱਟ ਲਵਰਸ ਨੇ ਬਾਲੀਵੁੱਡ ਸਿਤਾਰੇ, ਦੇਖੋ ਤਸਵੀਰਾਂ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦੀ ਉਨ੍ਹਾਂ ਦੇ ਪਾਲਤੂ ਕੁੱਤੇ ਗੁੱਲੂ ਦੇ ਨਾਲ ਇੰਟਰਨੈੱਟ ਸੈਂਸੇਸ਼ਨ ਬਣੀ ਹੋਈ ਹੈ। ਇਸ ਨਾਲ ਹੀ ਉਨ੍ਹਾਂ ਦਾ ਕੁੱਤਾ ਗੁੱਲੂ ਵੀ ਟ੍ਰੈਂਡ ਕਰ ਰਿਹਾ ਹੈ। ਯੋਗੀ ਅਦਿੱਤਯਨਾਥ ਦੀਆਂ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਮਗਰੋਂ ਸਾਰੇ ਉਨ੍ਹਾਂ ਨੂੰ ਪੈੱਟ ਲਵਰਸ ਦੱਸ ਰਹੇ ਹਨ। ਅਜਿਹੇ 'ਚ ਅਸੀਂ ਤਹਾਨੂੰ ਕੁਝ ਬੀ ਟਾਊਨ ਦੇ ਉਨ੍ਹਾਂ ਸੈਲੇਬਸ ਬਾਰੇ ਦੱਸਣ ਜਾ ਰਹੇ ਹਾਂ ਜੋ ਯੋਗੀ ਦੀ ਤਰ੍ਹਾਂ ਪੈੱਟ ਲਵਰਸ ਹਨ।
Download ABP Live App and Watch All Latest Videos
View In Appਗੋਰਖਨਾਥ ਮੰਦਰ 'ਚ ਪੂਜਾ-ਅਰਚਨਾ ਕੀਤੀ ਸੀ ਤੇ ਜਦੋਂ ਉਹ ਬਾਹਰ ਆਏ ਤਾਂ ਕਾਲਾ ਲੈਬਰੋਡੋਰ ਪਿੱਲਾ ਗੁੱਲੂ ਉਨ੍ਹਾਂ ਸਾਹਮਣੇ ਦੌੜ ਕੇ ਆਇਆ। ਮੁੱਖ ਮੰਤਰੀ ਨੇ ਪਿੱਲੇ ਨੂੰ ਪਿਆਰ ਕੀਤਾ ਤੇ ਉਸ ਨੂੰ ਬਿਸਕੁਟ ਖੁਆਇਆ।
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਾਸ ਨੂੰ ਵੀ ਪੈਟਸ ਦਾ ਕਾਫੀ ਸ਼ੌਕ ਹੈ। ਇਹ ਦੋਵੇਂ ਇਨ੍ਹਾਂ ਨੂੰ ਆਪਣੇ ਪਰਿਵਾਰ ਵਾਂਗ ਟ੍ਰੀਟ ਕਰਦੇ ਹਨ।
ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਵੀ ਕੁੱਤਿਆਂ ਨਾਲ ਬਹੁਤ ਪਿਆਰ ਹੈ। ਅਨੁਸ਼ਕਾ ਤਾਂ ਐਨੀਮਲ ਵੈਲਫੇਅਰ ਪ੍ਰੋਗਰਾਮ ਨਾਲ ਵੀ ਜੁੜੀ ਹੈ।
ਲਿਸਟ 'ਚ ਅਗਲਾ ਨਾਂਅ ਆਲਿਆ ਭੱਟ ਦਾ ਹੈ। ਆਲਿਆ ਭੱਟ ਆਪਣੀ ਬਿੱਲੀ ਦੇ ਬੇਹੱਦ ਨੇੜੇ ਹੈ ਤੇ ਉਸ ਨਾਲ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ।
ਸ਼ਿਲਪਾ ਸ਼ੈਟੀ ਨੂੰ ਕੁੱਤੇ ਬੇਹੱਦ ਪਸੰਦ ਹਨ। ਹਾਲ ਹੀ ਉਨ੍ਹਾਂ ਆਪਣੇ ਬੇਟੇ ਦੇ ਜਨਮ ਦਿਨ 'ਤੇ ਵੀ ਇਕ ਬੇਹੱਦ ਪਿਆਰਾ ਕੁੱਤਾ ਗਿਫਟ ਕੀਤਾ ਸੀ।
ਅਕਸ਼ੇ ਕੁਮਾਰ ਨੂੰ ਵੀ ਜਾਨਵਰਾਂ ਨਾਲ ਬੇਹੱਦ ਲਗਾਅ ਹੈ ਤੇ ਉਨ੍ਹਾਂ ਦੇ ਘਰ ਕੁੱਤੇ ਹਨ ਜਿੰਨ੍ਹਾਂ ਨੂੰ ਉਹ ਬੇਹੱਦ ਪਿਆਰ ਕਰਦੇ ਹਨ।
ਸਲਮਾਨ ਖਾਨ ਦਾ ਕੁੱਤਾ ਕੁਝ ਹੀ ਸਮਾਂ ਪਹਿਲਾਂ ਮਰ ਗਿਆ ਸੀ। ਸਲਮਾਨ ਨੂੰ ਇਸ ਨਾਲ ਬੇਹੱਦ ਲਗਾਅ ਸੀ। ਅਜਿਹੇ 'ਚ ਉਨ੍ਹਾਂ ਸੋਸ਼ਲ ਮੀਡੀਆ 'ਤੇ ਦੁੱਖ ਵੀ ਜ਼ਾਹਰ ਕੀਤਾ ਸੀ।
ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਨੂੰ ਵੀ ਆਪਣੇ ਕੁੱਤੇ ਨਾਲ ਬੇਹੱਦ ਲਗਾਅ ਹੈ। ਵੈਕੇਸ਼ਨ 'ਤੇ ਵੀ ਇਹ ਦੋਵੇਂ ਇਸ ਦੇ ਨਾਲ ਮਸਤੀ ਕਰਦੇ ਦਿਖਾਈ ਦਿੰਦੇ ਹਨ।
ਮਲਾਇਕਾ ਅਰੋੜਾ ਵੀ ਆਪਣੇ ਕੁੱਤੇ ਦੇ ਨਾਲ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।