Anushka Sharma Birthday: ਅਨੁਸ਼ਕਾ ਸ਼ਰਮਾ ਅੱਜ ਮਨਾ ਰਹੀ ਜਨਮਦਿਨ, ਜਾਣੋ Bargaining ਦੇ ਮਾਮਲੇ 'ਚ ਅਦਾਕਾਰਾ ਕਿੰਨੀ ਤੇਜ਼
ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਸੀ। ਅਨੁਸ਼ਕਾ ਦੇ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਪ੍ਰਸ਼ੰਸਕ ਹਨ। ਫੈਨਜ਼ ਅਨੁਸ਼ਕਾ ਨਾਲ ਫੋਟੋ ਕਲਿੱਕ ਕਰਵਾਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ, ਪਰ ਇੱਕ ਵਾਰ ਵਿਦੇਸ਼ 'ਚ ਅਦਾਕਾਰਾ ਨੇ ਸੈਲਫੀ ਦੇਣ 'ਤੇ ਦੁਕਾਨਦਾਰ ਤੋਂ ਡਿਸਕਾਊਂਟ ਮੰਗਿਆ ਸੀ। ਜਿਸ ਬਾਰੇ ਉਸਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਸੀ।
Download ABP Live App and Watch All Latest Videos
View In Appਅਨੁਸ਼ਕਾ ਇੱਕ ਵਾਰ ਟੀਵੀ ਸ਼ੋਅ ਯਾਰੋਂ ਕੀ ਬਾਰਾਤ ਵਿੱਚ ਆਈ ਸੀ। ਜਿੱਥੇ ਉਨ੍ਹਾਂ ਨੇ ਆਪਣੀ ਸੌਦੇਬਾਜ਼ੀ (Bargaining) ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਲੰਡਨ ਵਿੱਚ ਉਸ ਨੂੰ ਕੁਝ ਬੰਗਲਾਦੇਸ਼ੀ ਦੁਕਾਨਦਾਰਾਂ ਨੇ ਫੋਟੋਆਂ ਖਿਚਵਾਉਣ ਲਈ ਘੇਰ ਲਿਆ ਸੀ। ਫੋਟੋ ਕਲਿੱਕ ਕਰਵਾਉਣ ਦੇ ਨਾਲ ਹੀ ਅਨੁਸ਼ਕਾ ਨੇ ਉਨ੍ਹਾਂ ਲੋਕਾਂ ਦੇ ਸਾਹਮਣੇ ਇੱਕ ਸ਼ਰਤ ਰੱਖੀ ਸੀ, ਜਿਸ ਦਾ ਉਸ ਨੂੰ ਕਾਫੀ ਫਾਇਦਾ ਹੋਇਆ ਸੀ।
ਅਨੁਸ਼ਕਾ ਨੇ ਸ਼ੋਅ 'ਚ ਕਿਹਾ- 'ਮੈਂ ਲੰਡਨ ਦੇ ਕੈਮਡੇਨ ਟਾਊਨ 'ਚ ਭਾਰੀ ਸੌਦੇਬਾਜ਼ੀ ਕੀਤੀ ਸੀ। ਉਸ ਥਾਂ 'ਤੇ ਬੰਗਲਾਦੇਸ਼ੀਆਂ ਦੀਆਂ ਦੁਕਾਨਾਂ ਸਨ। ਉਨ੍ਹਾਂ ਨੇ ਮੈਨੂੰ ਪਛਾਣ ਲਿਆ ਅਤੇ ਫੋਟੋਆਂ ਕਲਿੱਕ ਕਰਨ ਲੱਗੇ। ਮੈਂ ਉਨ੍ਹਾਂ ਨੂੰ ਕਿਹਾ - ਮੈਂ ਫੋਟੋਆਂ ਕਲਿੱਕ ਕਰਵਾਂਗੀ ਪਰ ਜੇ ਤੁਸੀਂ ਮੈਨੂੰ ਇਸ ਲਈ ਇਹ ਚੀਜ਼ ਦੇ ਦਿਓ, ਇਸ ਤਰ੍ਹਾਂ ਅਨੁਸ਼ਕਾ ਨੇ ਫੋਟੋ ਦੇ ਬਦਲੇ ਕਾਫੀ ਸੌਦੇਬਾਜ਼ੀ ਕੀਤੀ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਨੇ ਕਾਫੀ ਸਮੇਂ ਤੋਂ ਐਕਟਿੰਗ ਦੀ ਦੁਨੀਆ ਤੋਂ ਬ੍ਰੇਕ ਲੈ ਲਿਆ ਹੈ। ਉਹ ਆਖਰੀ ਵਾਰ ਸ਼ਾਹਰੁਖ ਖਾਨ ਨਾਲ ਜ਼ੀਰੋ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਨੁਸ਼ਕਾ ਨੇ ਬ੍ਰੇਕ ਲੈ ਲਿਆ ਸੀ। ਹੁਣ ਉਹ ਛੇਤੀ ਹੀ ਚੱਕਦਾ ਐਕਸਪ੍ਰੈਸ ਨਾਲ ਵਾਪਸੀ ਕਰਨ ਜਾ ਰਹੀ ਹੈ। ਫੈਨਜ਼ ਉਨ੍ਹਾਂ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਬੇਟੇ ਅਕਾਯ ਨੂੰ ਜਨਮ ਦਿੱਤਾ ਹੈ। ਅਨੁਸ਼ਕਾ ਦੀ ਡਿਲੀਵਰੀ ਲੰਡਨ 'ਚ ਹੋਈ ਸੀ। ਬੇਟੇ ਨੂੰ ਜਨਮ ਦੇਣ ਤੋਂ ਬਾਅਦ ਅਨੁਸ਼ਕਾ ਕੁਝ ਸਮਾਂ ਉੱਥੇ ਹੀ ਰਹੀ। ਉਸ ਦੌਰਾਨ ਲੰਡਨ ਤੋਂ ਵਿਰਾਟ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ।
ਹੁਣ ਅਨੁਸ਼ਕਾ ਬੇਟੇ ਅਕਾਯ ਨਾਲ ਵਾਪਸ ਆ ਗਈ ਹੈ। ਉਨ੍ਹਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਅਕੇ ਦੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ।