ਕੋਈ 6500 ਕਰੋੜ ਤੇ ਕੋਈ 4700 ਕਰੋੜ, ਇਨ੍ਹਾਂ ਅਦਾਕਾਰਾਂ ਦੇ ਪਤੀ ਹਨ ਐਨੀ ਜਾਇਦਾਦ ਦੇ ਮਾਲਕ
ਬਾਲੀਵੁੱਡ ਦੀਆਂ ਕਈ ਅਦਾਕਾਰਾਂ ਹਨ ਜਿੰਨ੍ਹਾਂ ਦੇ ਪਤੀ ਸਿਖਰਲੇ ਅਮੀਰ ਹਨ ਇਨ੍ਹਾਂ ਅਦਾਕਾਰਾਂ ਦੇ ਜ਼ਿਆਦਾਤਰ ਪਤੀ ਬਿਜ਼ਨਸਮੈਨ ਹਨ ਤੇ ਕਰੋੜਾਂ ਦਾ ਕਾਰੋਬਾਰ ਹੈ।
Download ABP Live App and Watch All Latest Videos
View In Appਸੋਨਮ ਕਪੂਰ ਨੇ 8 ਮਈ 2018 ਨੂੰ ਆਪਣੇ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ। ਆਨੰਦ ਬਿਜਨੈਸਮੈਨ ਹਨ। ਉਨ੍ਹਾਂ ਦੀਆਂ ਜੁੱਤੇ ਤੇ ਕੱਪੜਿਆਂ ਦੀਆਂ ਦੋ ਕੰਪਨੀਆਂ Bhane ਤੇ VegNonVeg ਹੈ। ਆਨੰਦ ਆਪਣਾ ਕਾਰੋਬਾਰ ਲੰਡਨ ਤੋਂ ਚਲਾਉਂਦੇ ਹਨ। ਵਿਆਹ ਤੋਂ ਬਾਅਦ ਸੋਨਮ ਵੀ ਉਨ੍ਹਾਂ ਕੋਲ ਸ਼ਿਫਟ ਹੋ ਚੁੱਕੀ ਹੈ। ਆਨੰਦ ਦੀ ਕੁੱਲ ਜਾਇਦਾਦ ਕਰੀਬ 4733 ਕਰੋੜ ਰੁਪਏ ਹੈ।
ਰਾਣੀ ਮੁਖਰਜੀ ਦਾ ਵਿਆਹ ਜਾਣੇ ਮਾਣੇ ਫ਼ਿਲਮ ਮੇਕਰ ਯਸ਼ ਚੋਪੜਾ ਦੇ ਵੱਡੇ ਬੇਟੇ ਆਦਿਤਯ ਚੋਪੜਾ ਨਾਲ 21 ਅਪ੍ਰੈਲ, 2014 ਨੂੰ ਹੋਇਆ ਸੀ। ਪਿਤਾ ਦੀ ਮੌਤ ਤੋਂ ਬਾਅਦ ਆਦਿਤਯ ਪ੍ਰੋਡਕਸ਼ਨ ਹਾਊਸ ਯਸ਼ਰਾਜ ਫਿਲਮਸ ਦੇ ਮਾਲਕ ਬਣ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 6500 ਕਰੋੜ ਰੁਪਏ ਹੈ।
ਵਿੱਦਿਆ ਬਾਲਨ ਨੇ ਯੂਟੀਵੀ ਮੋਸ਼ਨ ਪਿਕਚਰਸ ਦੇ ਹੈੱਡ ਤੇ ਜਾਣੇ ਮਾਣੇ ਫ਼ਿਲਮ ਪ੍ਰੋਡਿਊਸਰ ਸਿਧਾਰਥ ਰੌਏ ਕਪੂਰ ਨਾਲ ਵਿਆਹ ਕਰਵਾਇਆ ਸੀ। ਸਿਧਾਰਥ ਸਾਲਾਂ ਤੋਂ ਫ਼ਿਲਮ ਪ੍ਰੋਡਕਸ਼ਨ 'ਚ ਐਕਟਿਵ ਹਨ ਤੇ ਉਨਾਂ ਦੀ ਕੁੱਲ ਜਾਇਦਾਦ ਕਰੀਬ 3300 ਕਰੋੜ ਰੁਪਏ ਹੈ।
ਆਇਸ਼ਾ ਟਕੀਆ ਨੇ ਬਿਜ਼ਨਸਮੈਨ ਫਰਹਾਨ ਆਜਮੀ ਨਾਲਵ ਵਿਆਹ ਕਰਵਾਇਆ। ਫਰਹਾਨ ਮੁੰਬਈ 'ਚ ਰੈਸਟੋਰੈਂਟ ਦੇ ਮਾਲਕ ਹਨ। ਉਨ੍ਹਾਂ ਦੇ ਪਿਤਾ ਸਮਾਜਵਾਦੀ ਪਾਰਟੀ ਦੇ ਲੀਡਰ ਅਬੂ ਆਜਮੀ ਹਨ। ਉਨ੍ਹਾਂ ਦੀ ਨੈਟਵਰਥ ਕਰੀਬ 70 ਕਰੋੜ ਰੁਪਏ ਹੈ।