Bharti Singh Then & Now Pics: 15 ਕਿਲੋ ਭਾਰ ਘਟਾ ਕੇ ਭਾਰਤੀ ਸਿੰਘ ਨੇ ਆਪਣੇ ਟ੍ਰਾਂਸਫਰਮੈਂਸਨ ਨਾਲ ਕੀਤਾ ਸਭ ਨੂੰ ਹੈਰਾਨ
ਮਸ਼ਹੂਰ ਟੀਵੀ ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਨਵੇਂ ਅਵਤਾਰ ਵਿੱਚ ਨਜ਼ਰ ਆ ਰਹੀ ਹੈ, ਉਸਨੇ ਪਿਛਲੇ ਸਮੇਂ ਵਿੱਚ ਆਪਣਾ 15 ਕਿਲੋ ਭਾਰ ਘਟਾਇਆ ਹੈ। ਉਸਦਾ ਟ੍ਰਾਂਸਫਰਮੈਂਸਨ ਸ਼ਲਾਘਾਯੋਗ ਹੈ। ਉਸ ਦੇ ਸਾਈਜ਼ ਵਿਚ ਦੋ ਇੰਚ ਦਾ ਫ਼ਰਕ ਆਇਆ ਹੈ, ਜਿਸ ਕਾਰਨ ਉਹ ਪਹਿਲਾਂ ਨਾਲੋਂ ਬਿਹਤਰ ਦਿਖਾਈ ਦੇ ਰਹੀ ਹੈ। ਭਾਰਤੀ ਸਿੰਘ ਅਕਸਰ ਆਪਣੇ ਭਾਰ ਨੂੰ ਲੈ ਕੇ ਚਿੰਤਤ ਰਹਿੰਦੀ ਸੀ। ਉਸ ਨੂੰ ਕਈ ਵਾਰ ਇਸ ਬਾਰੇ ਆਪਣਾ ਮਜ਼ਾਕ ਉਡਾਉਂਦੇ ਵੀ ਵੇਖਿਆ ਗਿਆ ਹੈ।
Download ABP Live App and Watch All Latest Videos
View In Appਭਾਰਤੀ ਸਿੰਘ ਨੇ ਸਾਲ 2008 ਵਿੱਚ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਟੀਵੀ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਉਨ੍ਹਾਂ ਦਾ ਭਾਰ ਜ਼ਿਆਦਾ ਸੀ। ਭਾਰਤੀ ਇਸ ਸ਼ੋਅ 'ਚ ਦੂਜੇ ਨੰਬਰ 'ਤੇ ਸੀ। ਇਸ ਸ਼ੋਅ ਦੇ ਬਾਅਦ ਤੋਂ ਉਸਦੀ ਕਾਮੇਡੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ।
ਇਸ ਸ਼ੋਅ ਵਿੱਚ ਉਸਨੇ ਆਪਣੇ 'ਲਾਲੀ' ਦੇ ਕਿਰਦਾਰ ਨਾਲ ਸਾਰਿਆਂ ਨੂੰ ਬਹੁਤ ਹਸਾਇਆ। ਭਾਰਤੀ ਸਿੰਘ ਲਈ ਮੋਟਾਪਾ ਹਮੇਸ਼ਾ ਇੱਕ ਸਮੱਸਿਆ ਰਹੀ ਹੈ, ਪਰ ਉਸਨੇ ਇਸਨੂੰ ਸਫਲਤਾ ਦੇ ਰਾਹ ਵਿੱਚ ਕਦੇ ਵੀ ਅੜਿੱਕਾ ਨਹੀਂ ਬਣਨ ਦਿੱਤਾ। ਉਹ ਇਸ ਬਾਰੇ ਆਪਣਾ ਮਖੌਲ ਉਡਾਉਂਦੀ ਰਹੀ ਅਤੇ ਹੁਣ ਉਸ ਦੀਆਂ ਤਾਜ਼ਾ ਤਸਵੀਰਾਂ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ।
ਕਦੇ ਭਾਰੀ ਸਰੀਰ ਵਿੱਚ ਨਜ਼ਰ ਆਉਣ ਵਾਲੀ ਭਾਰਤੀ ਸਿੰਘ ਨੇ ਆਪਣੀ ਫਿਟਨੈਸ ਵੱਲ ਇੱਕ ਕਦਮ ਵਧਾਇਆ ਹੈ। ਉਸ ਦਾ ਕਹਿਣਾ ਹੈ ਕਿ ਇਸਦੇ ਲਈ ਉਸਨੇ ਆਪਣੀ ਡਾਈਟ 'ਚ ਕੋਈ ਕਮੀ ਨਹੀਂ ਕੀਤੀ। ਇਸ ਦੀ ਬਜਾਏ ਉਸ ਨੇ ਭੋਜਨ ਖਾਣ ਦਾ ਢੰਗ ਬਦਲਿਆ ਹੈ।
ਆਪਣਾ ਭਾਰ ਘਟਾਉਣ ਲਈ, ਭਾਰਤੀ ਸਿੰਘ ਨੇ ਰੁਕ-ਰੁਕ ਕੇ ਵਰਤ ਰੱਖਣ ਦਾ ਰਾਹ ਅਪਣਾਇਆ। ਉਸਨੇ ਆਪਣੀ ਨਿਯਮਤ ਖੁਰਾਕ ਲੈਣੀ ਜਾਰੀ ਰੱਖੀ, ਪਹਿਲਾਂ ਵਾਂਗ ਉਹੀ ਭੋਜਨ ਖਾ ਰਹੀ ਸੀ, ਸਿਰਫ ਦੋ ਸਮੇਂ ਦੇ ਭੋਜਨ ਦੇ ਵਿੱਚ ਉਸਨੇ 16 ਘੰਟਿਆਂ ਲਈ ਵਰਤ ਰੱਖਣਾ ਸ਼ੁਰੂ ਕੀਤਾ, ਜਿਸ ਨਾਲ ਉਸਨੂੰ ਬਹੁਤ ਲਾਭ ਹੋਇਆ।
ਭਾਰਤੀ ਸਿੰਘ ਦੇ ਇਸ ਅੰਦਾਜ਼ ਨੂੰ ਉਸਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਉਸਦੇ ਪਤੀ ਹਰਸ਼ ਲਿਮਬਾਚਿਆ ਵਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਹਰਸ਼ ਦਾ ਕਹਿਣਾ ਹੈ ਕਿ ਉਹ ਇਸ ਤੋਂ ਖੁਸ਼ ਹੈ ਪਰ ਕਈ ਵਾਰ ਉਹ ਭਆਰਤੀ ਦੇ ਪਿਆਰੀਆਂ ਗਲ੍ਹਾਂ ਨੂੰ ਯਾਦ ਕਰਦਾ ਹੈ।
ਦਰਅਸਲ ਭਾਰਤੀ ਸਿੰਘ ਨੂੰ ਆਪਣੇ ਭਾਰ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗੀਆਂ, ਉਹ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਕਿ ਹੁਣ ਉਹ ਆਪਣੀ ਫਿਟਨੈਸ 'ਤੇ ਵੀ ਸਖਤ ਮਿਹਨਤ ਕਰੇਗੀ।
ਭਾਰਤੀ ਦੀ ਮਿਹਨਤ ਦਾ ਪ੍ਰਭਾਵ ਉਸ ਦੀਆਂ ਤਾਜ਼ਾ ਤਸਵੀਰਾਂ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ।