ਦੋ ਬੱਚਿਆਂ ਦੀ ਮਾਂ ਆਇਸ਼ਾ ਨਾਲ ਭੱਜੀ ਨੇ ਕਰਵਾਈ ਸੀ ਸ਼ਿਖਰ ਧਵਨ ਦੀ ਦੋਸਤੀ, 9 ਸਾਲ ਬਾਅਦ ਹੋਇਆ ਤਲਾਕ, ਦੇਖੋ ਵਿਆਹ ਦੀਆਂ ਤਸਵੀਰਾਂ
ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਸ਼ਿਖਰ ਧਵਨ ਆਪਣੀ ਨਿੱਜੀ ਲਾਈਫ ਨੂੰ ਲੈਕੇ ਸੁਰਖੀਆਂ 'ਚ ਆ ਗਏ ਹਨ। ਸ਼ਿਖਰ ਧਵਨ ਤੇ ਉਨ੍ਹਾਂ ਦੀ ਪਤਨੀ ਆਇਸ਼ਾ ਨੇ ਅਚਾਨਕ ਤਲਾਕ ਦਾ ਐਲਾਨ ਕਰਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।
Download ABP Live App and Watch All Latest Videos
View In Appਸ਼ਿਖਰ ਧਵਨ ਤੇ ਆਇਸ਼ਾ ਦੀ ਜੋੜੀ ਪਾਵਰਫੁੱਲ ਕਪਲਸ 'ਚ ਸ਼ੁਮਾਰ ਹੈ ਤੇ ਨਾਲ ਹੀ ਇਸ ਜੋੜੀ ਦੀ ਖੂਬ ਫੈਨ ਫੌਲੋਇੰਗ ਹੈ। ਅਜਿਹੇ 'ਚ ਤਲਾਕ ਦੀ ਅਨਾਊਂਸਮੈਂਟ ਤੋਂ ਬਾਅਦ ਹਰ ਕੋਈ ਸ਼ਿਖਰ ਤੇ ਆਇਸ਼ਾ ਦੀਆਂ ਹੈਪੀ ਮੈਰਿਜ ਦੀਆਂ ਤਸਵੀਰਾਂ ਦੇਖਣੀਆਂ ਖੂਬ ਪਸੰਦ ਕਰ ਰਿਹਾ ਹੈ।
ਸ਼ਿਖਰ ਧਵਨ ਨੇ ਅਜੇ ਤਕ ਇਸ ਦੀ ਆਫੀਸ਼ੀਅਲ ਪੁਸ਼ਟੀ ਨਹੀਂ ਕੀਤੀ। ਪਰ ਆਇਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਇਮੋਸ਼ਮਲ ਪੋਸਟ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ।
ਸ਼ਿਖਰ ਧਵਨ ਤੇ ਆਇਸ਼ਾ ਸਾਲ 2012 'ਚ ਸਿੱਖ ਰੀਤੀ ਰਿਵਾਜ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਦੋਵਾਂ ਦਾ 9 ਸਾਲ ਦਾ ਇਕ ਬੇਟਾ ਵੀ ਹੈ ਜਿਸ ਦਾ ਨਾਂਅ ਜ਼ੋਰਾਵਰ ਹੈ।
ਸ਼ਿਖਰ ਧਵਨ ਤੇ ਆਇਸ਼ਾ ਫੇਸਬੁੱਕ ਜ਼ਰੀਏ ਮਿਲੇ। ਦੋਵਾਂ ਨੂੰ ਮਿਲਵਾਉਣ 'ਚ ਭਾਰਤੀ ਟੀਮ ਦੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਦਾ ਅਹਿਮ ਰੋਲ ਰਿਹਾ ਹੈ। ਜਿੰਨ੍ਹਾਂ ਨੇ ਟਰਬਨੇਟਰ ਦੇ ਫੇਸਬੁੱਕ ਅਕਾਊਂਟ 'ਤੇ ਹੀ ਆਇਸ਼ਾ ਦੀ ਫੋਟੋ ਦੇਖ ਕੇ ਉਨ੍ਹਾਂ ਨੂੰ ਫਰੈਂਡ ਰਿਕੁਐਸਟ ਭੇਜੀ ਸੀ।
ਇਸ ਤੋਂ ਬਾਅਦ ਦੋਵੇਂ ਇਕ ਦੂਜੇ ਦੇ ਬੇਹੱਦ ਕਰੀਬ ਆਏ। ਮਾਮਲਾ ਵਿਆਹ ਤਕ ਪਹੁੰਚ ਗਿੁਆ।
ਆਇਸ਼ਾ ਦੀ ਮਾਂ ਬੰਗਾਲੀ ਹੈ ਜਦਕਿ ਪਿਤਾ ਆਸਟ੍ਰੇਲੀਆਈ ਹਨ। ਆਇਸ਼ਾ ਦਾ ਜਨਮ ਭਾਰਤ 'ਚ ਹੋਇਆ।
ਸ਼ਿਖਰ ਧਵਨ ਦੀ ਇਸ ਤਸਵੀਰ 'ਚ ਤੁਸੀਂ ਦੋਵਾਂ ਦੀ ਜੋੜੀ ਦੇਖ ਸਕਦੇ ਹੋ।