ਰੂਮਰਡ ਬੁਆਏਫ੍ਰੈਂਡ ਦੇ ਨਾਲ ਏਅਰਪੋਰਟ ‘ਤੇ ਇਸ ਲੁਕ 'ਚ ਨਜ਼ਰ ਆਈ Bhumi Pednekar, ਕੈਮਰੇ ਤੋਂ ਬਚਦੀ ਨਜ਼ਰ ਆਈ
ਭੂਮੀ ਦੇ ਇਹ ਮਿਸਟਰੀ ਮੈਨ ਬਿਜ਼ਨਸਮੈਨ ਯਸ਼ ਕਟਾਰੀਆ ਹਨ। ਦੋਵਾਂ ਨੂੰ ਏਅਰਪੋਰਟ ਤੋਂ ਨਿਕਲਦੇ ਹੋਏ ਇਕੱਠਿਆਂ ਦੇਖਿਆ ਗਿਆ ਹੈ। ਹਾਲਾਂਕਿ ਕੈਮਰੇ ਤੋਂ ਬਚਣ ਲਈ ਭੂਮੀ ਅਤੇ ਯਸ਼ ਆਪਣੀ ਕਾਰ 'ਚ ਇਕੱਠੇ ਨਹੀਂ ਸਗੋਂ ਵੱਖ-ਵੱਖ ਪਹੁੰਚੇ।
Download ABP Live App and Watch All Latest Videos
View In Appਇਸ ਦੌਰਾਨ ਭੂਮੀ ਕਾਫੀ ਕੂਲ ਲੁੱਕ 'ਚ ਨਜ਼ਰ ਆਈ। ਉਨ੍ਹਾਂ ਨੇ ਬਲੈਕ ਹੂਡੀ ਨਾਲ ਵ੍ਹਾਈਟ ਟ੍ਰਾਊਜ਼ਰ ਕੈਰੀ ਕੀਤਾ ਸੀ ਅਤੇ ਅੱਖਾਂ 'ਤੇ ਕਾਲਾ ਚਸ਼ਮਾ ਲਾਇਆ ਹੋਇਆ ਸੀ।
ਉੱਥੇ ਹੀ ਗੱਲ ਕਰੀਏ ਯਸ਼ ਕਟਾਰੀਆ ਦੀ ਤਾਂ ਉਹ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਬਹੁਤ ਹੀ ਸਿੰਪਲ ਲੁੱਕ 'ਚ ਨਜ਼ਰ ਆਏ। ਤਸਵੀਰਾਂ 'ਚ ਸਾਫ ਦਿਖਾਈ ਨਜ਼ਰ ਆ ਰਿਹਾ ਹੈ ਕਿ ਯਸ਼ ਪਾਪਰਾਜ਼ੀ ਨੂੰ ਨਜ਼ਰਾਂ ਬਚਾਉਂਦੇ ਹੋਏ ਭੂਮੀ ਦੀ ਕਾਰ 'ਚ ਜਾ ਕੇ ਬੈਠ ਜਾਂਦੇ ਹਨ।
ਭੂਮੀ ਅਤੇ ਯਸ਼ ਦਾ ਇੱਕ ਵੀਡੀਓ ਵੀ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ 'ਚ ਅਦਾਕਾਰਾ ਦੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ।
ਦੱਸ ਦਈਏ ਕਿ ਭੂਮੀ ਕਾਫੀ ਸਮੇਂ ਤੋਂ ਛੁੱਟੀਆਂ 'ਤੇ ਸੀ। ਜਿਨ੍ਹਾਂ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸਕਾਂ ਨਾਲ ਸ਼ੇਅਰ ਵੀ ਕੀਤੀਆਂ ਹਨ। ਪਰ ਹੁਣ ਯਸ਼ ਨੂੰ ਉਨ੍ਹਾਂ ਦੇ ਨਾਲ ਦੇਖ ਕੇ ਲੱਗਦਾ ਹੈ ਕਿ ਦੋਵੇਂ ਇਕੱਠਿਆਂ ਕੁਆਲਿਟੀ ਟਾਈਮ ਬਿਤਾਉਣ ਤੋਂ ਬਾਅਦ ਵਾਪਸ ਆਏ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਭੂਮੀ ਆਖਰੀ ਵਾਰ ਵਿੱਕੀ ਕੌਸ਼ਲ ਦੇ ਨਾਲ ਫਿਲਮ 'ਗੋਵਿੰਦਾ ਨਾਮ ਮੇਰਾ' 'ਚ ਨਜ਼ਰ ਆਈ ਸੀ। ਜਲਦ ਹੀ ਅਦਾਕਾਰਾ ਕਈ ਵੱਡੇ ਪ੍ਰੋਜੈਕਟਾਂ ਵਿੱਚ ਨਜ਼ਰ ਆਵੇਗੀ।