ਕਦੇ ਬੋਨੀ ਕਪੂਰ ਨੂੰ ਰੱਖੜੀ ਬੰਨ੍ਹਦੀ ਸੀ ਸ੍ਰਦੇਵੀ, ਇਸ ਤਰ੍ਹਾਂ ਬਣੀ ਦੂਜੀ ਪਤਨੀ
80-90 ਦੇ ਦਹਾਕੇ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਸ੍ਰਦੇਵੀ ਇਸ ਦੁਨੀਆ 'ਚ ਨਹੀਂ ਹੈ। ਪਰ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਹੀ ਸੁਰਖੀਆਂ 'ਚ ਰਹੀ। ਮਿਥੁਨ ਚਕ੍ਰਵਰਤੀ ਦੇ ਨਾਲ ਅਫੇਅਰ ਤੋਂ ਲੈਕੇ ਬੋਨੀ ਕਪੂਰ ਨਾਲ ਵਿਆਹ ਨੇ ਕਈ ਸੁਰਖੀਆਂ ਬਟੋਰੀਆਂ। ਬੋਨੀ ਕਪੂਰ ਤੇ ਸ੍ਰਦੇਵੀ ਬਾਲੀਵੁੱਡ ਦਾ ਸਟ੍ਰੌਂਗ ਕਪਲ ਮੰਨੇ ਜਾਂਦੇ ਹਨ। ਜਿੰਨ੍ਹਾਂ ਨੇ ਬੁਰੇ ਹਲਾਤਾਂ 'ਚ ਵੀ ਇਕ ਦੂਜੇ ਦਾ ਸਾਥ ਦਿੱਤਾ। ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬੋਨੀ ਕਪੂਰ ਦਾ ਘਰ ਵਸਾਉਣ ਵਾਲੀ ਸ੍ਰੀਦੇਵੀ ਨੇ ਉਨ੍ਹਾਂ 'ਤੇ ਰੱਖੜੀ ਬੰਨ੍ਹੀ ਸੀ।
Download ABP Live App and Watch All Latest Videos
View In Appਬੋਨੀ ਕਪੂਰ ਤੇ ਸ੍ਰੀਦੇਵੀ ਦਾ ਪਿਆਰ ਹਮੇਸ਼ਾਂ ਅਨੋਖਾ ਰਿਹਾ। ਵਿਆਹੇ ਹੋਣ ਤੋਂ ਬਾਅਦ ਵੀ ਬੋਨੀ ਉਨ੍ਹਾਂ ਨੂੰ ਦੇਖਦਿਆਂ ਹੀ ਦਿਲ ਦੇ ਬੈਠੇ ਸਨ। ਕਹਿੰਦੇ ਨੇ ਕਿ ਮਿਸਟਰ ਇੰਡੀਆ 'ਚ ਸ੍ਰਦੇਵੀ ਨੂੰ ਸਾਇਨ ਕਰਨ ਲਈ ਉਨ੍ਹਾਂ ਇਕ ਹਫ਼ਤਾ ਉਨ੍ਹਾਂ ਦੇ ਘਰ ਦੇ ਚੱਕਰ ਲਾਏ ਸਨ। ਉਨ੍ਹਾਂ ਦੀ ਫੀਸ ਤੋਂ ਜ਼ਿਆਦਾ ਫਿਲਮ ਲਈ 11 ਲੱਖ ਰੁਪਏ ਦਿੱਤੇ ਸਨ।
1984 'ਚ ਸ੍ਰਦੇਵੀ ਤੇ ਮਿਥੁਨ ਦੇ ਅਫੇਅਰ ਦੀਆਂ ਖਬਰਾਂ ਸਨ। ਕਿਹਾ ਜਾਂਦਾ ਕਿ ਸ੍ਰਦੇਵੀ ਨੇ 1985 'ਚ ਮਿਥੁਨ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ। ਪਰ ਮਿਥੁਨ ਦੀ ਪਤਨੀ ਗੀਤਾ ਬਾਲੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਵਿਆਹ ਕਰਵਾਇਆ ਤਾਂ ਉਹ ਭੁੱਖ ਹੜਤਾਲ ਕਰ ਦੇਵੇਗੀ।
ਮਿਥੁਨ ਨੂੰ ਖੁਸ਼ ਕਰਨ ਲਈ ਸ੍ਰਦੇਵੀ ਨੇ ਬੋਨੀ ਕਪੂਰ ਦੇ ਰੱਖੜੀ ਬੰਨ੍ਹੀ ਸੀ। ਇਹ ਗੱਲ ਉਨ੍ਹਾਂ ਦੀ ਪਤਨੀ ਮੋਨਾ ਕਪੂਰ ਨੇ ਹੀ ਇਕ ਇੰਟਰਵਿਊ ਦੌਰਾਨ ਦੱਸੀ ਸੀ। ਮਿਥੁਨ ਨੂੰ ਆਪਣੇ ਪਿਆਰ ਦਾ ਯਕੀਨ ਦਿਵਾਉਣ ਲਈ ਸ੍ਰਦੇਵੀ ਨੇ ਅਜਿਹਾ ਕੀਤਾ ਸੀ।
1988 'ਚ ਸ੍ਰਦੇਵੀ ਤੇ ਮਿਥੁਨ ਦੇ ਰਾਹ ਵੱਖ ਹੋ ਗਏ। ਇੱਧਰ ਬੋਨੀ ਕਪੂਰ ਸ੍ਰੀਦੇਵੀ ਨੂੰ ਪਿਆਰ ਕਰਨ ਲੱਗੇ ਸਨ। ਉਹ ਸ੍ਰੀਦੇਵੀ ਨੂੰ ਪਾਉਣ ਲਈ ਆਪਣੀ ਪਤਨੀ ਮੋਨਾ ਨੂੰ ਛੱਡਣ ਲਈ ਤਿਆਰ ਸਨ।
ਬੋਨੀ ਕਪੂਰ ਨੇ ਮੋਨਾ ਕਪੂਰ ਨੂੰ ਤਲਾਕ ਦੇਕੇ ਸਾਲ 1996 'ਚ ਸ੍ਰਦੇਵੀ ਨਾਲ ਚੁੱਪਚਾਪ ਵਿਆਹ ਕਰ ਲਿਆ। ਕਹਿੰਦੇ ਹਨ ਕਿ ਵਿਆਹ ਦੇ ਸਮੇਂ ਸ੍ਰੀਦੇਵੀ ਪ੍ਰੈਗਨੈਂਟ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਉਨ੍ਹਾਂ ਬੇਟੀ ਨੂੰ ਜਨਮ ਦਿੱਤਾ।
ਬੋਨੀ ਕਪੂਰ ਤੇ ਸ੍ਰੀਦੇਵੀ ਦੀਆਂ ਦੋ ਬੇਟੀਆਂ ਹਨ। ਵੱਡੀ ਬੇਟੀ ਜਾਨਵ੍ਹੀ ਕਪੂਰ ਇੰਡਸਟਰੀ 'ਚ ਕੰਮ ਕਰ ਰਹੀ ਹੈ। ਦੂਜੀ ਬੇਟੀ ਦਾ ਨਾਂਅ ਖੁਸ਼ੀ ਕਪੂਰ ਹੈ।
ਸ੍ਰੀਦੇਵੀ ਨੇ ਇੰਡਸਟਰੀ 'ਚ 50 ਸਾਲ ਤਕ ਕੰਮ ਕੀਤਾ। ਉਨ੍ਹਾਂ ਚਾਂਦਨੀ, ਮਿਸਟਰ ਇੰਡੀਆ, ਨਗੀਨਾ ਚਾਲਬਾਜ਼ ਜਿਹੀਆਂ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਜਿਸਦੀ ਵਜ੍ਹਾ ਨਾਲ ਉਨ੍ਹਾਂ ਇੰਡਸਟਰੀ ਦੀ ਪਹਿਲੀ ਸੁਪਰ ਸਟਾਰ ਅਦਾਕਾਰਾ ਕਿਹਾ ਜਾਂਦਾ ਹੈ। 24 ਫਰਵਰੀ, 2018 ਨੂੰ ਦੁਬਈ 'ਚ ਹੋਟਲ ਦੇ ਬਾਥਟੱਬ 'ਚ ਡਿੱਗਣ ਨਾਲ ਉਸ ਦੀ ਮੌਤ ਹੋ ਗਈ।