Election 2024 Exit Polls
(Source: Dainik Bhaskar)
Bollywood Villains : ਬਾਲੀਵੁੱਡ ਦੇ ਮਸ਼ਹੂਰ ਵਿਲੇਨ, ਇਨ੍ਹਾਂ ਦੀ ਐਂਟਰੀ ਨਾਲ ਛੁੱਟ ਜਾਂਦੇ ਸੀ ਲੋਕਾਂ ਦੇ ਪਸੀਨੇ
ਪ੍ਰੇਮ ਚੋਪੜਾ: ਪ੍ਰੇਮ ਚੋਪੜਾ ਦਾ ਨਾਂ ਸੁਣਦੇ ਹੀ ਹਰ ਕਿਸੇ ਨੂੰ ਆਪਣੇ ਪਰਿਵਾਰ ਦੀ ਚਿੰਤਾ ਸਤਾਉਣ ਲੱਗ ਜਾਂਦੀ ਸੀ। ਉਸ ਦਾ ਰੋਲ ਦਰਸ਼ਕਾਂ ਦੇ ਦਿਲਾਂ 'ਤੇ ਵੱਖਰੀ ਛਾਪ ਛੱਡਦਾ ਸੀ।
Download ABP Live App and Watch All Latest Videos
View In Appਕ੍ਰਾਈਮ ਮਾਸਟਰ ਗੋਗੋ - ਸ਼ਕਤੀ ਕਪੂਰ (Shakti Kapoor ) ਦੇ ਕ੍ਰਾਈਮ ਮਾਸਟਰ ਗੋਗੋ ਦਾ ਕਿਰਦਾਰ ਵਿਲੇਨ ਦੇ ਪ੍ਰਤੀਕ ਕਿਰਦਾਰਾਂ ਵਿੱਚੋਂ ਇੱਕ ਹੈ। ਖਾਨਦਾਨੀ ਚੋਰ ਹਾਂ ਮੈਂ। ਖਾਨਦਾਨੀ ...ਮੋਗੈਂਬੋ ਦਾ ਭਤੀਜਾ। ਹੁਣ ਜਦੋਂ ਮਾਮਾ ਹਿੱਟ ਹੋ ਗਿਆ ਤਾਂ ਭਤੀਜਾ ਸੁਪਰਹਿੱਟ ਬਣਨਾ ਹੀ ਸੀ।
ਮੋਗੈਂਬੋ - ਮੋਗੈਂਬੋ ਖੁਸ਼ ਹੋਇਆ .. ਇਹ ਡਾਇਲਾਗ ਅੱਜ ਤੱਕ ਬੱਚੇ-ਬੱਚੇ ਦੀ ਜ਼ੁਬਾਨ 'ਤੇ ਛਾਇਆ ਹੋਇਆ ਹੈ। ਅਮਰੀਸ਼ ਪੁਰੀ (Amrish Puri) ਨੇ ਫਿਲਮ ਮਿਸਟਰ ਇੰਡੀਆ 'ਚ ਮੋਗੈਂਬੋ ਬਣ ਕੇ ਸਾਰਿਆਂ ਦੇ ਦਿਲਾਂ 'ਚ ਖੌਫ਼ ਪੈਦਾ ਕਰ ਦਿੱਤਾ ਸੀ।
ਰਣਜੀਤ (Ranjeet) ਨੂੰ ਕਿਸੇ ਵਿਲੇਨ ਦੇ ਨਾਂ ਦੀ ਲੋੜ ਨਹੀਂ ਪਈ , ਉਸ ਦੇ ਨਿਭਾਏ ਹਰ ਕਿਰਦਾਰ ਵਿਲੇਨ ਦੇ ਹੁੰਦੇ ਸੀ।
ਗੱਬਰ ਸਿੰਘ : ਸ਼ੋਲੇ ਦਾ ਗੱਬਰ ਬਾਲੀਵੁੱਡ ਦੇ ਸਭ ਤੋਂ ਚਰਚਿਤ ਖਲਨਾਇਕਾਂ ਵਿੱਚੋਂ ਇੱਕ ਹੈ। ਗੱਬਰ ਤੋਂ ਬਿਨਾਂ ਇਸ ਫ਼ਿਲਮ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਇਸ ਫਿਲਮ 'ਚ ਗੱਬਰ ਦਾ ਕਿਰਦਾਰ ਅਮਜਦ ਖਾਨ (Amjad Khan) ਨੇ ਨਿਭਾਇਆ ਸੀ।
ਬੈਡ ਮੈਨ- ਫਿਲਮ ਰਾਮ ਲਖਨ ਦੇ ਬੈਡ ਮੈਨ ਦਾ ਕਿਰਦਾਰ ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਗੁਲਸ਼ਨ ਗਰੋਵਰ (Gulshan Grover) ਨੇ ਨਿਭਾਇਆ ਸੀ। ਉਨ੍ਹਾਂ ਦੇ ਲੁੱਕ ਨਾਲ ਉਨ੍ਹਾਂ ਦਾ ਹਰ ਡਾਇਲਾਗ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਇਆ ਸੀ।
ਸਾਕਾਲ- ਫਿਲਮ ਸ਼ਾਨ ਦੇ ਇਸ ਸਾਕਾਲ ਦਾ ਕਿਰਦਾਰ ਕੁਲਭੂਸ਼ਣ ਖਰਬੰਦਾ (Kulbhushan kharbanda) ਨੇ ਨਿਭਾਇਆ ਸੀ। ਸਿਰ 'ਤੇ ਉਂਗਲਾਂ ਰੱਖ ਕੇ ਤਬਲਾ ਵਜਾਉਣ ਦੇ ਅੰਦਾਜ਼ ਨੂੰ ਕੌਣ ਭੁੱਲ ਸਕਦਾ ਹੈ।