Father's Day Special: ਇਨ੍ਹਾਂ ਬਾਲੀਵੁੱਡ ਅਦਾਕਾਰਾ ਦਾ ਆਪਣੇ ਪਿਤਾ ਨਾਲ ਕੁਝ ਅਜਿਹਾ ਰਿਸ਼ਤਾ
ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ਜਿੰਨ੍ਹਾਂ ਨੇ ਸਮੇਂ-ਸਮੇਂ ਤੇ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਜਾਂ ਉਨ੍ਹਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਬਾਲੀਵੁੱਡ 'ਚ ਪਿਉ-ਪੁੱਤ ਦੀ ਜੋੜੀ ਨੂੰ ਇਕ ਵੱਖ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਆਓ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਆਪਣੇ ਪਿਤਾ ਨਾਲ ਖਾਸ ਸਾਂਝ ਹੈ।
Download ABP Live App and Watch All Latest Videos
View In Appਆਯੁਸ਼ਮਾਨ ਖੁਰਾਨਾ ਦੇ ਵੱਡੇ ਭਰਾ ਤੇ ਅਦਾਕਾਰਾ ਅਪਾਰਸ਼ਕਤੀ ਖੁਰਾਨਾ ਆਪਣੇ ਪਿਤਾ ਬਾਰੇ ਕਹਿੰਦੇ ਹਨ, 'ਮੇਰੇ ਪਿਤਾ ਮੇਰੇ ਲਈ ਸਭ ਕੁਝ ਹਨ। ਆਯੁਸ਼ਮਾਨ ਤੇ ਮੈਂ ਕੰਮ ਦੌਰਾਨ ਜਿਸ ਅਨੁਸ਼ਾਸਨ ਦਾ ਪਾਲਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਸਭ ਉਨ੍ਹਾਂ ਤੋਂ ਸਿੱਖਿਆ ਹੈ।'
ਬਾਲੀਵੁੱਡ ਅਦਾਕਾਰ ਅਲੀ ਫਜ਼ਲ ਆਪਣੇ ਪਿਤਾ ਬਾਰੇ ਕਹਿੰਦੇ ਹਨ, 'ਮੇਰੇ ਪਿਤਾ ਨੂੰ ਪੋਸਟਕਾਰਡ ਦੇਣ ਦੀ ਆਦਤ ਸੀ। ਮੈਂ ਉਨ੍ਹਾਂ ਤੋਂ ਪੋਸਟਕਾਰਡ ਤੇ ਚਿੱਠੀ ਲਿਖਣ ਦੀ ਕਲਾ ਸਿੱਖੀ।'
ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਆਪਣੇ ਪਿਤਾ ਜਾਵੇਦ ਅਖਤਰ ਬਾਰੇ ਇਕ ਇੰਟਰਵਿਊ 'ਚ ਦੱਸਿਆ, 'ਮੈਂ ਖੁਦ ਨੂੰ ਕਿਸਮਤਵਾਲਾ ਮਹਿਸੂਸ ਕਰਦਾ ਹਾਂ ਕਿ ਉਹ ਮੇਰੇ ਪਿਤਾ ਹਨ। ਮੈਂ ਉਨ੍ਹਾਂ ਤੋਂ ਜ਼ਿੰਦਗੀ, ਕੰਮ , ਰਿਸ਼ਤੇ, ਸੰਸਕ੍ਰਿਤੀ ਤੇ ਭਾਸ਼ਾਵਾਂ ਬਾਰੇ ਬਹੁਤ ਕੁਝ ਸਿੱਖਿਆ ਹੈ।'
ਅਦਾਕਾਰ ਸ਼ਾਹਿਦ ਕਪੂਰ ਨੇ ਆਪਣੇ ਪਿਤਾ ਬਾਰੇ ਕਿਹਾ, 'ਸ਼ੁਰੂ 'ਚ ਉਹ ਬੇਹੱਦ ਸਖ਼ਤ ਸਨ। ਹਾਲਾਂਕਿ ਇਹ 15 ਸਾਲ ਪਹਿਲਾਂ ਦੀ ਗੱਲ ਹੈ। ਇਨ੍ਹਾਂ ਸਾਲਾਂ 'ਚ ਅਸੀਂ ਇਕ ਦੂਜੇ ਨਾਲ ਕਾਫੀ ਸਮਾਂ ਬਿਤਾਇਆ ਹੈ। ਹੁਣ ਉਹ ਮੈਨੂੰ ਕਾਫੀ ਸਪੋਰਟ ਕਰਦੇ ਹਨ।'
ਸਿਧਾਰਥ ਮਲਹੋਤਰਾ ਨੇ ਆਪਣੇ ਪਿਤਾ ਬਾਰੇ ਲਿਖਿਆ, 'ਮੇਰੇ ਪਾਪਾ ਕੰਮ ਨੂੰ ਲੈਕੇ ਮੇਰੀ ਹਰ ਸਪੋਰਟ ਕਰਦੇ ਹਨ। ਉਹ ਮੇਰੇ ਆਦਰਸ਼ ਹਨ। ਉਨ੍ਹਾਂ ਨੇ ਮੈਨੂੰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਹਨ।'
ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਆਪਣੇ ਪਾਪਾ ਰਾਕੇਸ਼ ਰੌਸ਼ਨ ਬਾਰੇ ਕਹਿੰਦੇ ਹਨ, 'ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਉਨ੍ਹਾਂ ਦਾ ਪਿਆਰ ਤੇ ਸਾਥ ਮਿਲ ਰਿਹਾ ਹੈ। ਉਹ ਹਮੇਸ਼ਾ ਮੇਰੇ ਅੱਗੇ ਵਧਣ 'ਚ ਮੇਰੀ ਮਦਦ ਕਰਦੇ ਹਨ।'