Hina Khan: ਫ੍ਰਿਲਸ ਵਾਲੀ ਡਿਜ਼ਾਈਨਰ ਸਾੜ੍ਹੀ 'ਚ ਬੇੱਹਦ ਖੂਬਸੂਰਤ ਲੱਗ ਰਹੀ ਹੈ ਹਿਨਾ ਖਾਨ, ਤਿਉਹਾਰ ਲਈ ਪਰਫੈਕਟ ਅਭਿਨੇਤਰੀ ਦਾ ਇਹ ਲੁੱਕ
ਹਿਨਾ ਖਾਨ ਕਦੇ ਗਲੈਮਰਸ ਅੰਦਾਜ਼ 'ਚ ਤਾਂ ਕਦੇ ਰਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ। ਕਈ ਟੀਵੀ ਸ਼ੋਅ ਅਤੇ ਰਿਐਲਿਟੀ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹਿਨਾ ਨੇ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਿਨਾ ਬਹੁਤ ਖੂਬਸੂਰਤ ਅਤੇ ਸਟਾਈਲਿਸ਼ ਹੈ। ਤੁਸੀਂ ਨਵਰਾਤਰੀ ਅਤੇ ਗਰਬਾ ਵਿਚਕਾਰ ਅਭਿਨੇਤਰੀ ਦੇ ਨਵੇਂ ਲੁੱਕ ਤੋਂ ਟਿਪਸ ਵੀ ਲੈ ਸਕਦੇ ਹੋ।
Download ABP Live App and Watch All Latest Videos
View In Appਬਹੁਤ ਖੂਬਸੂਰਤ ਹੋਣ ਦੇ ਨਾਲ-ਨਾਲ ਹਿਨਾ ਫੈਸ਼ਨ ਆਈਕਨ ਵੀ ਹੈ। ਮਸ਼ਹੂਰ ਅਦਾਕਾਰਾ ਆਪਣੀ ਕਾਤਿਲਾਨਾ ਅਦਾਕਾਰੀ ਨਾਲ ਦਿਲ ਜਿੱਤਣ ਲਈ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਹਾਵੀ ਹੈ।
ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਵਾਈਟ ਕਲਰ ਦੀ ਫ੍ਰਿਲ ਵਾਲੀ ਡਿਜ਼ਾਈਨਰ ਸਾੜੀ 'ਚ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਡਿਜ਼ਾਈਨਰ ਵਾਈਟ ਸਾੜ੍ਹੀ ਦੇ ਨਾਲ ਮੈਚਿੰਗ ਫੁੱਲ ਸਲੀਵ ਬਲਾਊਜ਼ ਹਿਨਾ ਖਾਨ ਦੇ ਸਟਾਈਲ ਨੂੰ ਹੋਰ ਆਕਰਸ਼ਕ ਬਣਾ ਰਿਹਾ ਹੈ।
ਹਿਨਾ ਖਾਨ ਦੀ ਸਾੜ੍ਹੀ ਤਾਂ ਖੂਬਸੂਰਤ ਹੈ ਹੀ ਉਸ ਦਾ ਸਟਾਈਲ ਵੀ ਸ਼ਾਨਦਾਰ ਲੱਗ ਰਿਹਾ ਹੈ। ਸਾਈਡ ਪਾਰਟਡ ਹੇਅਰ ਸਟਾਈਲ ਵਿੱਚ ਆਪਣੇ ਵਾਲਾਂ ਦੇ ਬਨ ਨਾਲ ਹਿਨਾ ਬਹੁਤ ਖੂਬਸੂਰਤ ਲੱਗ ਰਹੀ ਹੈ।
ਹਿਨਾ ਖਾਨ ਨੇ ਗਹਿਣਿਆਂ ਦੇ ਨਾਂ 'ਤੇ ਸਿਰਫ ਹਰੇ ਰੰਗ ਦੇ ਇਰਰਿੰਗਸ ਅਤੇ ਰਿੰਗਸ ਦੇ ਨਾਲ ਆਪਣਾ ਸਟਾਈਲ ਪੂਰਾ ਕੀਤਾ ਹੈ।
ਹਰ ਤਸਵੀਰ 'ਚ ਹਿਨਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਿਨਾ ਖਾਨ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਖੂਬ ਤਾਰੀਫ ਕਰ ਰਹੇ ਹਨ।
ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਹਿਨਾ ਖਾਨ ਦੀ ਕਾਫੀ ਫੈਨ ਫਾਲੋਇੰਗ ਹੈ। ਇਨ੍ਹੀਂ ਦਿਨੀਂ ਅਦਾਕਾਰਾ ਕਈ ਪ੍ਰੋਜੈਕਟਾਂ 'ਚ ਰੁੱਝੀ ਹੋਈ ਹੈ।