Yoga Day 2023 : ਕੰਗਨਾ ਰਣੌਤ ਤੋਂ ਸ਼ਿਲਪਾ ਸ਼ੈਟੀ ਤੱਕ, ਬਾਲੀਵੁੱਡ ਦੀਆਂ ਇਹ ਹਸੀਨਾਂ ਯੋਗਾ ਨਾਲ ਰਹਿੰਦੀਆਂ ਹਨ ਫਿੱਟ
Yoga Day 2023 : ਆਉਣ ਵਾਲੀ 21 ਜੂਨ, 2023 ਨੂੰ ਪੂਰਾ ਦੇਸ਼ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਬਾਲੀਵੁੱਡ ਹਸੀਨਾਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ,ਜੋ ਯੋਗਾ ਨਾਲ ਆਪਣੇ ਆਪ ਨੂੰ ਫਿੱਟ ਰੱਖਦੀਆਂ ਹਨ।
Download ABP Live App and Watch All Latest Videos
View In Appਸ਼ਿਲਪਾ ਸ਼ੈੱਟੀ- ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਬਾਲੀਵੁੱਡ ਦੀ ਸੁਪਰਹਾਟ ਅਭਿਨੇਤਰੀ ਸ਼ਿਲਪਾ ਸ਼ੈੱਟੀ ਦਾ ਹੈ। 48 ਸਾਲ ਦੀ ਉਮਰ 'ਚ ਵੀ ਉਹ ਆਪਣੀ ਫਿਟਨੈੱਸ ਨਾਲ ਨੌਜਵਾਨ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ। ਦੱਸ ਦੇਈਏ ਕਿ ਖੁਦ ਨੂੰ ਫਿੱਟ ਰੱਖਣ ਲਈ ਅਦਾਕਾਰਾ ਹਰ ਰੋਜ਼ ਯੋਗਾ ਕਰਦੀ ਹੈ।
ਮਲਾਇਕਾ ਅਰੋੜਾ- ਲਿਸਟ 'ਚ ਦੂਜਾ ਨਾਂ ਹੈ ਅਭਿਨੇਤਰੀ ਮਲਾਇਕਾ ਅਰੋੜਾ ਦਾ। ਜੋ ਵਧਦੀ ਉਮਰ ਦੇ ਨਾਲ ਜਵਾਨ ਹੁੰਦੀ ਜਾ ਰਹੀ ਹੈ। ਮਲਾਇਕਾ ਵੀ ਯੋਗਾ ਰਾਹੀਂ ਖੁਦ ਨੂੰ ਫਿੱਟ ਰੱਖਦੀ ਹੈ।
ਕੰਗਨਾ ਰਣੌਤ - ਕੰਗਨਾ ਰਣੌਤ ਆਪਣੀ ਫਿਲਮ ਦੇ ਹਰ ਕਿਰਦਾਰ ਨੂੰ ਵਧੀਆ ਬਣਾਉਣ ਲਈ ਆਪਣੇ ਆਪ 'ਤੇ ਸਖਤ ਮਿਹਨਤ ਕਰਦੀ ਹੈ। ਫਿੱਟ ਰਹਿਣ ਲਈ ਅਦਾਕਾਰਾ ਜਿਮ ਦੇ ਨਾਲ-ਨਾਲ ਯੋਗਾ ਵੀ ਕਰਦੀ ਹੈ।
ਬਿਪਾਸ਼ਾ ਬਾਸੂ- ਕੁਝ ਸਮਾਂ ਪਹਿਲਾਂ ਇਕ ਪਿਆਰੀ ਬੇਟੀ ਦੀ ਮਾਂ ਬਣੀ ਬਿਪਾਸ਼ਾ ਵੀ ਯੋਗਾ ਰਾਹੀਂ ਖੁਦ ਨੂੰ ਫਿੱਟ ਰੱਖਦੀ ਹੈ।
ਕਰੀਨਾ ਕਪੂਰ- ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਵੀ ਫਿਟਨੈੱਸ ਲਈ ਜਿਮ ਤੋਂ ਜ਼ਿਆਦਾ ਯੋਗਾ ਕਰਦੀ ਹੈ। ਇਹੀ ਕਾਰਨ ਹੈ ਕਿ ਅਦਾਕਾਰਾ ਦੋ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਆਲੀਆ ਭੱਟ- ਅਭਿਨੇਤਰੀ ਆਲੀਆ ਭੱਟ ਵੀ ਪ੍ਰੈਗਨੈਂਸੀ ਤੋਂ ਬਾਅਦ ਸਿਰਫ ਯੋਗਾ ਰਾਹੀਂ ਆਪਣਾ ਭਾਰ ਘੱਟ ਕਰ ਰਹੀ ਹੈ। ਆਲੀਆ ਸੋਸ਼ਲ ਮੀਡੀਆ 'ਤੇ ਫ਼ੈਨਜ ਨੂੰ ਯੋਗਾ ਟਿਪਸ ਵੀ ਦਿੰਦੀ ਰਹਿੰਦੀ ਹੈ।
ਸਾਰਾ ਅਲੀ ਖਾਨ- 'ਜ਼ਾਰਾ ਹਟਕੇ ਜ਼ਾਰਾ ਬਚਕੇ' ਫੇਮ ਸਾਰਾ ਅਲੀ ਖਾਨ ਵੀ ਯੋਗਾ ਕਰ ਕੇ ਖੁਦ ਨੂੰ ਫਿੱਟ ਰੱਖਦੀ ਹੈ। ਇਸ ਦਾ ਸਬੂਤ ਅਦਾਕਾਰਾ ਦਾ ਸੋਸ਼ਲ ਮੀਡੀਆ ਅਕਾਊਂਟ ਹੈ।
ਰਕੁਲ ਪ੍ਰੀਤ ਸਿੰਘ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰਕੁਲ ਪ੍ਰੀਤ ਸਿੰਘ ਵੀ ਇਸ ਲਿਸਟ 'ਚ ਸ਼ਾਮਲ ਹੈ। ਰਕੁਲ ਵੀ ਪਰਫੈਕਟ ਫਿਗਰ ਲਈ ਯੋਗਾ ਕਰਦੀ ਹੈ।
ਜੈਕਲੀਨ ਫਰਨਾਂਡੀਜ਼ - ਇਸ ਲਿਸਟ 'ਚ ਜੈਕਲੀਨ ਫਰਨਾਂਡੀਜ਼ ਦਾ ਨਾਂ ਵੀ ਸ਼ਾਮਲ ਹੈ। ਜੋ ਅਕਸਰ ਯੋਗਾ ਕਰਦੇ ਹੋਏ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਦੀਆ ਮਿਰਜ਼ਾ— ਅਭਿਨੇਤਰੀ ਦੀਆ ਮਿਰਜ਼ਾ ਆਪਣੇ ਫਿਗਰ ਅਤੇ ਖੂਬਸੂਰਤ ਲੁੱਕ ਲਈ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਯੋਗਾ ਵੀ ਦੀਆ ਦੀ ਖੂਬਸੂਰਤੀ ਦਾ ਰਾਜ਼ ਹੈ।