Ira Khan Wedding: ਈਰਾ- ਨੂਪੁਰ ਸ਼ਿਖਰੇ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਵਾਇਰਲ, ਆਮਿਰ ਖਾਨ ਦੀ ਧੀ ਦੇ ਕੂਲ ਲੁੱਕ ਨੇ ਖਿੱਚਿਆ ਧਿਆਨ
ਜੋੜੇ ਨੇ 3 ਜਨਵਰੀ ਨੂੰ ਮੁੰਬਈ ਵਿੱਚ ਇੱਕ ਇੰਟੀਮੇਟ ਫੰਕਸ਼ਨ ਵਿੱਚ ਰਜਿਸਟਰਡ ਵਿਆਹ ਕੀਤਾ ਸੀ ਅਤੇ ਹੁਣ ਇਹ ਜੋੜਾ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਲਈ ਉਦੈਪੁਰ ਵਿੱਚ ਹੈ।
Download ABP Live App and Watch All Latest Videos
View In Appਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ 7 ਜਨਵਰੀ ਤੋਂ ਚੱਲ ਰਹੇ ਹਨ। ਇਸ ਜੋੜੇ ਨੂੰ ਵੈਲਕਮ ਡਿਨਰ ਤੋਂ ਲੈ ਕੇ ਮਹਿੰਦੀ ਅਤੇ ਪਜਾਮਾ ਪਾਰਟੀ ਤੱਕ ਦੇ ਸਾਰੇ ਫੰਕਸ਼ਨ ਦਾ ਆਨੰਦ ਲੈਂਦੇ ਦੇਖਿਆ ਗਿਆ।
ਉਨ੍ਹਾਂ ਦੇ ਮਹਿੰਦੀ ਫੰਕਸ਼ਨ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਦੋਵਾਂ ਦੇ ਖੂਬਸੂਰਤ ਅੰਦਾਜ਼ ਨੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
ਇਨ੍ਹਾਂ ਤਸਵੀਰਾਂ ਵਿੱਚ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਦਾ ਅੰਦਾਜ਼ ਕਾਬਿਲੇ ਤਾਰੀਫ਼ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਨ੍ਹਾਂ ਸ਼ਾਨਦਾਰ ਤਸਵੀਰਾਂ ਉੱਪਰ ਤੁਸੀ ਵੀ ਮਾਰੋ ਇੱਕ ਨਜ਼ਰ।
ਈਰਾ ਅਤੇ ਨੂਪੁਰ ਦੇ ਇਸ ਫੰਕਸ਼ਨ ਵਿੱਚ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਏ। ਇਸ ਦੌਰਾਨ ਖਾਨ ਪਰਿਵਾਰ ਖੂਬ ਮਸਤੀ ਕਰਦਾ ਹੋਇਆ ਨਜ਼ਰ ਆਇਆ।
ਈਰਾ ਅਤੇ ਨੂਪੁਰ ਆਪਣੇ ਕੂਲ ਅੰਦਾਜ਼ ਵਿੱਚ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਣ ਵਿੱਚ ਕਾਮਯਾਬ ਹੋਏ। ਉਨ੍ਹਾਂ ਦਾ ਇਹ ਸਟਾਈਲ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ।
ਦੱਸ ਦੇਈਏ ਕਿ ਮਹਿੰਦੀ ਫੰਕਸ਼ਨ ਤੋਂ ਬਾਅਦ ਬੀਤੇ ਦਿਨ ਇਸ ਜੋੜੇ ਦਾ ਸੰਗੀਤ ਸਮਾਰੋਹ ਹੋਇਆ। ਇਸ ਦੌਰਾਨ ਦੋਵੇਂ ਰਵਾਇਤੀ ਪਹਿਰਾਵੇ 'ਚ ਕਾਫੀ ਖੂਬਸੂਰਤ ਲੱਗ ਰਹੇ ਸਨ।