Election Results 2024
(Source: ECI/ABP News/ABP Majha)
Jannat Zubair: ਜੰਨਤ ਜ਼ੁਬੈਰ ਨੇ ਬਲੈਕ ਸਾੜੀ ‘ਚ ਮਚਾਈ ਤਬਾਹੀ, ਦੇਸੀ ਸਟਾਈਲ ਨੇ ਸਾਰਿਆਂ ਨੂੰ ਕੀਤਾ ਦੀਵਾਨਾ
ਜੰਨਤ ਦੇ ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਅਜਿਹੇ 'ਚ ਉਹ ਖੁਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਜੰਨਤ ਦੇ ਨਵੇਂ ਲੁੱਕ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਫਿਰ ਤੋਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।
Download ABP Live App and Watch All Latest Videos
View In Appਜੰਨਤ ਜ਼ੁਬੈਰ ਨੇ ਇੱਕ ਵਾਰ ਫਿਰ ਆਪਣੇ ਕਿਲਰ ਲੁੱਕ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਅਭਿਨੇਤਰੀ ਦਾ ਤਾਜ਼ਾ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜੰਨਤ ਨੇ ਕੁਝ ਸਮਾਂ ਪਹਿਲਾਂ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇੱਥੇ ਉਹ ਐਥਨਿਕ ਲੁੱਕ 'ਚ ਨਜ਼ਰ ਆ ਰਹੀ ਹੈ। ਫੋਟੋਆਂ 'ਚ ਜੰਨਤ ਕਾਲੇ ਰੰਗ ਦੀ ਖੂਬਸੂਰਤ ਸਾੜੀ ਪਹਿਨੀ ਨਜ਼ਰ ਆ ਰਹੀ ਹੈ।
ਜੰਨਤ ਨੇ ਆਪਣੇ ਇਸ ਲੁੱਕ ਨੂੰ ਸਟਲ ਬੇਸ, ਨਿਊਡ ਗਲੋਸੀ ਲਿਪਸ ਅਤੇ ਸਮੋਕੀ ਆਈ ਮੇਕਅਪ ਨਾਲ ਪੂਰਾ ਕੀਤਾ ਹੈ। ਆਪਣੇ ਹੇਅਰਸਟਾਈਲ ਲਈ, ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਸਾਫਟ ਕਰਲ ਨਾਲ ਖੁੱਲ੍ਹਾ ਰੱਖਿਆ ਹੈ।
ਜੰਨਤ ਨੇ ਇਸ ਦੇਸੀ ਲੁੱਕ ਦੇ ਨਾਲ ਐਕਸੈਸਰੀਜ਼ ਲਈ ਗੋਲਡ ਚੋਕਰ ਨੇਕਪੀਸ ਪਹਿਨਿਆ ਹੈ। ਇਸ ਦੇ ਨਾਲ ਹੀ ਉਸ ਨੇ ਆਪਣੇ ਹੱਥ 'ਚ ਗੋਲਡਨ ਸੀਕਵੈਂਸ ਵਾਲਾ ਹੈਂਡਬੈਗ ਕੈਰੀ ਕੀਤਾ ਹੈ।
ਜੰਨਤ ਇਸ ਲੁੱਕ 'ਚ ਵੀ ਬੇਹੱਦ ਖੂਬਸੂਰਤ ਅਤੇ ਸਟਾਈਲਿਸ਼ ਲੱਗ ਰਹੀ ਹੈ। ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੇ ਅੰਦਾਜ਼ 'ਤੇ ਟਿਕੀਆਂ ਹੋਈਆਂ ਹਨ। ਥੋੜ੍ਹੇ ਸਮੇਂ ਵਿੱਚ ਹੀ ਜੰਨਤ ਦੀਆਂ ਫੋਟੋਆਂ 'ਤੇ ਲੱਖਾਂ ਲਾਈਕਸ ਆ ਗਏ ਹਨ, ਜੋ ਤੇਜ਼ੀ ਨਾਲ ਵੱਧ ਰਹੇ ਹਨ।
ਜੰਨਤ ਹੁਣ ਤੱਕ ਉਹ ਕਈ ਫਿਲਮਾਂ, ਟੀਵੀ ਸ਼ੋਅ, ਵੈੱਬ ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹਿ ਚੁੱਕੀ ਹੈ। ਹਾਲਾਂਕਿ ਜੰਨਤ ਪਿਛਲੇ ਕੁਝ ਸਮੇਂ ਤੋਂ ਕਿਸੇ ਵੀ ਪ੍ਰੋਜੈਕਟ ਵਿੱਚ ਨਜ਼ਰ ਨਹੀਂ ਆਈ।