ਕੰਗਨਾ ਦੇ 48 ਕਰੋੜ ਦੇ ਦਫਤਰ 'ਤੇ ਚਲਾਇਆ ਹਥੌੜਾ, ਜਾਣੋ ਕਿ 30 ਮਿੰਟਾਂ ਵਿਚ BMC ਨੋ ਕਿੰਨੇ ਕਰੋੜ ਦਾ ਕੀਤਾ ਨੁਕਸਾਨ
ਇਮਾਰਤ ਦੀ ਹਰ ਖਿੜਕੀ ਤੋਂ ਹਰਿਆਲੀ ਵੇਖੀ ਜਾ ਸਕਦੀ ਹੈ। ਨਾਲ ਹੀ, ਇਸ ਨੂੰ ਇਸ ਢੰਗ ਨਾਲ ਮੌਡੀਫਾਈ ਕੀਤਾ ਗਿਆ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਰੌਸ਼ਨੀ ਅਤੇ ਹਵਾ ਇੱਥੇ ਆਉਂਦੀ ਰਹੇ।
Download ABP Live App and Watch All Latest Videos
View In Appਦਫਤਰ ਵਿੱਚ ਇੱਕ 565 ਵਰਗ ਫੁੱਟ ਦੇ ਵਾਧੂ ਪਾਰਕਿੰਗ ਥਾਂ ਵੀ ਮੌਜੂਦ ਹੈ। ਇੰਟੀਰੀਅਰ ਅਤੇ ਬਾਹਰੀ ਲੁੱਕ ਤੋਂ ਇਲਾਵਾ ਦਫਤਰ ਦਾ ਹਰ ਕਮਰਾ ਇੱਕ ਆਧੁਨਿਕ ਫੀਲ ਦਿੰਦਾ ਹੈ।
ਦਫ਼ਤਰ ਨੂੰ retro ਅਤੇ ਆਧੁਨਿਕ ਲੁੱਕ ਦਿਤੀ ਗਈ। ਵਾਤਾਵਰਣ ਅਨੁਕੂਲ ਅਤੇ ਪਲਾਸਟਿਕ ਮੁਕਤ ਇਹ ਦਫ਼ਤਰ ਕਮ ਸਟੂਡੀਓ ਹੈ।
ਕੰਗਨਾ ਇਥੇ ਬਤੌਰ ਨਿਰਮਾਤਾ ਅਤੇ ਨਿਰਦੇਸ਼ਕ ਵੀ ਕੰਮ ਕਰਦੀ ਹੈ। ਇਸ ਦੀ ਵਿਸ਼ੇਸ਼ ਸਜਾਵਟ ਅਤੇ ਉਸਾਰੀ ਲਈ 48 ਕਰੋੜ ਰੁਪਏ ਦਾ ਖਰਚ ਆਇਆ ਹੈ।
ਦੱਸ ਦਈਏ ਕਿ ਕੰਗਨਾ ਦੀ ਟੀਮ ਵਲੋਂ ਪੋਸਟ ਕੀਤੀ ਗਈ ਜਾਣਕਾਰੀ ਮੁਤਾਬਕ, ਕੰਗਣਾ ਇਸ ਦਫਤਰ ਦੇ ਨਿਰਮਾਣ ਅਤੇ ਅੰਦਰੂਨੀ ਕਾਰਜਾਂ ਵਿੱਚ ਹਰ ਪੜਾਅ ਵਿੱਚ ਨਿੱਜੀ ਤੌਰ 'ਤੇ ਸ਼ਾਮਲ ਸੀ। ਇਸ ਦਫਤਰ ਕਮ ਸਟੂਡੀਓ ਦਾ ਉਦਘਾਟਨ ਜਨਵਰੀ ਵਿਚ ਕੀਤਾ ਗਿਆ ਸੀ।
ਕੰਗਨਾ ਨੇ ਆਪਣਾ ਦਫਤਰ ਮੁੰਬਈ ਦੇ ਇੱਕ ਪਾਸ਼ ਖੇਤਰ ਪਾਲੀ ਹਿੱਲ ਵਿੱਚ ਸਥਿਤ ਬੰਗਲਾ ਨੰਬਰ 05 ਵਿਖੇ ਬਣਾਇਆ ਹੈ। ਦਫਤਰ ਦਾ ਇੰਟੀਰੀਅਰ ਡਿਜ਼ਾਈਨਰ ਸ਼ਬਨਮ ਗੁਪਤਾ ਨੇ ਕੀਤਾ।
ਬੀਐਮਸੀ ਵੱਲੋਂ ਮੁੰਬਈ ਵਿੱਚ ਕੰਗਣਾ ਰਣੌਤ ਦੇ ਦਫਤਰ ਨੂੰ ਢਾਹੁਣ ਬਾਰੇ ਸੰਜੇ ਰਾਉਤ ਨੇ ਕਿਹਾ, ਸਾਡੇ ਲਈ ਇਹ ਹੁਣ ਸ਼ਿਵ ਸੈਨਾ ਦਾ ਮੁੱਦਾ ਨਹੀਂ ਹੈ, ਇਹ ਬ੍ਰਿਹਂਮਬਾਈ ਮਿਊਂਸਪਲ ਕਾਰਪੋਰੇਸ਼ਨ (ਬੀਐਮਸੀ) ਦਾ ਮੁੱਦਾ ਹੈ।
ਉਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ, ਜਿਸ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਕੰਗਨਾ ਰਣੌਤ ਨਾਲ ਵਿਵਹਾਰ ਕੀਤਾ, ਉਹ ਮਾੜਾ ਹੈ ਅਤੇ ਉਨ੍ਹਾਂ (ਕੰਗਨਾ) ਨੂੰ ਬਹੁਤ ਸਾਰੇ ਮਾਮਲਿਆਂ ਵਿਚ ਫਸਾਉਣ ਦੀ ਸਰਕਾਰ ਦੀ ਯੋਜਨਾ ਹੈ ਉਹ ਜਾਇਜ਼ ਨਹੀਂ ਹੈ।
ਸੂਤਰਾਂ ਮੁਤਾਬਕ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਰੀ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਦੇ ਸਲਾਹਕਾਰ ਦਾ ਜਵਾਬ ਤਲਬ ਕੀਤਾ ਹੈ। ਉਹ ਇਸ ਕਾਰਵਾਈ ਦੀ ਰਿਪੋਰਟ ਕੇਂਦਰ ਨੂੰ ਵੀ ਭੇਜ ਸਕਦੇ ਹਨ। ਦੱਸ ਦੇਈਏ ਕਿ ਕੰਗਨਾ ਅਤੇ ਸ਼ਿਵ ਸੈਨਾ ਦਰਮਿਆਨ ਹੋਏ ਵਿਵਾਦ ਕਾਰਨ ਕੇਂਦਰ ਨੇ ਕੁਝ ਦਿਨ ਪਹਿਲਾਂ ਕੰਗਨਾ ਨੂੰ 'ਵਾਈ ਸ਼੍ਰੇਣੀ' ਸੁਰੱਖਿਆ ਵੀ ਦਿੱਤੀ ਸੀ।
ਕੰਗਣਾ ਰਨੌਤ ਦੇ ਦਫਤਰ ਵਿੱਚ ਹੋਈ ਭੰਨਤੋੜ ਦਾ ਕੇਸ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਕੰਗਨਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਹਾਈ ਕੋਰਟ ਨੇ ਬਗੈਰ ਕਾਨੂੰਨੀ ਨੋਟਿਸ ਦਿੱਤੇ ਦਫ਼ਤਰ ਤੋੜਨ ’ਤੇ ਇਤਰਾਜ਼ ਜਤਾਇਆ ਹੈ। ਇਸ ਘਟਨਾ ਤੋਂ ਬਾਅਦ ਕੰਗਨਾ ਨੇ ਕੱਲ੍ਹ ਸ਼ਿਵ ਸੈਨਾ ਨੂੰ ਸੋਨੀਆ ਸੈਨਾ ਕਿਹਾ ਸੀ।
ਕੰਗਨਾ ਦੇ ਐਡਵੋਕੇਟ ਨੇ ਕਿਹਾ, ਕੰਗਨਾ ਨੇ ਬੀਐਮਸੀ ਦੇ ਇਸ ਗੈਰਕਾਨੂੰਨੀ ਕਦਮ 'ਤੇ ਮੁੰਬਈ ਹਾਈ ਕੋਰਟ ਵਿੱਚ ਹਲਫੀਆ ਬਿਆਨ ਦਰਜ ਕੀਤਾ ਹੈ। ਉਸਦਾ ਕਹਿਣਾ ਹੈ ਕਿ ਐਕਟਰਸ ਬੀਐਮਸੀ ਅਧਿਕਾਰੀਆਂ ਖਿਲਾਫ ਅਪਰਾਧਿਕ ਕਾਰਵਾਈ ਕਰੇਗੀ।
ਕੰਗਨਾ ਦੇ ਦਫਤਰ ਵਿਚ ਕੁਲ 2 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਕੀਮਤ ਨੂੰ ਸੁਣਦਿਆਂ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕਿਹਾ, ਹੇ ਰੱਬ, 30 ਮਿੰਟਾਂ ਵਿਚ ਇੰਨਾ ਵੱਡਾ ਨੁਕਸਾਨ ਕੀਤਾ।
ਕੰਗਣਾ ਰਨੌਤ ਅਤੇ ਮਹਾਰਾਸ਼ਟਰ ਸਰਕਾਰ ਵਿਚਾਲਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਹੀ। 9 ਸਤੰਬਰ ਨੂੰ BMC ਨੇ ਕੰਗਨਾ ਵਿੱਚ ਮੁੰਬਈ ਦਫਤਰ ਦੀ ਭੰਨਤੋੜ ਕੀਤੀ। ਅਜਿਹੀ ਸਥਿਤੀ ਵਿੱਚ ਕੰਗਨਾ ਦੇ ਵਕੀਲ ਰਿਜਵਾਨ ਸਿੱਦੀਕੀ ਨੇ ਕਿਹਾ ਕਿ ਬੀਐਮਸੀ ਨੇ ਕਿਸੇ ਦੇ ਇਸ਼ਾਰੇ ’ਤੇ ਇਹ ਗੈਰਕਾਨੂੰਨੀ ਕਦਮ ਚੁੱਕਿਆ ਹੈ।
- - - - - - - - - Advertisement - - - - - - - - -