Katrina Vicky Haldi Inside Photos: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਹਲਦੀ ਦੀ ਰਸਮ 'ਚ ਹੋਏ ਰੌੌਮਾਂਟਿਕ, ਇਕ ਦੂਜੇ ਨੂੰ ਲਾਈ ਹਲਦੀ
Katrina Kaif Vicky Kaushal Haldi: ਕੈਟਰੀਨਾ ਕੈਫ (Katrina Kaif ) ਅਤੇ ਵਿੱਕੀ ਕੌਸ਼ਲ (Vicky Kaushal) ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਲਦੀ ਸਮਾਰੋਹ ਦੀਆਂ ਇਹ ਤਸਵੀਰਾਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਕੈਟਰੀਨਾ ਕੈਫ ਨੇ ਖੁਦ ਆਪਣੇ ਲਾੜੇ ਰਾਜਾ ਵਿੱਕੀ ਕੌਸ਼ਲ ਨੂੰ ਹਲਦੀ ਲਗਾਈ ਅਤੇ ਇਸ ਦੌਰਾਨ ਇਹ ਜੋੜਾ ਪੂਰੀ ਤਰ੍ਹਾਂ ਇਕ-ਦੂਜੇ 'ਚ ਗੁਆਚਿਆ ਨਜ਼ਰ ਆਇਆ।
ਇਸ ਤਸਵੀਰ ਤੋਂ ਵਿੱਕੀ ਦੀ ਹਲਦੀ ਦੀ ਰਸਮ 'ਚ ਮਸਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਨ੍ਹਾਂ ਤਸਵੀਰਾਂ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਸਨ। ਅਜਿਹੇ 'ਚ ਵਿੱਕੀ ਕੈਟਰੀਨਾ ਹੌਲੀ-ਹੌਲੀ ਆਪਣੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ।
ਇਸ ਦੇ ਨਾਲ ਹੀ ਵਿੱਕੀ ਅਤੇ ਕੈਟਰੀਨਾ ਦੋਵਾਂ ਦੀ ਖੁਸ਼ੀ ਸੱਤਵੇਂ ਅਸਮਾਨ 'ਤੇ ਨਜ਼ਰ ਆ ਰਹੀ ਹੈ।
ਹਲਦੀ ਸਮਾਰੋਹ ਦੀ ਥੀਮ 'ਤੇ ਗੁਲਾਬੀ ਅਤੇ ਚਿੱਟੇ ਰੰਗ ਦੀ ਸਜਾਵਟ ਕੀਤੀ ਗਈ ਸੀ। ਅਜਿਹੇ 'ਚ ਹਲਦੀ ਦਾ ਪੀਲਾ ਰੰਗ ਅਤੇ ਕੈਟਰੀਨਾ ਦੀ ਖੁਸ਼ੀ ਵੱਖ-ਵੱਖ ਤਰ੍ਹਾਂ ਨਾਲ ਚਮਕ ਰਹੀ ਸੀ।
ਹਲਦੀ ਸਮਾਰੋਹ ਦੌਰਾਨ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਸ਼ਾਨਦਾਰ ਬਾਂਡਿੰਗ ਦਿਖਾਈ। ਸਾਹਮਣੇ ਆਈ ਇਸ ਤਸਵੀਰ 'ਚ ਤੁਸੀਂ ਕੈਟਰੀਨਾ ਨੂੰ ਵਿੱਕੀ ਦੇ ਗੱਲ੍ਹਾਂ 'ਤੇ ਹਲਦੀ ਲਗਾਉਂਦੇ ਹੋਏ ਦੇਖ ਸਕਦੇ ਹੋ।
ਸਾਰੀਆਂ ਤਸਵੀਰਾਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।