Mithun Chakraborty Birthday: ਤਿੰਨ ਸਾਲ ਹੀ ਚੱਲਿਆ ਸੀ ਮਿਥੁਨ ਚੱਕਰਵਰਤੀ ਦਾ ਸ਼੍ਰੀਦੇਵੀ ਨਾਲ ਦੂਜਾ ਵਿਆਹ
ਡਿਸਕੋ ਡਾਂਸਰ ਮਿਥੁਨ ਚੱਕਰਵਰਤੀ 70 ਸਾਲਾਂ ਦੇ ਹੋ ਗਏ ਹਨ। ਕੋਲਕਾਤਾ ਵਿੱਚ 16 ਜੂਨ 1950 ਨੂੰ ਜਨਮੇ ਮਿਥੁਨ ਦਾ ਅਸਲ ਨਾਂ ਗੌਰਾਂਗ ਚੱਕਰਵਰਤੀ ਹੈ। ਹਾਲਾਂਕਿ, ਉਨ੍ਹਾਂ ਨੇ ਫਿਲਮਾਂ ਵਿੱਚ ਕਦੇ ਇਸ ਨਾਂ ਦੀ ਵਰਤੋਂ ਨਹੀਂ ਕੀਤੀ।
Download ABP Live App and Watch All Latest Videos
View In Appਮਿਥੁਨ ਉਨ੍ਹਾਂ ਬਾਲੀਵੁੱਡ ਸ਼ਖਸੀਅਤਾਂ ਚੋਂ ਇੱਕ ਹੈ ਜਿਨ੍ਹਾਂ ਦਾ ਨਾ ਤਾਂ ਕੋਈ ਫਿਲਮੀ ਪਿਛੋਕੜ ਸੀ ਅਤੇ ਨਾ ਹੀ ਇੰਡਸਟਰੀ ਵਿਚ ਕੋਈ ਗੌਡਫਾਦਰ ਸੀ ਪਰ ਫਿਰ ਵੀ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਫਿਲਮ ਇੰਡਸਟਰੀ ਵਿਚ ਵੱਖਰੀ ਪਛਾਣ ਬਣਾਈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਮਿਥੁਨ ਇੱਕ ਕੈਮਿਸਟਰੀ ਗ੍ਰੈਜੂਏਟ ਹਨ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਨਕਸਲਵਾਦੀ ਵਿਚਾਰਧਾਰਾ ਦੇ ਨੇੜੇ ਸੀ। ਪਰਿਵਾਰਕ ਦਬਾਅ ਹੇਠ, ਉਨ੍ਹਾਂ ਨੇ ਆਪਣੇ ਆਪ ਨੂੰ ਨਕਸਲਵਾਦ ਤੋਂ ਦੂਰ ਕਰ ਲਿਆ ਅਤੇ ਬਾਲੀਵੁੱਡ ਵੱਲ ਮੁੜਿਆ।
ਮਿਥੁਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1976 ਵਿੱਚ ਆਈ ਫਿਲਮ ‘ਮ੍ਰਿਗਿਆ’ ਨਾਲ ਕੀਤੀ ਸੀ। ਇਸ ਫਿਲਮ ਵਿਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਸਰਬੋਤਮ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ਇਸ ਤੋਂ ਬਾਅਦ ਮਿਥੁਨ ਨੇ ਕਈ ਹਿੱਟ ਫਿਲਮਾਂ ਦਿੱਤੀਆਂ।
ਉਹ ਇੱਕ ਸਫਲ ਅਦਾਕਾਰ ਸੀ ਇਸ ਲਈ ਉਸਦਾ ਨਾਂ ਸਹਿ-ਕਲਾਕਾਰਾਂ ਰਣਜੀਤਾ, ਯੋਗਿਤਾ ਬਾਲੀ, ਸਾਰਿਕਾ ਅਤੇ ਹੋਰਾਂ ਨਾਲ ਜੁੜਿਆ ਹੋਇਆ ਸੀ, ਪਰ ਸ਼੍ਰੀਦੇਵੀ ਨਾਲ ਉਨ੍ਹਾਂ ਦਾ ਸੰਬੰਧ ਸਭ ਤੋਂ ਵੱਧ ਚਰਚਾ ਵਿੱਚ ਰਿਹਾ।
ਮਿਥੁਨ-ਸ਼੍ਰੀਦੇਵੀ ਨੇ ਪਹਿਲੀ ਵਾਰ 1984 ਵਿਚ ਆਈ ਫਿਲਮ 'ਜਾਗ ਉਠਾ ਇੰਸਾਨ' ਵਿਚ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਫਿਲਮ ਦੀ ਸ਼ੂਟਿੰਗ ਦੇ ਨਾਲ ਹੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਮਿਥੁਨ ਚੱਕਰਵਰਤੀ ਨੇ ਖ਼ੁਦ ਇੱਕ ਇੰਟਰਵਿਊ ਵਿਚ ਇਕਬਾਲ ਕੀਤਾ ਸੀ ਕਿ ਉਨ੍ਹਾਂ ਨੇ ਸ਼੍ਰੀਦੇਵੀ ਨਾਲ ਗੁਪਤ ਰੂਪ ਵਿਚ ਵਿਆਹ ਕਰਵਾ ਲਿਆ ਸੀ।
ਮਿਥੁਨ-ਸ਼੍ਰੀਦੇਵੀ ਦਾ ਗੁਪਤ ਵਿਆਹ ਸਿਰਫ 3 ਸਾਲ ਚੱਲਿਆ। 1988 ਵਿਚ ਦੋਵੇਂ ਵੱਖ ਹੋ ਗਏ। ਦਰਅਸਲ, ਰਿਪੋਰਟਾਂ ਮੁਤਾਬਕ ਜਦੋਂ ਮਿਥੁਨ ਦੀ ਪਤਨੀ ਯੋਗੀਤਾ ਬਾਲੀ ਨੂੰ ਇਸ ਵਿਆਹ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਮਿਥੁਨ ਨੂੰ ਪਿੱਛੇ ਹਟਣਾ ਪਿਆ ਅਤੇ ਸ਼੍ਰੀਦੇਵੀ ਨੂੰ ਛੱਡ ਕੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਵਾਪਸ ਜਾਣਾ ਪਿਆ।
ਮਿਥੁਨ ਨਾਲ ਟੁੱਟਣ ਤੋਂ ਬਾਅਦ ਸ਼੍ਰੀਦੇਵੀ ਨੇ 1996 ਵਿੱਚ ਫਿਲਮ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਦੋਹਾਂ ਧੀਆਂ ਜਾਨ੍ਹਵੀ ਅਤੇ ਖੁਸ਼ੀ ਦੀ ਮਾਂ ਬਣ ਗਈ।
ਹੁਣ ਤੱਕ ਉਹ 350 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਅਤੇ ਹੁਣ ਵੀ ਬਾਲੀਵੁੱਡ ਵਿੱਚ ਸਰਗਰਮ ਹੈ। ਉਨ੍ਹਾਂ ਨੇ ਵਾਰਦਾਤ, ਅਵਿਨਾਸ਼, ਜਾਲ, ਡਿਸਕੋ ਡਾਂਸਰ, ਭ੍ਰਿਸ਼ਟਾਚਾਰ, ਘਰ ਏਕ ਮੰਦਰ, ਵਤਨ ਕੇ ਰੱਖਵਾਲੇ, ਹਮ ਸੇ ਵੜ੍ਹ ਕਰ ਕੌਣ, ਚਰਣੋਂ ਕੀ ਸੌਗੰਧ, ਹਮਸੇ ਹੈ ਜ਼ਮਾਨਾ, ਬੌਕਸਰ, ਬਾਜ਼ੀ, ਕਸਮ ਪੈਦਾ ਕਰਨੇ ਵਾਲੇ ਕੀ, ਪਿਆਰ ਝੁੱਕਤਾ ਨਹੀਂ, ਕ੍ਰਿਸ਼ਮਾ ਕੁਦਰਤ ਕਾ, ਸਵਰਗਾ ਸੇ ਸੁੰਦਰ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
ਉਸਦਾ ਸਭ ਤੋਂ ਮੁਸ਼ਕਲ ਸਮਾਂ 1993 ਅਤੇ 1998 ਦੇ ਵਿਚਕਾਰ ਰਿਹਾ। ਜਦੋਂ ਉਸ ਦੀਆਂ ਫਿਲਮਾਂ ਲਗਾਤਾਰ ਫਲਾਪ ਹੋ ਰਹੀਆਂ ਸੀ। ਇਸ ਦੌਰਾਨ ਉਨ੍ਹਾਂ ਦੀਆਂ 33 ਫਿਲਮਾਂ ਇਕੱਠੀਆਂ ਫਲਾਪ ਹੋ ਗਈਆਂ। ਇਸ ਦੇ ਬਾਵਜੂਦ ਉਨ੍ਹਾਂ ਦਾ ਸਟਾਰਡਮ ਡਾਇਰੈਕਟਰਾਂ 'ਤੇ ਛਾਇਆ ਹੋਇਆ ਸੀ ਕਿ ਉਨ੍ਹਾਂ ਨੇ ਉਦੋਂ ਵੀ 12 ਫਿਲਮਾਂ ਸਾਈਨ ਕੀਤੀਆਂ ਸੀ।