Malaika Arora: NMACC Gala 'ਚ ਗੋਲਡਨ ਜੰਪਸੂਟ ਪਾ ਕੇ ਪਹੁੰਚੀ ਮਲਾਇਕਾ, ਰਾਇਲ ਲੁੱਕ ਨੇ ਖਿੱਚਿਆ ਫੈਨਜ਼ ਦਾ ਧਿਆਨ
ਹਾਲ ਹੀ 'ਚ ਅਭਿਨੇਤਰੀ ਨੀਤਾ-ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਦੇ ਉਦਘਾਟਨੀ ਸਮਾਰੋਹ 'ਚ ਪਹੁੰਚੀ ਸੀ, ਜਿੱਥੇ ਲੋਕਾਂ ਦੀਆਂ ਨਜ਼ਰਾਂ ਅਭਿਨੇਤਰੀ ਦੇ ਲੁੱਕ 'ਤੇ ਟਿਕੀਆਂ ਹੋਈਆਂ ਸਨ। ਦੇਖੋ ਮਲਾਇਕਾ ਅਰੋੜਾ ਦਾ ਗਲੈਮਰਸ ਲੁੱਕ...
Download ABP Live App and Watch All Latest Videos
View In Appਅਦਾਕਾਰਾ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਤੇ ਆਪਣੀ ਹੌਟਨੈੱਸ ਨਾਲ ਧਮਾਲ ਮਚਾ ਰਹੀ ਹੈ।
ਉਸ ਦਾ ਹਰ ਲੁੱਕ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛੁਰਾ ਮਾਰਨ ਦਾ ਕੰਮ ਕਰਦਾ ਹੈ। ਹਾਲ ਹੀ 'ਚ ਮਲਾਇਕਾ ਦੀਆਂ ਤਾਜ਼ਾ ਤਸਵੀਰਾਂ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਨੀਤਾ-ਮੁਕੇਸ਼ ਅੰਬਾਨੀ ਦੇ ਕਲਚਰਲ ਸੈਂਟਰ ਦੇ ਉਦਘਾਟਨ ਸਮਾਰੋਹ 'ਚ ਸ਼ਿਰਕਤ ਕੀਤੀ ਸੀ, ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਦੇ ਸਟਾਈਲਿਸ਼ ਪਹਿਰਾਵੇ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਮਲਾਇਕਾ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਅਭਿਨੇਤਰੀ ਨੇ ਆਪਣੀਆਂ ਤਾਜ਼ਾ ਤਸਵੀਰਾਂ ਵਿੱਚ ਗੋਲਡਨ ਕਲਰ ਦੀ ਇੱਕ ਬਹੁਤ ਹੀ ਸ਼ਾਨਦਾਰ ਜੰਪਸੂਟ ਡਰੈੱਸ ਪਾਈ ਹੋਈ ਹੈ।
ਇਸ ਆਊਟਫਿਟ 'ਚ ਮਲਾਇਕਾ ਅਰੋੜਾ ਦਾ ਲੁੱਕ ਕਾਫੀ ਰਾਇਲ ਲੱਗ ਰਿਹਾ ਹੈ। ਮਲਾਇਕਾ ਹਰ ਲੁੱਕ 'ਚ ਬੇਹੱਦ ਕਲਾਸੀ ਅਤੇ ਹੌਟ ਲੱਗ ਰਹੀ ਹੈ।
ਅਭਿਨੇਤਰੀ ਨੇ ਇਸ ਪਹਿਰਾਵੇ ਦੇ ਨਾਲ 'ਢਾਈ ਕਿੱਲੋ' ਦਾ ਹਾਰ ਪਾਇਆ ਹੋਇਆ ਹੈ, ਜਿਸ 'ਤੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।