Malaika Arora-Arjun Kapoor: ਅਰਜੁਨ ਕਪੂਰ- ਮਲਾਇਕਾ ਅਰੋੜਾ ਹੋਏ ਰੋਮਾਂਟਿਕ, ਇੱਕ-ਦੂਜੇ ਦੀਆਂ ਨਜ਼ਰਾਂ 'ਚ ਡੁੱਬੇ ਆਏ ਨਜ਼ਰ
Malaika Arora Arjun Kapoor: ਮਲਾਇਕਾ ਅਰੋੜਾ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਵਿਦੇਸ਼ ਵਿੱਚ ਛੁੱਟੀਆਂ ਮਨਾ ਰਹੀ ਹੈ। ਉਹ ਲਗਾਤਾਰ ਫੈਨਜ਼ ਨੂੰ ਆਪਣੀਆਂ ਤਸਵੀਰਾਂ ਦੀ ਝਲਕ ਦਿਖਾ ਰਹੀ ਹੈ। ਹੁਣ ਇਸ ਜੋੜੇ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਮਲਾਇਕਾ ਅਰੋੜਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਨਜ਼ਰ ਆ ਰਹੀ ਹੈ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੇ ਕੈਮਰੇ ਦੇ ਸਾਹਮਣੇ ਰੋਮਾਂਟਿਕ ਪੋਜ਼ ਦੇ ਕੇ ਫੋਟੋਆਂ ਕਲਿੱਕ ਕੀਤੀਆਂ ਹਨ।
ਛੁੱਟੀਆਂ ਦੌਰਾਨ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਠੰਡ ਤੋਂ ਬਚਣ ਲਈ ਗਰਮ ਕੱਪੜੇ ਪਾਏ ਹੋਏ ਹਨ।
ਇਨ੍ਹਾਂ ਤਸਵੀਰਾਂ ਨੂੰ ਅਰਜੁਨ ਕਪੂਰ ਨੂੰ ਟੈਗ ਕਰਦੇ ਹੋਏ ਮਲਾਇਕਾ ਅਰੋੜਾ ਨੇ ਲਿਖਿਆ, 'ਮੈਂ ਤੁਹਾਡੀ ਮੌਜੂਦਗੀ 'ਚ ਆਰਾਮ ਮਹਿਸੂਸ ਕਰਦੀ ਹਾਂ।'
ਇਸ ਤੋਂ ਪਹਿਲਾਂ ਵੀ ਮਲਾਇਕਾ ਅਤੇ ਅਰਜੁਨ ਕਪੂਰ ਆਪਣੀ ਛੁੱਟੀਆਂ ਦੀਆਂ ਕਈ ਤਸਵੀਰਾਂ ਪ੍ਰਸ਼ੰਸਕਾਂ ਨੂੰ ਦਿਖਾ ਚੁੱਕੇ ਹਨ।
ਦੱਸਣਯੋਗ ਹੈ ਕਿ ਅਰਬਾਜ਼ ਖਾਨ ਤੋਂ ਤਲਾਕ ਲੈਣ ਤੋਂ ਬਾਅਦ ਮਲਾਇਕਾ ਪਿਛਲੇ ਕਈ ਸਾਲਾਂ ਤੋਂ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ।
ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਕਿਸੇ ਤੋਂ ਛੁਪਾਇਆ ਨਹੀਂ ਹੈ। ਜੋੜੇ ਨੂੰ ਅਕਸਰ ਡਿਨਰ ਜਾਂ ਲੰਚ ਡੇਟ 'ਤੇ ਦੇਖਿਆ ਜਾਂਦਾ ਹੈ।