ਰਾਖੀ ਸਾਵੰਤ ਨੂੰ ਚੁੰਮਣ ਤੋਂ ਇਲਾਵਾ ਹੋਰ ਕਿਹੜੇ ਵਿਵਾਦਾਂ 'ਚ ਘਿਰੇ ਮੀਕਾ ਸਿੰਘ, ਜਾਣੋ ਜਨਮ ਦਿਨ 'ਤੇ ਖ਼ਾਸ ਗੱਲਾਂ
ਮਸ਼ਹੂਰ ਸਿੰਗਰ ਮੀਕਾ ਸਿੰਘ ਅੱਜ ਆਪਣਾ 44ਵਾਂ ਜਨਮ ਦਿਨ ਮਨਾ ਰਹੇ ਹਨ। ਮੀਕਾ ਆਪਣੇ ਗਾਣਿਆਂ ਦੇ ਨਾਲ-ਨਾਲ ਵਿਵਾਦਾਂ ਨੂੰ ਲੈ ਕੇ ਵੀ ਖੂਬ ਸੁਰਖੀਆਂ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਮੀਕਾ ਦੀ ਲਵ ਲਾਈਫ 'ਚ ਫੈਨਸ ਨੂੰ ਬੇਹੱਦ ਇੰਟ੍ਰਸਟ ਰਹਿੰਦਾ ਹੈ। ਅੱਜ ਮੀਕਾ ਸਿੰਘ ਦੀ ਲਾਈਫ ਨਾਲ ਰੂ-ਬ-ਰੂ ਕਰਵਾਉਣ ਜਾ ਰਹੇ ਹਾਂ।
Download ABP Live App and Watch All Latest Videos
View In Appਮੀਕਾ ਤੇ ਰਾਖੀ ਸਾਵੰਤ ਇਕ ਦੂਜੇ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ। ਸਾਲ 2006 'ਚ ਆਇਟਮ ਗਰਲ ਰਾਖੀ ਸਾਵੰਤ ਨੂੰ ਮੀਕਾ ਸਿੰਘ ਆਪਣੇ ਜਨਮ ਦਿਨ ਮੌਕੇ ਕੇਕ ਕੱਟਣ ਤੋਂ ਬਾਅਦ ਸ਼ਰੇਆਮ ਲਿੱਪਲੌਕ ਕੀਤਾ ਸੀ ਜਿਸ 'ਤੇ ਚੰਗਾ-ਖਾਸਾ ਬਵਾਲ ਮੱਚਿਆ ਸੀ। ਰਾਖੀ ਤੇ ਮੀਕਾ ਦਾ ਇਹ ਮਾਮਲਾ ਮੀਡੀਆ 'ਤੇ ਕਾਫੀ ਛਾਇਆ ਹੋਇਆ ਸੀ।
ਇਸ ਤੋਂ ਬਾਅਦ ਰਾਖੀ ਖੁਦ ਕਈ ਵਾਰ ਇਸ ਮੁੱਦੇ 'ਤੇ ਗੱਲ ਕਰਦਿਆਂ ਦਿਖਾਈ ਦਿੱਤੀ ਸੀ। ਦ ਕਪਿਲ ਸ਼ਰਮਾ ਸ਼ੋਅ 'ਚ ਰਾਖੀ ਨੇ ਮੀਕਾ ਸਿੰਘ 'ਤੇ ਟਿੱਪਣੀ ਕਰਦਿਆਂ ਕਿਹਾ ਸੀ, 'ਉਸ ਨੂੰ ਮੈਂ ਹੀ ਮਸ਼ਹੂਰ ਬਣਾਇਆ ਵਰਨਾ ਕੌਣ ਸੁਣਦਾ ਸੀ ਉਸ ਦੇ ਗਾਣੇ।'
ਹਾਲਾਂਕਿ ਹੁਣ ਮੀਕਾ ਤੇ ਰਾਖੀ ਇਕ ਦੂਜੇ ਦੇ ਚੰਗੇ ਦੋਸਤ ਹਨ। ਹਾਲ ਹੀ 'ਚ ਦੋਵਾਂ ਨੇ ਇਕ ਕੈਜ਼ੂਅਲ ਮੁਲਾਕਾਤ ਵੀ ਕੀਤੀ ਸੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸਨ।
ਇਸ ਤੋਂ ਇਲਾਵਾ ਮੀਕਾ ਸਿੰਘ ਹਿੱਟ ਐਂਡ ਰਨ ਕੇਸ, ਮਾਡਲ ਨਾਲ ਛੇੜਛਾੜ, ਡਾਕਟਰ ਨੂੰ ਥੱਪੜ ਮਾਰਨਾ, ਬਿਪਾਸ਼ਾ ਬਸੂ ਸੰਗ ਕਿਸ ਤੇ ਵਿਵਾਦ, ਕਸਟਮ ਡਿਊਟੀ ਚੋਰੀ, ਕਬੂਤਰਬਾਜ਼ੀ ਜਿਹੇ ਕਈ ਇਲਜ਼ਾਮਾਂ 'ਚ ਘਿਰੇ ਦਿਖਾਈ ਦਿੱਤੇ।
ਇਕ ਰਿਪੋਰਟ ਦੇ ਮੁਤਾਬਕ ਮੀਕਾੀ ਸਿੰਘ ਆਪਣੇ ਗਾਣੇ ਲਈ 10 ਤੋਂ 15 ਲੱਖ ਰੁਪਏ ਫੀਸ ਚਾਰਜ ਕਰਦੇ ਹਨ। ਮੀਕਾ ਸਿੰਘ ਦੀ ਸੰਪੱਤੀ ਦੀ ਗੱਲ ਕਰੀਏ ਤਾਂ ਸਾਲ 2018 'ਚ ਉਨ੍ਹਾਂ ਦੀ ਨੈੱਟ ਵਰਥ ਕਰੀਬ 6 ਮਿਲੀਅਨ ਡਾਲਰ ਯਾਨੀ 43.67 ਕਰੋੜ ਰੁਪਏ ਸੀ।
ਇਕ ਰਿਪੋਰਟ ਦੀ ਮੰਨੀਏ ਤਾਂ ਮੀਕਾ ਸਿੰਘ ਦੀ ਜਾਇਦਾਦਾ ਲਗਪਗ 13 ਮਿਲੀਅਨ ਅਮਰੀਕੀ ਡਾਲਰ ਹੋਣ ਦਾ ਅੰਦਾਜ਼ਾ ਹੈ। ਇਸ ਜਾਇਦਾਦ ਨੂੰ ਭਾਰਤੀ ਰੁਪਇਆਂ 'ਚ ਕਨਵਰਟ ਕਰੀਏ ਤਾਂ 95.98 ਕਰੋੜ ਰੁਪਏ ਹੋ ਜਾਂਦੀ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਮੀਕਾ ਸਿੰਘ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਉਨ੍ਹਾਂ ਦੀ ਗਾਇਕੀ ਤੇ ਦੁਨੀਆਂ ਭਰ 'ਚ ਕੀਤੇ ਜਾਣ ਵਾਲੇ ਸਟੇਜ ਸ਼ੋਅ ਤੋਂ ਆਉਂਦੀ ਹੈ।
ਇਸ ਦੇ ਨਾਲ ਹੀ ਤਹਾਨੂੰ ਦੱਸ ਦੇਈਏ ਕਿ ਮੀਕਾ ਸਿੰਘ ਨੂੰ ਲਗਜ਼ਰੀ ਗੱਡੀ ਤੇ ਆਲੀਸ਼ਾਨ ਘਰ ਦਾ ਵੀ ਕਾਫੀ ਸ਼ੌਕ ਹੈ ਜਿਸ ਨੂੰ ਉਹ ਆਪਣੀ ਕਮਾਈ ਨਾਲ ਪੂਰਾ ਵੀ ਕਰਦੇ ਹਨ।