ਅਸਮਾਨ ਤੋਂ ਅਪਸਰਾ ਉੱਤਰ ਆਈ ਜਾਂ ਪਰੀ, ਬਾਡੀਕਾਨ ਡ੍ਰੈੱਸ 'ਚ ਮੌਨੀ ਰਾਏ ਕਰ ਗਈ ਗਜ਼ਬ ਦੀ ਜਾਦੂਗਰੀ
Mouni Roy's Glam Photoshoot : ਟੀਵੀ 'ਤੇ 'ਨਾਗਿਨ' ਦਾ ਕਿਰਦਾਰ ਨਿਭਾ ਕੇ ਮੌਨੀ ਰਾਏ ਦੀ ਲੋਕਪ੍ਰਿਯਤਾ ਹੋਰ ਵੀ ਵਧ ਗਈ। ਮੌਨੀ ਨੇ ਹਾਲ ਹੀ 'ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਮੌਨੀ ਪਹਿਲਾਂ ਨਾਲੋਂ ਜ਼ਿਆਦਾ ਬੋਲਡ ਅਤੇ ਹੌਟ ਹੋ ਗਈ ਹੈ, ਜਿਸ ਦਾ ਸਬੂਤ ਅਦਾਕਾਰਾ ਦਾ ਇੰਸਟਾਗ੍ਰਾਮ ਹੈ। ਮੌਨੀ ਹਰ ਰੋਜ਼ ਆਪਣੇ ਸਿਜ਼ਲਿੰਗ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇੱਕ ਵਾਰ ਅਜਿਹਾ ਹੀ ਕੁਝ ਹੋਇਆ ਸੀ।
Download ABP Live App and Watch All Latest Videos
View In Appਸਾਹਮਣੇ ਆਈ ਤਸਵੀਰ 'ਚ ਮੌਨੀ ਰਾਏ ਦਾ ਲੁੱਕ ਇੰਨਾ ਹਸੀਨ ਹੈ ਕਿ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਫ਼ੈਨਜ ਵੀ ਨਜ਼ਰੇ ਨਹੀਂ ਹਟਾ ਪਾ ਰਹੇ।
ਮੌਨੀ ਨੇ ਲਾਈਟ ਜਾਮਨੀ ਰੰਗ ਦੀ ਚਮਕਦਾਰ ਬਾਡੀਕੋਨ ਮਿਡੀ ਡਰੈੱਸ ਪਾਈ ਹੋਈ ਹੈ। ਖੁੱਲ੍ਹੇ ਵਾਲ ਅਤੇ ਸਿਲਵਰ ਹੀਲਸ ਨਾਲ ਉਸ ਨੇ ਆਪਣੇ ਲੁੱਕ ਨੂੰ ਕੈਰੀ ਕੀਤਾ ਹੈ।
ਇਨ੍ਹਾਂ ਫੋਟੋਸ਼ੂਟ ਦਾ ਬੈਕਗ੍ਰਾਊਂਡ ਪਰਪਲ ਅਤੇ ਨੀਲੇ ਰੰਗ ਦੇ ਸੁਮੇਲ 'ਚ ਹੈ, ਜਿਸ ਦਾ ਰਿਫਲੇਕਸ਼ਨ ਮੌਨੀ ਦੇ ਚਿਹਰੇ 'ਤੇ ਵੀ ਪਰਫੈਕਟ ਅੰਦਾਜ਼ 'ਚ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਹਮਣੇ ਆਈਆਂ ਤਾਂ ਕੁਝ ਨੇ ਉਸ ਨੂੰ ਅਸਮਾਨ ਤੋਂ ਉਤਰੀ ਅਪਸਰਾ ਕਿਹਾ ਅਤੇ ਕੁਝ ਨੇ ਉਸ ਨੂੰ ਪਰੀ। ਤਸਵੀਰਾਂ 'ਤੇ ਲੱਖਾਂ ਲਾਈਕਸ ਅਤੇ ਕਮੈਂਟਸ ਆ ਰਹੇ ਹਨ।
ਦੱਸ ਦੇਈਏ ਕਿ ਮੌਨੀ ਨੇ ਇਸ ਲੁੱਕ ਨੂੰ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਲਿਟਲ ਮਾਸਟਰ ਲਈ ਕੈਰੀ ਕੀਤਾ, ਜਿੱਥੇ ਉਹ ਇਨ੍ਹੀਂ ਦਿਨੀਂ ਜੱਜ ਵਜੋਂ ਨਜ਼ਰ ਆ ਰਹੀ ਹੈ।